ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਮਿਲਾ ਮਾਤੋਂਡਕਰ ਨੇ ਆਖਰ 6 ਮਹੀਨਿਆਂ ’ਚ ਹੀ ਕਿਉਂ ਛੱਡ ਦਿੱਤੀ ਕਾਂਗਰਸ?

ਫਿਲਮਾਂ ਤੋਂ ਰਾਜਨੀਤੀ ਚ ਆਈ ਉਰਮਿਲਾ ਮਾਤੋਂਡਕਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਕ੍ਰਿਪਾਸ਼ੰਕਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।

 

ਲਗਭਗ 6 ਮਹੀਨੇ ਪਹਿਲਾਂ ਕਾਂਗਰਸ ਚ ਸ਼ਾਮਲ ਹੋਈ ਉਰਮਿਲਾ ਨੇ ਪਾਰਟੀ ਅੰਦਰਲੀ ਮਾੜੀ ਰਾਜਨੀਤੀ ਨੂੰ ਕਾਂਗਰਸ ਛੱਡਣ ਦਾ ਕਾਰਨ ਦੱਸਿਆ ਹੈ।

 

ਕ੍ਰਿਪਾਸ਼ੰਕਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕਰਦਿਆਂ ਪਾਰਟੀ ਦੇ ਸਟੈਂਡ ਨਾਲ ਸਹਿਮਤ ਨਹੀਂ ਹਨ।

 

ਮਾਤੋਂਡਕਰ ਨੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਉੱਤਰੀ ਮੁੰਬਈ ਸੀਟ ਤੋਂ ਚੋਣ ਲੜੀ ਸੀ, ਜਿਸ ਚ ਉਹ ਬੁਰੀ ਤਰ੍ਹਾਂ ਹਾਰ ਗਈ ਸੀ। ਉਹ ਇਸੇ ਸਾਲ ਮਾਰਚ ਚ ਕਾਂਗਰਸ ਚ ਸ਼ਾਮਲ ਹੋਈ ਸਨ ਤੇ ਉਨ੍ਹਾਂ ਨੂੰ 2,41,431 ਵੋਟਾਂ ਪਈਆਂ।

 

ਹੁਣ ਖਾਸ ਗੱਲ ਇਹ ਦੇਖੀ ਜਾ ਰਹੀ ਹੈ ਕਿ ਇਨ੍ਹਾਂ ਨੇਤਾਵਾਂ ਦੇ ਅਸਤੀਫ਼ੇ ਨੂੰ ਕਾਂਗਰਸ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਨੂੰ ਅਗਲੇ ਮਹੀਨੇ ਮਹਾਰਾਸ਼ਟਰ ਚ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਵੇਲੇ ਆਪਣੇ ਨੇਤਾਵਾਂ ਨੂੰ ਇਕਜੁੱਟ ਰੱਖਣ ਲਈ ਪਾਰਟੀ ਜੰਗੀ ਪੱਧਰ ’ਤੇ ਜੂਝ ਰਹੀ ਹੈ।

 

ਆਪਣੇ ਬਿਆਨ ਚ ਮਾਤੋਂਡਕਰ ਨੇ ਕਿਹਾ ਕਿ ਮੁੰਬਈ ਕਾਂਗਰਸ ਦੇ ਮੁੱਖ ਕਾਰਜਕਾਰੀ ਜਾਂ ਤਾਂ ਪਾਰਟੀ ਨੂੰ ਮਜ਼ਬੂਤ ​​ਨਹੀਂ ਕਰਨਾ ਚਾਹੁੰਦੇ ਜਾਂ ਉਹ ਅਜਿਹਾ ਕਰਨ ਚ ਅਸਮਰੱਥ ਹਨ।

 

ਮਾਤੋਂਡਕਰ ਨੇ ਕਿਹਾ, “ਮੈਂ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਮੇਰੀਆਂ ਰਾਜਨੀਤਿਕ ਅਤੇ ਸਮਾਜਕ ਸੰਵੇਦਨਾਵਾਂ ਸਵਾਰਥੀ ਵਿਅਕਤੀਆਂ ਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਮੁੰਬਈ ਕਾਂਗਰਸ ਚ ਕਿਸੇ ਵੱਡੇ ਟੀਚੇ 'ਤੇ ਕੰਮ ਕਰਨ ਦੀ ਥਾਂ ਮੈਨੂੰ ਇਸ ਤਰ੍ਹਾਂ ਦੇ ਮਾਧਿਅਮ ਵਜੋਂ ਵਰਤਿਆ ਜਾਣਾ ਤਾਂ ਜੋ ਅੰਦਰੂਨੀ ਧੜੇਬੰਦੀ ਦਾ ਸਾਹਮਣਾ ਕੀਤਾ ਜਾ ਸਕੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why did Urmila Matondkar leave the Congress in the last 6 months