ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਧਾਰਾ 370: ਲੋਕ ਸਭਾ ’ਚ ਅਧੀਰ ਰੰਜਨ ਨੇ ਕਰਾਈ ਕਾਂਗਰਸ ਦੀ ਕਿਰਕਿਰੀ

ਜੰਮੂ-ਕਸ਼ਮੀਰ ਪੁਨਰਗਠਨ ਬਿਲ ਤੇ ਲੋਕ ਸਭਾ ਚ ਚਰਚਾ ਦੌਰਾਨ ਕਾਂਗਰਸ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਧਾਰਾ 370 ’ਤੇ ਸੰਯੁਕਤ ਰਾਸ਼ਟਰ ਦਾ ਜ਼ਿਕਰ ਕਰ ਦਿੱਤਾ। ਇਸ ਦੇ ਬਾਅਦ ਜਵਾਬ ਚ ਅਮਿਤ ਸ਼ਾਹ ਨੇ ਕਾਂਗਰਸ ਨੂੰ ਘੇਰਦਿਆਂ ਹੋਇਆਂ ਸਵਾਲ ਪੁੱਛਿਆ, ਇਸ ਮਾਮਲੇ ਤੇ ਕਾਂਗਰਸ ਨੂੰ ਅਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ, ਕਾਂਗਰਸ ਦੱਸੇ ਕਿ ਕੀ ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਮਾਨਿਟਰ ਕਰੇ।

 

ਦਰਅਸਲ, ਅਧੀਰ ਰੰਜਨ ਨੇ ਕਿਹਾ ਸੀ ਕਿ ਕਸ਼ਮੀਰ ਦਾ ਮਾਮਲਾ ਸੰਯੁਕਤ ਰਾਸ਼ਟਰ ਚ ਹੈ। ਅਜਿਹੇ ਚ ਜੇਕਰ ਸੰਯੁਕਤ ਰਾਸ਼ਟਰ ਇਸ ਮਾਮਲੇ ਨੂੰ ਦੇਖ ਰਿਹਾ ਹੈ ਤਾਂ ਸਰਕਾਰ ਇਸ ’ਤੇ ਬਿਲ ਕਿਵੇਂ ਬਣਾ ਰਹੀ ਹੈ? ਰੰਜਨ ਦੇ ਇਸ ਸਵਾਲ ਤੇ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਘੇਰਿਆ ਤੇ ਕਿਹਾ ਕਿ ਇਸ ਮੁੱਦੇ ’ਤੇ ਕਾਂਗਰਸ ਆਪਣਾ ਪੱਖ ਸਾਫ ਕਰੇ। ਕੀ ਉਹ ਇਹ ਚਾਹੁੰਦੀ ਹੈ ਕਿ ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਦੇਖਦਾ ਰਹੇ।

 

ਅਧੀਰ ਰੰਜਨ ਚੌਧਰੀ ਨੇ ਸੰਕਲਪ ਪੇਸ਼ੇ ਕੀਤੇ ਜਾਣ ਦਾ ਵਿਰੋਧ ਕਰਦਿਆਂ ਪੁੱਛਿਆਂ ਕਿ 1948 ਤੋਂ ਸੰਯੁਕਤ ਰਾਸ਼ਟਰ ਸੂਬਾਈ ਕਰਾਰ ਦੀ ਨਿਗਰਾਨੀ ਕਰ ਰਿਹਾ ਹੈ, ਇਹ ਬੁਨਿਆਦੀ ਪ੍ਰਸ਼ਨ ਹੈ ਤੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਰੰਜਨ ਨੇ ਸ਼ਿਮਲਾ ਸਮਝੌਤਾ, ਲਾਹੌਰ ਸਮਝੌਤੇ ਨੂੰ ਲੈ ਕੇ ਵੀ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ।

 

ਗ੍ਰਹਿ ਮੰਤਰੀ ਨੇ ਕਿਹਾ ਕਿ ਮੈਨੂੰ ਕਾਂਗਰਸ ਤੋਂ ਕਹਿਣਾ ਹੈ ਕਿ ਇਸ ਮਾਮਲੇ ਚ ਉਨ੍ਹਾਂ ਨੂੰ ਆਪਣਾ ਪੱਖ ਸਾਫ ਕਰਨਾ ਚਾਹੀਦਾ ਹੈ। ਆਪਣੇ ਵਿਚਾਰ ਰੱਖ ਰਹੇ ਰੰਜਨ ਦੇ ਨਾਲ ਹੀ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਬੈਠੀ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਪ੍ਰਤੀਕਿਰਿਆ ਅਜਿਹੀ ਰਹੀ ਕਿ ਜਿਵੇਂ ਉਹ ਵੀ ਇਸ ਬਿਆਨ ਤੋਂ ਹੈਰਾਨ ਹੋ ਗਈ ਹਨ। ਸੂਤਰਾਂ ਮੁਤਾਬਕ ਰੰਜਨ ਨੇ ਲੋਕ ਸਭਾ ਚ ਜਿਹੜਾ ਪੱਖ ਰਖਿਆ ਹੈ ਉਸ ਤੋਂ ਸੋਨੀਆ ਗਾਂਧੀ ਨਾਰਾਜ਼ ਹਨ।

 

ਮਾਮਲਾ ਭਖਦਾ ਦੇਖ ਰੰਜਨ ਨੇ ਕਿਹਾ, ਇਸ ਸੰਸਦ ਚ ਸਾਲ 1994 ਚ ਅਸੀਂ ਇਕ ਪ੍ਰਸਤਾਵ ਅਪਨਾਇਆ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣਾ ਹੈ। ਇਸ ਨੂੰ ਸਾਡੇ ਦੇਸ਼ ਦੀ ਜਦ ਚ ਲਿਆਉਣਾ ਹੋਵੇਗਾ। ਹੁਣ ਜੰਮੂ-ਕਸ਼ਮੀਰ ਦੀ ਵੰਡ ਹੋ ਗਈ ਹੈ, ਤਾਂ ਪੀਓਕੇ ਦੀ ਹਾਲਤ ਕੀ ਹੋਵੇਗੀ?

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Article 370 Ranjan makes the Congress crackdown in Lok Sabha