ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਸਿਆਸਤ- ਕੁਸ਼ਵਾਹਾ ਤੇ ਯਾਦਵ ਵਿਚਾਲੇ ਬੰਦ ਕਮਰੇ 'ਚ ਪੱਕੀ ਖਿਚੜੀ

ਕੁਸ਼ਵਾਹਾ ਤੇ ਯਾਦਵ ਵਿਚਾਲੇ ਬੰਦ ਕਮਰੇ 'ਚ ਪੱਕੀ ਖਿਚੜੀ

1 / 2ਕੁਸ਼ਵਾਹਾ ਤੇ ਯਾਦਵ ਵਿਚਾਲੇ ਬੰਦ ਕਮਰੇ 'ਚ ਪੱਕੀ ਖਿਚੜੀ

ਬਿਹਾਰ ਸਿਆਸਤ- ਕੁਸ਼ਵਾਹਾ ਤੇ ਯਾਦਵ ਵਿਚਾਲੇ ਬੰਦ ਕਮਰੇ 'ਚ ਪੱਕੀ ਖਿਚੜੀ

2 / 2ਬਿਹਾਰ ਸਿਆਸਤ- ਕੁਸ਼ਵਾਹਾ ਤੇ ਯਾਦਵ ਵਿਚਾਲੇ ਬੰਦ ਕਮਰੇ 'ਚ ਪੱਕੀ ਖਿਚੜੀ

PreviousNext

ਅੱਜ ਬਿਹਾਰ ਐਨਡੀਏ ਵਿਚਾਲੇ ਸੀਟ ਦੀ ਵੰਡ ਦਾ ਫ਼ਾਰਮੂਲਾ ਦਿੱਲੀ ਵਿਚ ਤੈਅ ਕੀਤਾ ਗਿਆ। ਪਰ ਇਸ ਤੋਂ ਕੁਝ ਸਮੇਂ ਬਾਅਦ ਬਿਹਾਰ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਦੀ ਖਬਰ ਸਾਹਮਣੇ ਆਈ।

 

ਦਿੱਲੀ ਵਿੱਚ ਐਨਡੀਏ ਦੀ ਘੋਸ਼ਣਾ ਤੋਂ ਥੋੜ੍ਹੀ ਦੇਰ ਬਾਅਦ ਕੇਂਦਰੀ ਰਾਜ ਮੰਤਰੀ ਉਪੇਂਦਰ ਕੁਸ਼ਵਾਹਾ ਤੇ ਬਿਹਾਰ ਵਿਰੋਧੀ ਧਿਰ ਨੇਤਾ ਤੇਜਸਵੀ ਯਾਦਵ ਵਿਚਾਲੇ ਬੰਦ ਕਮਰੇ ਵਿੱਚ 15 ਮਿੰਟ ਗੱਲਬਾਤ ਹੋਈ। ਗੱਲਬਾਤ ਦਾ ਸਾਰ ਤਾਂ ਅਜੇ ਸਾਹਮਣੇ ਨਹੀਂ ਆਇਆ, ਪਰ ਸਿਆਸੀ ਸਰਕਲਾਂ ਵਿੱਚ ਇਸ ਮੀਟਿੰਗ ਬਾਰੇ ਬਹੁਤ ਸਾਰੀਆਂ ਚਰਚਾਵਾਂ ਤੇਜ਼ ਹੋ ਗਈਆਂ।

 

ਆਰਲੋਸਪਾ ਮੁਖੀ ਉਪੇਂਦਰ ਕੁਸ਼ਵਾਹਾ ਬਾਰੇ ਪਹਿਲਾ ਤੋਂ ਹੀ ਕਈ ਕਿਆਸ ਲਗਾਏ ਜਾ ਰਹੇ ਹਨ. ਉਹ ਪਹਿਲਾ ਲਾਲੂ ਯਾਦਵ ਨੂੰ ਵੀ ਮਿਲ ਚੁੱਕੇ ਹਨ।

 

ਸਿਆਸੀ ਸਰਕਲਾਂ ਵਿੱਚ, ਇਹ ਚਰਚਾ ਪਹਿਲਾਂ ਤੋਂ ਹੀ ਚੱਲ ਰਹੀ ਹੈ ਕਿ ਕੁਸ਼ਵਾਹਾ ਨੇ ਲੋਕਸਭਾ ਚੋਣਾਂ ਵਿੱਚ ਸੱਤ ਸੀਟਾਂ ਦਾ ਦਾਅਵਾ ਮਹਾ-ਗੱਠਜੋੜ ਅੱਗੇ ਰੱਖਿਆ ਹੈ। ਅੱਜ ਦੀ ਮੀਟਿੰਗ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਮਜ਼ਬੂਤੀ ਦੇ ਦਿੱਤੀ। ਹਾਲਾਂਕਿ ਕੁਸ਼ਵਾਹਾ ਨੇ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਇਹ ਮੁਲਾਕਾਤ ਕੇਵਲ ਇੱਕ ਇਤਫ਼ਾਕ ਸੀ। ਇਸਦਾ ਕੋਈ ਸਿਆਸੀ ਮਤਲਬ ਨਹੀਂ ਹੈ।ਅਸੀਂ ਐਨਡੀਏ ਵਿੱਚ ਹਾਂ ਤੇ ਰਹਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Upendra Kushwaha and Tejashwi Yadav may come together in Bihar