ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਂਕੱਈਆ ਨਾਇਡੂ ਨਹੀਂ ਬਣਨਾ ਚਾਹੁੰਦੇ ਸੀ ਉਪ-ਰਾਸ਼ਟਰਪਤੀ

ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਐਤਵਾਰ ਨੂੰ ਇੰਕਸ਼ਾਫ ਕੀਤਾ ਕਿ ਉਹ ਕਦੇ ਉਪ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ ਸਨ ਬਲਕਿ ਭਾਰਤੀ ਜਨਸੰਘ ਦੇ ਆਗੂ ਤੇ ਸਮਾਜਿਕ ਵਰਕਰ ਮਰਹੂਮ ਨਾਨਾਜੀ ਦੇਸ਼ਮੁੱਖ ਦੇ ਦਿਖਾਏ ਰਸਤੇ ਤੇ ਚਲੱਦਿਆਂ ਰਚਨਾਤਮਕ ਕੰਮ ਕਰਨਾ ਚਾਹੁੰਦੇ ਸਨ।

 

ਨਾਇਡੂ ਨੇ ਉਪ ਰਾਸ਼ਟਰਪਤੀ ਵਜੋਂ ਆਪਣੇ 2 ਸਾਲ ਦੇ ਕਾਰਜਕਾਲ ’ਤੇ ਆਪਣੀ ਕਿਤਾਬ ਲਿਸਿਨੰਗ, ਲਰਨਿੰਗ ਐਂਡ ਲੀਡਿੰਗ ਦੀ ਘੁੰਢ ਚੁਕਾਈ ਮੌਕੇ ਕਿਹਾ, ਮੇਰੇ ਪਿਆਰੇ ਮਿੱਤਰੋਂ, ਮੈਂ ਤੁਹਾਨੂੰ ਸੱਚ ਕਹਾਂ ਤਾਂ ਮੈਂ ਕਦੇ ਉਪ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ ਸੀ।

 

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਆਪਣੀ ਇੱਛਾ ਪ੍ਰਗਟਾਈ ਸੀ ਕਿ ਉਨ੍ਹਾਂ ਦੇ ਦੂਜੇ ਕਾਰਜਕਾਲ ਚ ਉਹ ਸਰਕਾਰ ਤੋਂ ਹਟਣਾ ਚਾਹੁੰਦੇ ਹਨ, ਨਾਨਾਜੀ ਦੇਸ਼ਮੁੱਖ ਦੇ ਰਸਤੇ ਤੇ ਚੱਲਦੇ ਹਨ ਅਤੇ ਰਚਨਾਤਮਕ ਕਾਰਜ ਕਰਨਾ ਚਾਹੁੰਦੇ ਹਨ।

 

ਨਾਇਡੂ ਨੇ ਕਿਹਾ, ਮੈਂ ਇਸ ਲਈ ਯੋਜਨਾ ਬਣਾ ਰਿਹਾ ਸੀ, ਮੈਨੂੰ ਖੁਸ਼ੀ ਸੀ ਕਿ ਮੈਂ ਉਹ ਕੰਮ ਕਰਾਂਗਾ ਪਰ ਉਹ ਨਹੀਂ ਹੋ ਪਾਇਆ। ਪਾਰਟੀ ਦੀ ਸੰਸਦੀ ਦਲ ਦੀ ਬੈਠਕ ਮਗਰੋਂ ਅਮਿਤ ਸ਼ਾਹ ਨੇ ਕਿਹਾ ਕਿ ਪਾਰਟੀ ਚ ਸਾਰਿਆਂ ਦਾ ਮੰਨਣਾ ਹੈ ਕਿ ਮੈਂ ਸਭ ਤੋਂ ਸਹੀ ਵਿਅਕਤੀ ਰਹਾਂਗਾ। ਮੇਰੀਆਂ ਅੱਖਾਂ ਚ ਹੰਝੂ ਸਨ ਇਸ ਲਈ ਨਹੀਂ ਕਿ ਮੇਰਾ ਮੰਤਰੀ ਅਹੁਦਾ ਖੁਸ ਰਿਹਾ ਸੀ ਜਿਸ ਨੂੰ ਮੈਂ ਕਦੇ ਨਾ ਕਦੇ ਛੱਡਣ ਹੀ ਜਾ ਰਿਹਾ ਸੀ।

 

ਉਪਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਇਸ ਕਾਰਨ ਆਪਣੀ ਸੰਵੇਦਨਾ ਤੇ ਕਾਬੂ ਪਾਇਆ ਕਿ ਅਗਲੇ ਦਿਨ ਤੋਂ ਉਹ ਭਾਜਪਾ ਦਫਤਰ ਨਹੀਂ ਜਾ ਸਕਣਗੇ ਜਾਂ ਪਾਰਟੀ ਵਰਕਰਾਂ ਤੋਂ ਨਹੀਂ ਮਿਲ ਸਕਣਗੇ। ਉਹ ਅੰਦੋਲਨ ਆਲ ਭਾਰਤੀ ਵਿਦਿਆਰਥੀ ਕੌਂਸਲ ਅਤੇ ਆਰਐਸਐਸ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਸਨ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਚ ਹੰਝੂ ਆ ਗਏ ਸਨ।

 

ਉਨ੍ਹਾਂ ਕਿਹਾ ਕਿ ਮੈਂ ਬਹੁਤ ਘੱਟ ਉਮਰ ਚ ਇਸ ਅੰਦੋਲਨ ਨਾਲ ਜੁੜਿਆ ਅਤੇ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਛੱਡ ਕੇ ਸਭ ਕੁਝ ਦਿੱਤਾ, ਉਂਝ ਵੀ ਮੈਂ ਇਸ ਅਹੁਦੇ ਲਈ ਸਹੀ ਨਹੀਂ ਸੀ। ਮੈਂ ਆਪਣੀਆਂ ਸਮਰਥਾ ਤੇ ਕਾਬਲਿਅਤ ਜਾਣਦਾ ਹਾਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:venkaiah naidu did not want to become Vice President