ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਨ੍ਹੀਂ ਦਿਨੀਂ ਯੋਗੀ ਆਦਿੱਤਿਆਨਾਥ ਦੇ ਇੱਕ ਹਮਸ਼ਕਲ ‘ਸੰਤ’ ਘੁੰਮ ਰਹੇ ਹਨ। ਇਹ ਬਾਬਾ ਅੱਜ–ਕੱਲ੍ਹ ਅਖਿਲੇਸ਼ ਯਾਦਵ ਨਾਲ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿੱਚ ਵੀ ਯਾਤਰਾਵਾਂ ਕਰ ਰਹੇ ਹਨ ਅਤੇ ਚੋਣ–ਰੈਲੀਆਂ ਵਿੱਚ ਵੀ ਜਾ ਰਹੇ ਹਨ। ਉਹ ਅਖਿਲੇਸ਼ ਨਾਲ ਸਟੇਜਾਂ ਉੱਤੇ ਵੀ ਵਿਖਾਈ ਦਿੰਦੇ ਹਨ।
ਅਖਿਲੇਸ਼ ਨੇ ਅੱਜ ਟਵਿਟਰ ਉੱਤੇ ਉਸ ਹਮਸ਼ਕਲ ਬਾਬੇ ਦੀਆਂ ਕਈ ਤਸਵੀਰਾਂ ਜਾਰੀ ਕੀਤੀਆਂ। ਸ੍ਰੀ ਅਖਿਲੇਸ਼ ਨੇ ਟਵਿਟਰ ਉੱਤੇ ਲਿਖਿਆ,‘ਅਸੀਂ ਨਕਲੀ ਭਗਵਾਨ ਨਹੀਂ ਲਿਆ ਸਕਦੇ ਪਰ ਇੱਕ ਬਾਬਾ ਜੀ ਲਿਆਏ ਹਾਂ। ਇਹ ਸਾਡੇ ਨਾਲ ਗੋਰਖਪੁਰ ਛੱਡ ਕੇ ਸੂਬੇ ਵਿੱਚ ਸਭ ਨੂੰ ਸਰਕਾਰ ਦੀ ਸੱਚਾਈ ਦੱਸ ਰਹੇ ਹਨ।’
ਇਹ ਬਾਬਾ ਜੀ ਫ਼ੈਜ਼ਾਬਾਦ ਤੇ ਬਾਰਾਬੰਕੀ ਦੀਆਂ ਰੈਲੀਆਂ ਵਿੱਚ ਮੰਚ ਉੱਤੇ ਵਿਖਾਈ ਦਿੱਤੇ। ਉੱਤਰ ਪ੍ਰਦੇਸ਼ ਦੇ ਲੋਕਾਂ ਵਿੱਚ ਇਸ ਬਾਬੇ ਨੂੰ ਲੈ ਕੇ ਡਾਢੀ ਚਰਚਾ ਹੈ।