ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TMC ਵਰਕਰਾਂ ਨੇ PM ਮੋਦੀ ਨੂੰ ਭੇਜੀਆਂ 10 ਹਜ਼ਾਰ ਚਿੱਠੀਆਂ

ਪੱਛਮੀ ਬੰਗਾਲ ਚ ਭਾਜਪਾ ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਵਿਚਾਲੇ ਹਾਲੇ ਵੀ ਸਿਆਸੀ ਖਿੱਚਧੂਹ ਜਾਰੀ ਹੈ। ਭਾਜਪਾ ਦੇ ਜੈਸ਼੍ਰੀਰਾਮ ਵਾਲੇ ਪੋਸਟਕਾਰਡ ਦੇ ਜਵਾਬ ਚ ਮਮਤਾ ਬੈਨਰਜੀ ਦੀ ਟੀਐਮਸੀ ਦੇ ਦਮਦਮ ਦੇ ਵਰਕਰਾਂ ਨੇ ਵੀ ਪੀਐਮ ਮੋਦੀ ਨੂੰ 10 ਹਜ਼ਾਰ ਪੋਸਟ ਕਾਰਡ ਭੇਜੇ ਹਨ। ਜਿਨ੍ਹਾਂ ਤੇ ਵੰਦੇ ਮਾਤਰਾਮ, ਜੈ ਹਿੰਦ ਅਤੇ ਜੈ ਬੰਗਲਾ ਲਿਖਿਆ ਹੈ।

 

ਪੀਐਮ ਮੋਦੀ ਨੂੰ ਭੇਜੇ ਗਏ ਪੋਸਟ ਕਾਰਡ ਤੇ ਸਾਊਥ ਦਮਦਮ ਨਗਰ ਨਿਗਮ ਦੇ ਚੇਅਰਮੈਨ ਡੀ ਬੈਨਰਜੀ ਨੇ ਕਿਹਾ ਕਿ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਦਿਮਾਗ ਚ ਕੀ ਹੈ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਨ੍ਹਾਂ ਦੀ ਗੱਡੀਆਂ ਕੋਲ ਜਾਈਏ ਤੇ ਚਿੱਕਾਂ ਮਾਰੀਏ।

 

ਦੱਸ ਦੇਏ ਕਿ ਪਿਛਲੇ ਕਾਫੀ ਸਮੇਂ ਤੋਂ ਪੱਛਮ ਬੰਗਾਲ ਚ ਜੈ ਸ਼੍ਰੀ ਰਾਤ ਦੇ ਨਾਅਰਿਆਂ ਨੂੰ ਲੈ ਕੇ ਭਾਜਪਾ ਅਤੇ ਟੀਐਮਸੀ ਵਿਚਾਲੇ ਵਿਵਾਦ ਹੈ। ਕਈ ਵਾਰ ਅਜਿਹੀਆ ਖ਼ਬਰਾਂ ਆਈਆਂ ਕਿ ਜੈ ਸ਼੍ਰੀ ਰਾਮ ਦਾ ਨਾਅਰਾ ਸੁਣ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੁੱਸੇ ਚ ਆ ਗਈ। ਜਿਸ ਤੋਂ ਬਾਅਦ ਭਾਜਪਾ ਨੇ ਮਮਤਾ ਨੂੰ 10 ਹਜ਼ਾਰ ਪੋਸਟ ਕਾਰਡ ਭੇਜਣ ਦੀ ਯੋਜਨਾ ਬਣਾਈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal TMC worker of Dum Dum send 10000 postcards to PM Modi