ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਪ੍ਰਦੇਸ਼ ਦੀਆਂ 5 ਸੀਟਾਂ 'ਤੇ ਨਹੀਂ ਹੋਵੇਗੀ ਜ਼ਿਮਨੀ ਚੋਣ: ਚੋਣ ਕਮਿਸ਼ਨ

ਆਂਧਰਾ ਪ੍ਰਦੇਸ਼ ਦੀਆਂ 5 ਸੀਟਾਂ 'ਤੇ ਨਹੀਂ ਹੋਵੇਗੀ ਜ਼ਿਮਨੀ ਚੋਣ

ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੀਆਂ ਪੰਜ ਲੋਕ ਸਭਾ ਸੀਟਾਂ 'ਤੇ  ਜ਼ਿਮਨੀ ਚੋਣ ਕਰਾਉਣ ਦੀ ਲੋੜ ਤੋਂ ਇਨਕਾਰ ਕੀਤਾ ਹੈ, ਕਮਿਸ਼ਨ ਨੇ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮੇਂ ਦਾ ਤਰਕ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਇਸ ਸਾਲ 20 ਜੂਨ ਨੂੰ ਆਂਧਰਾ ਪ੍ਰਦੇਸ਼ ਦੀਆਂ 5 ਸੀਟਾਂ ਖਾਲੀ ਹੋ ਗਈਆਂ ਸਨ ਜਦਕਿ ਲੋਕ ਸਭਾ ਦੀ ਮਿਆਦ ਅਗਲੇ ਸਾਲ 3 ਜੂਨ ਨੂੰ ਖ਼ਤਮ ਹੋਵੇਗੀ। ਇਸ ਲਈ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 151 ਏ ਅਨੁਸਾਰ ਲੋਕ ਸਭਾ ਦੀ ਮਿਆਦ ਇੱਕ ਸਾਲ ਤੋਂ ਘੱਟ ਹੋਵੇ ਤਾਂ ਜ਼ਿਮਨੀ ਚੋਣ ਦੀ ਕੋਈ ਜ਼ਰੂਰਤ ਨਹੀਂ ਹੈ.

 

ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੀਆਂ ਪੰਜ ਸੀਟਾਂ 'ਤੇ ਉਪ-ਚੋਣ ਦੀ ਜ਼ਰੂਰਤ ਤੋਂ ਇਨਕਾਰ ਕੀਤਾ ਹੈ।

 

ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਜਨਤਾ ਦੇ ਪ੍ਰਤੀਨਿਧ ਐਕਟ ਦੇ ਤਹਿਤ ਲੋਕ ਸਭਾ ਦੀ ਸੀਟ ਦੇ ਖਾਲੀ ਹੋਣ ਤੋਂ ਬਾਅਦ ਛੇ ਮਹੀਨੇ ਦੇ ਅੰਦਰ ਜ਼ਿਮਨੀ ਚੋਣ ਲਾਜ਼ਮੀ ਹੈ।ਪਰ ਜੇ ਲੋਕ ਸਭਾ ਦੀ ਮਿਆਦ ਖਤਮ ਵਿੱਚ ਇੱਕ ਸਾਲ ਦਾ ਸਮਾਂ ਹੀ ਹੋਵੇ ਤਾਂ  ਜ਼ਿਮਨੀ-ਚੋਣ ਦੀ ਕੋਈ ਲੋੜ ਨਹੀਂ ਹੈ। ਕਮਿਸ਼ਨ ਨੇ ਕਿਹਾ ਕਿ ਇਸ ਆਧਾਰ 'ਤੇ ਆਂਧਰਾ ਪ੍ਰਦੇਸ਼ ਦੀਆਂ ਪੰਜ ਸੀਟਾਂ ਉੱਤੇ  ਜ਼ਿਮਨੀ-ਚੋਣਾਂ ਹੋਣੀਆਂ ਜ਼ਰੂਰੀ ਨਹੀਂ ਹਨ।


ਕਰਨਾਟਕ 'ਚ ਤਿੰਨ ਲੋਕ ਸਭਾ ਸੀਟਾਂ ਉੱਤੇ ਜ਼ਿਮਨੀ ਚੋਣ ਬਾਰੇ ਕਮਿਸ਼ਨ ਨੇ ਕਿਹਾ ਕਿ ਕਰਨਾਟਕਾ ਦੀਆਂ ਸੀਟਾਂ ਮਈ ਵਿੱਚ ਖਾਲੀ ਹੋਈਆ ਸਨ। ਇਸਦਾ ਮਤਲਬ ਕਿ ਸਮਾਂ ਇੱਕ ਸਾਲ ਤੋਂ ਵੱਧ ਪਿਆ ਸੀ। ਇਸ ਕਰਕੇ ਕਰਾਨਟਕ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why no Lok Sabha bypolls in Andhra Pradesh Election commission clarifies