ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਧਵੀ ਪ੍ਰੱਗਿਆ ਸਿੰਘ ਨੇ ਮਸੂਦ ਅਜ਼ਹਰ ਨੂੰ ਸਰਾਪ ਕਿਉਂ ਨਹੀਂ ਦਿੱਤਾ: ਦਿਗਵਿਜੇ ਸਿੰਘ

​​​​​​​ਸਾਧਵੀ ਪ੍ਰੱਗਿਆ ਸਿੰਘ ਨੇ ਮਸੂਦ ਅਜ਼ਹਰ ਨੂੰ ਸਰਾਪ ਕਿਉਂ ਨਹੀਂ ਦਿੱਤਾ: ਦਿਗਵਿਜੇ ਸਿੰਘ

ਸੀਨੀਅਰ ਕਾਂਗਰਸੀ ਆਗੂ ਤੇ ਭੋਪਾਲ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰੀ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਕਿੰਨਾ ਚੰਗਾ ਹੁੰਦਾ, ਜੇ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਕਿਤੇ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸਰਾਪ ਦੇ ਦਿੰਦੇ, ਤਾਂ ਭਾਰਤ ਨੂੰ ਪਾਕਿਸਤਾਨ ਉੱਤੇ ਸਰਜੀਕਲ ਹਮਲੇ ਕਰਨ ਦੀ ਲੋੜ ਨਾ ਪੈਂਦੀ।

 

 

ਅਸ਼ੋਕਾ ਗਾਰਡਨਜ਼ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਦਿਗਵਿਜੇ ਸਿੰਘ ਨੇ ਕਿਹਾ ਕਿ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇੱਕ ਬਹਾਦਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਸਾਧਵੀ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਦੀ ਸ਼ਹਾਦਤ ਉਸ ਦੇ ਸਰਾਪ ਕਾਰਨ ਹੋਈ ਸੀ। ਉਨ੍ਹਾਂ ਕਿਹਾ ਕਿ ਜੇ ਸਾਧਵੀ ਨੇ ਕੋਈ ਸਰਾਪ ਦੇਣਾ ਸੀ, ਤਾਂ ਅੱਤਵਾਦੀਆਂ ਨੂੰ ਦੇਣਾ ਚਾਹੀਦਾ ਸੀ।

 

 

ਸ੍ਰੀ ਦਿਗਵਿਜੇ ਸਿੰਘ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖ ਰਹੇ ਹਨ ਕਿ ਅੱਤਵਾਦੀ ਭਾਵੇਂ ਨਰਕਾਂ ਵਿੱਚ ਹੀ ਕਿਉਂ ਨਾ ਲੁਕੇ ਹੋਣ, ਉਹ ਉਨ੍ਹਾਂ ਨੂੰ ਜ਼ਰੂਰ ਲੱਭ ਲੈਣਗੇ। ‘ਪਰ ਪੁਲਵਾਮਾ, ਪਠਾਨਕੋਟ ਤੇ ਉੜੀ ਹਮਲਿਆਂ ਵੇਲੇ ਪ੍ਰਧਾਨ ਮੰਤਰੀ ਕਿੱਥੇ ਸਨ। ਦੇਸ਼ ਅਜਿਹੇ ਘਿਨਾਉਣੇ ਹਮਲਿਆਂ ਤੋਂ ਕਿਉਂ ਨਹੀਂ ਬਚ ਸਕਿਆ?’

 

 

ਸ੍ਰੀ ਦਿਗਵਿਜੇ ਸਿੰਘ ਨੇ ਕਿਹਾ ਕਿ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਸਭ ਆਪਸ ਵਿੱਚ ਭਰਾ ਹਨ। ‘ਪਰ ਇਹ ਲੋਕ ਕਹਿੰਦੇ ਹਨ ਕਿ ਹਿੰਦੂਆਂ ਨੂੰ ਇੱਕਜੁਟ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਖ਼ਤਰੇ ’ਚ ਹਨ। ਮੈਂ ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਦੇਸ਼ ਉੱਤੇ ਮੁਸਲਮਾਨਾਂ ਨੇ 500 ਸਾਲ ਰਾਜ ਕੀਤਾ। ਕਿਸੇ ਧਰਮ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਲੋਕਾਂ ਦਾ ਧਿਆਨ ਰੱਖੋ, ਜੋ ਧਰਮ ਨੂੰ ਵੇਚਦੇ ਹਨ।’

 

 

ਕਾਂਗਰਸੀ ਆਗੂ ਨੇ ਕਿਹਾ ਕਿ ‘ਹਿੰਦੂ ਧਰਮ ਵਿੱਚ ਅਸੀਂ ‘ਹਰ ਹਰ ਮਹਾਦੇਵ’ ਆਖਦੇ ਹਾਂ ਪਰ ਜਦੋਂ ਭਾਜਪਾ ਕਾਰਕੁੰਨ ‘ਹਰ ਹਰ ਮੋਦੀ’ ਆਖਦੇ ਹਨ, ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Sadhvi Pragya Singh had not cursed Masood Azhar Digvijay Singh