2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਦੋ ਪ੍ਰਮੁੱਖ ਗੱਠਜੋੜਾਂ ਐਨਡੀਏ ਤੇ ਮਹਾਂ-ਗੱਠਜੋੜ ਕੁਸ਼ਵਾਹਾ ਦੀ ਪਾਰਟੀ ਰਾਲੋਸਪਾ ਨਾਲ ਸੀਟ ਵੰਡ ਨੂੰ ਲੈ ਕੇ ਉਲਝ ਗਏ ਹਨ। ਰਾਲਸੋਪਾ ਐਨ.ਡੀ.ਏ. ਦਾ ਹਿੱਸਾ ਹੈ, ਪਰ ਪਾਰਟੀ ਮੁਖੀ ਉਪੇਂਦਰ ਕੁਸ਼ਵਾਹਾ ਦੇ ਬਿਆਨਾਂ ਕਰਕੇ ਕਿਸੇ ਨੂੰ ਕੁਝ ਵੀ ਸਮਝ ਨਹੀ ਲੱਗ ਰਹੀ। ਕੁਸ਼ਵਾਹਾ ਨੇ ਇੱਕ ਪਾਸੇ ਕਿਹਾ ਕਿ ਜੇਕਰ ਭਾਜਪਾ ਸਾਡੀ ਪਾਰਟੀ ਦੀ ਪਰੇਸ਼ਾਨੀ ਦੀ ਪਰਵਾਹ ਨਹੀਂ ਕਰਦੀ ਤਾਂ ਸੀਟਾਂ ਹੁਣ ਤੱਕ ਵੰਡੀਆਂ ਜਾ ਚੁੱਕੀਆਂ ਹੁੰਦੀਆਂ।
ਕੁਸ਼ਵਾਹਾ ਨੇ ਕਿਹਾ ਕਿ ਉਹ ਐਨਡੀਏ ਦੇ ਨਾਲ ਹੈ. ਪਰ, ਸੀਟਾਂ ਦੀ ਵੰਡ ਬਾਰੇ ਕੁਸ਼ਵਾਹਾ ਦੇ ਬਿਆਨਾਂ ਨਾਲ ਮਹਾ-ਗੱਠਜੋੜ ਦੀ ਵੀ ਉਮੀਦ ਜਾਗ ਪੈਂਦੀ ਹੈ। ਕੁਸ਼ਵਾਹਾ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਨ ਦਾ ਦਾਅਵਾ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੁਸ਼ਵਾਹਾ ਕਰਕੇ ਹੀ ਸੂਬੇ ਦੇ ਦੋਵੇਂ ਗੱਠਜੋੜਾਂ ਵਿੱਚ ਸੀਟਾਂ ਦੀ ਵੰਡ ਬਾਰੇ ਫੈਸਲਾ ਨਹੀਂ ਲਿਆ ਜਾ ਰਿਹਾ ਹੈ।
ਦੋਵੇਂ ਗੱਠਜੋੜ ਦੇ ਲੀਡਰਾਂ ਨੇ ਰਾਲੋਸਪਾ ਦੀ "ਅਸਾਧਾਰਣ" ਰਾਜਨੀਤੀ 'ਤੇ ਨਿਗ੍ਹਾ ਰੱਖੀ ਹੋਈ ਹੈ। ਲਾਲੂ ਯਾਦਵ ਦੀ ਸਿਹਤ ਦਾ ਹਾਲ ਜਾਣਨ ਦੇ ਬਹਾਨੇ ਉਪੇਂਦਰ ਕੁਸ਼ਵਾਹਾ ਨੇ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ।
ਮਹਾ-ਗੱਠਜੋੜ ਵੱਲੋਂ ਉਪੇਂਦਰ ਕੁਸ਼ਵਾਹਾ ਨੂੰ ਵੱਧ ਸੀਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਚਰਚਾ ਹੈ ਕਿ ਕੁਸ਼ਵਾਹਾ ਨੂੰ ਐਨਡੀਏ ਨਾਲੋਂ ਮਹਾ-ਗੱਠਜੋੜ ਦੁੱਗਣੀਆਂ ਸੀਟਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਬਿਹਾਰ ਵਿੱਚ ਤਿੰਨ ਅਤੇ ਝਾਰਖੰਡ ਦੀ ਇਕ ਸੀਟ ਕੁਸ਼ਵਾਹਾ ਨੂੰ ਦੇਣ ਦਾ ਆਫਰ ਹੋਇਆ ਹੈ.