ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕੌਣ ਨੇ ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ?

ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ ਦਰਅਸਲ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਦੇ ਸਾਬਕਾ ਵਿਧਾਇਕ ਹਨ। ਬਲਦੇਵ ਕੁਮਾਰ ਖੈਬਰ ਪਖਤੂਨਖਵਾ ਦੇ ਬਾਰੀਕੋਟ ਤੋਂ ਵਿਧਾਇਕ ਸਨ। ਉਨ੍ਹਾਂ ’ਤੇ ਸਾਲ 2016 ਚ ਆਪਣੀ ਹੀ ਪਾਰਟੀ ਦੇ ਵਿਧਾਇਕ ਸੁਰਣ ਸਿੰਘ ਦੀ ਹੱਤਿਆ ਕਰਨ ਦਾ ਦੋਸ਼ ਲਗਿਆ ਸੀ। ਉਨ੍ਹਾਂ ਨੇ ਸਾਲ 2018 ਚ ਵਿਧਾਨ ਸਭਾ ਚ ਸਹੁੰ ਚੁੱਕੀ ਤੇ ਸਿਰਫ 36 ਘੰਟਿਆਂ ਲਈ ਵਿਧਾਇਕ ਬਣੇ ਸਨ। ਜਿਸ ਤੋਂ ਬਾਅਦ ਬਲਦੇਵ ਕੁਮਾਰ ਨੂੰ ਜੇਲ੍ਹ ਚ ਸੁੱਟ ਦਿੱਤਾ ਗਿਆ।

 

ਆਖ਼ਰ ਕੌਣ ਨੇ ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ?

 

ਪਾਕਿਸਤਾਨ ਦੇ ਕਾਨੂੰਨ ਅਨੁਸਾਰ ਜੇਕਰ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤਾਂ ਉਸੇ ਪਾਰਟੀ ਦੇ ਦੂਜੇ ਨੰਬਰ ਤੇ ਰਹਿਣ ਵਾਲੇ ਉਮੀਦਵਾਰ ਨੂੰ ਵਿਧਾਇਕ ਬਣਾ ਦਿੱਤਾ ਜਾਂਦਾ ਹੈ। ਕਤਲ ਤੋਂ ਬਾਅਦ ਬਲਦੇਵ ਕੁਮਾਰ ਨੂੰ ਜੇਲ੍ਹ ਚ ਸੁੱਟ ਦਿੱਤਾ ਗਿਆ ਤੇ ਇਸੇ ਕਾਰਨ ਉਹ ਉਸ ਸਮੇਂ ਐਮਪੀਏ ਦੀ ਸਹੁੰ ਵੀ ਨਹੀਂ ਚੁੱਕ ਸਕੇ ਸਨ। ਇਮਰਾਨ ਖਾਨ ਦਾ ਆਪਣੇ ਹੀ ਮੁਲਕ ਚ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਪਾਕਿਸਤਾਨ ਚ ਘੱਟ ਗਿਣਤੀਆਂ 'ਤੇ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ਤੋਂ ਰਾਜਨੀਤਿਕ ਪਨਾਹ ਦੀ ਮੰਗ ਕੀਤੀ ਹੈ।

 

 

ਖਾਸ ਗੱਲ ਇਹ ਹੈ ਕਿ ਬਲਦੇਵ ਸਿੰਘ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਆਗੂ ਹੈ, ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਹੈ ਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਬਾਰੀਕੋਟ ਸੀਟ ਤੋਂ ਵਿਧਾਇਕ ਰਹੇ ਹਨ। ਬਲਦੇਵ ਕੁਮਾਰ ਭਾਰਤ ਦੇ ਪੰਜਾਬ ਦੇ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਮੌਜੂਦ ਹਨ। ਬਲਦੇਵ ਕੁਮਾਰ ਆਪਣੇ ਪਰਿਵਾਰ ਸਮੇਤ ਆਪਣੀ ਜਾਨ ਬਚਾਉਣ ਲਈ ਪਾਕਿਸਤਾਨ ਤੋਂ ਭਾਰਤ ਆਏ ਹੋਏ ਹਨ। ਉਨ੍ਹਾਂ ਦੀ ਪਤਨੀ ਭਾਵਨਾ ਕਹਿੰਦੇ ਹਨ ਕਿ ਪਾਕਿਸਤਾਨ ਚ ਘੱਟਗਿਣਤੀਆਂ ਦਹਿਸ਼ਤ ਦੇ ਮਾਹੌਲ ਚ ਰਹਿਣ ਲਈ ਮਜਬੂਰ ਹਨ।

 

 

ਖੈਬਰ ਪਖਤੂਨਖਵਾ ਵਿਧਾਨ ਸਭਾ ਚ ਘੱਟ ਗਿਣਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਬਲਦੇਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਮਰਾਨ ਖ਼ਾਨ ਤੋਂ ਬਹੁਤ ਉਮੀਦਾਂ ਸਨ ਪਰ ਇਮਰਾਨ ਦੇ ਸੱਤਾ ਚ ਆਉਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਹੈ ਤੇ ਹਿੰਦੂਆਂ ਅਤੇ ਸਿੱਖਾਂ ਤੇ ਅਤਿਆਚਾਰ ਵੱਧ ਗਏ ਹਨ।

 

ਇਮਰਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਅੱਤਿਆਚਾਰ ਤੋਂ ਪ੍ਰੇਸ਼ਾਨ ਹੋ ਕੇ ਪਾਕਿਸਤਾਨ ਛੱਡਣ ਦੀ ਗੱਲ ਕਹੀ ਹੈ। ਉਨ੍ਹਾਂ ਇਮਰਾਨ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਬਲਦੇਵ ਨੇ ਕਿਹਾ ਕਿ ਪਾਕਿਸਤਾਨ ਨੂੰ ਇਮਰਾਨ ਖਾਨ ਤੋਂ ਬਹੁਤ ਉਮੀਦਾਂ ਸਨ ਕਿ ਉਹ ਨਵਾਂ ਪਾਕਿਸਤਾਨ ਕਾਇਮ ਕਰਨਗੇ ਪਰ ਉਹ ਆਪਣੇ ਲੋਕਾਂ ਦੀ ਰੱਖਿਆ ਕਰਨ ਚ ਅਸਫਲ ਰਹੇ ਹਨ। ਫੌਜ ਤੇ ਆਈਐਸਆਈ ਦਾ ਇਮਰਾਨ 'ਤੇ ਪੂਰਾ ਦਬਦਬਾ ਕਾਇਮ ਹੈ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਰੀਕ ਇਨਸਾਫ (ਪੀਟੀਆਈ) ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ਵਿਚ ਪਨਾਹ ਮੰਗੀ ਹੈ ਬਲਦੇਵ ਖੈਬਰ ਪਖਤੂਨ ਖਵਾ (ਕੇਪੀਕੇ) ਵਿਧਾਨ ਸਭਾ ਵਿਚ ਬਾਰੀਕੇਟ (ਰਾਖਵੀਂ) ਸੀਟ ਤੋਂ ਵਿਧਾਇਕ ਰਹੇ ਹਨ ਉਨ੍ਹਾਂ ਵੱਲੋਂ ਰਾਜਨੀਤਿਕ ਸ਼ਰਣ ਦੀ ਮੰਗ ਕੀਤੀ ਗਈ ਹੈ

 

43 ਸਾਲਾ ਬਲਦੇਵ ਪਿਛਲੇ ਮਹੀਨੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਚ ਪਹੁੰਚੇ ਹਨ। ਇਸ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਆਪਣੇ ਪਰਿਵਾਰ ਨੂੰ ਭਾਰਤ ਭੇਜ ਦਿੱਤਾ ਸੀ। ਮੀਡੀਆਂ ਦੀਆਂ ਖਬਰਾਂ ਮੁਤਾਬਕ ਉਹ ਹੁਣ ਵਾਪਸ ਨਹੀਂ ਜਾਣਾ ਚਾਹੁੰਦੇ। ਉਹ ਭਾਰਤ ਵਿਚ ਸ਼ਰਣ ਲਈ ਛੇਤੀ ਹੀ ਅਰਜ਼ੀ ਦੇਣਗੇ। ਖਬਰ ਮੁਤਾਬਕ ਸਹਿਜਧਾਰੀ ਸਿੱਖ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ਉਤੇ ਪਾਕਿਸਤਾਨ ਵਿਚ ਅੱਤਿਆਚਾਰ ਹੋ ਰਿਹਾ ਹੈ। ਹਿੰਦੂ ਅਤੇ ਸਿੱਖ ਆਗੂਆਂ ਦੇ ਕਤਲ ਕੀਤੇ ਜਾ ਰਹੇ ਹਨ।

 

ਪਾਕਿਸਤਾਨ ਦੇ ਬਲਦੇਵ ਕੁਮਾਰ ਦਾ ਵਿਆਹ 2007 ਭਾਰਤੀ ਪੰਜਾਬ ਦੇ ਖੰਨਾ ਦੀ ਰਹਿਣ ਵਾਲੀ ਭਾਵਨਾ ਨਾਲ ਹੋਇਆ ਸੀ। ਵਿਆਹ ਸਮੇਂ ਉਹ ਪਰਸ਼ਿਦ ਸਨ ਅਤੇ ਬਾਅਦ ਵਿਚ ਵਿਧਾਇਕ ਬਣੇ। ਸਾਲ 2016 ਵਿਚ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਮੌਜੂਦ ਵਿਧਾਇਕ ਦਾ ਕਤਲ ਕਰ ਦਿੱਤਾ ਗਿਆ ਸੀ, ਕਤਲ ਲਈ ਉਨ੍ਹਾਂ ਉਤੇ ਝੂਠੇ ਦੋਸ ਲਗਾਏ ਅਤੇ ਉਨ੍ਹਾਂ ਨੂੰ ਦੋ ਸਾਲ ਜੇਲ੍ਹ ਵਿਚ ਰੱਖਿਆ ਗਿਆ। ਉਹ ਇਸ ਮਾਮਲੇ ਵਿਚ 2018 ਵਿਚ ਬਰੀ ਹੋਏ ਹਨ

 

ਬਲਦੇਵ ਦੀ ਪਤਨੀ ਭਾਵਨਾ ਨੇ ਕਿਹਾ ਕਿ ਪਾਕਿਸਤਾਨ ਵਿਚ ਮਹਿਲਾਵਾਂ ਦੀ ਹਾਲਤ ਬਦਤਰ ਹੈ। ਉਹ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਵੀ ਨਹੀਂ ਜਾ ਸਕਦੀਆਂ। ਨੌਕਰੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਉਥੋਂ ਦੇ ਹਾਲਾਤ ਦੇਖ ਕੇ ਹੀ ਵਿਆਹ ਦੇ ਬਾਅਦ ਵੀ ਉਨ੍ਹਾਂ ਨੇ ਭਾਰਤੀ ਨਾਗਰਿਕਤਾ ਨਹੀਂ ਛੱਡੀ

 

ਭਾਵਨਾ ਦੀ ਧੀ ਰੀਆ ਨੇ ਵੀ ਕਿਹਾ ਕਿ ਸਾਨੂੰ ਸਭ ਕਹਿੰਦੇ ਹਨ ਕਿ ਮੁਸਲਮਾਨ ਹੋ ਜਾਓ। ਰੀਆ ਨੇ ਕਿਹਾ ਕਿ ਸਾਨੂੰ ਹੁਣ ਭਾਰਤ ਚ ਹੀ ਰਹਿਣਾ ਹੈ, ਇਥੇ ਰਹਿਣਾ ਹੀ ਚੰਗਾ ਲੱਗਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is Baldev Kumar came from Pakistan in india