ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਜਿੰਦਰ ਰੰਧਾਵਾ ਨੇ ਆਖ਼ਰ ਕਿਉਂ ਕਿਹਾ, ਹਰਸਿਮਰਤ ਬਾਦਲ ਮੁਆਫੀ ਮੰਗੇ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਧਾਰਾ 370 ਤੇ 35 ਖਤਮ ਕਰਨ ਨੂੰ ਪ੍ਰਾਪਤੀ ਦੱਸਣ ਦੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਮੰਤਰੀ ਨੂੰ ਇਸ ਬਦਲੇ ਸਮੁੱਚੇ ਪੰਜਾਬੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ

ਰੰਧਾਵਾ ਨੇ ਕਿਹਾ ਕਿ ਸਾਰੀ ਉਮਰ ਸੰਘੀ ਢਾਂਚੇ ਦੇ ਨਾਮ ਉਤੇ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਇਤਿਹਾਸ ਦਾ ਕੱਲ ਕਾਲਾ ਦਿਨ ਸੀ ਜਦੋਂ ਅਕਾਲੀ ਦਲ ਉਤੇ ਪੂਰੀ ਤਰ੍ਹਾਂ ਕਾਬਜ ਬਾਦਲ ਪਰਿਵਾਰ ਦੀ ਨੂੰਹ ਨੇ ਮੋਦੀ ਸਰਕਾਰ ਦੇ 100 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆ ਜੰਮੂ ਕਸਮੀਰ ਵਿੱਚ ਧਾਰਾ 370 ਤੇ 35 ਖਤਮ ਕਰਨ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸੀ

 

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤਾਂ ਹੁਣ ਇਹ ਵੀ ਸੱਕ ਹੀ ਨਹੀਂ ਸਗੋਂ ਪੂਰਾ ਯਕੀਨ ਹੀ ਹੋ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਅਕਾਲੀ ਦਲ ਦੇ 1967 ਦੇ ਮੈਨੀਫੈਸਟੋ, ਬਟਾਲਾ ਕਾਨਫਰੰਸ ਅਤੇ 1973 ਦੇ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਉੱਕੀ ਹੀ ਜਾਣਕਾਰੀ ਨਹੀਂ ਹੋਣੀ
 

ਕਾਂਗਰਸੀ ਆਗੂ ਨੇ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਦੇ ਮਤੇ ਅਤੇ ਅਕਾਲੀ ਦਲ ਦੇ ਸੰਘੀ ਢਾਂਚੇ ਬਾਰੇ ਆਪਣਾ ਸਟੈਂਡ ਸਪੱਸਟ ਕਰੇ ਉਨ੍ਹਾਂ ਇਸ ਮੁੱਦੇ ਉਤੇ ਅਕਾਲੀ ਦਲ ਦੇ ਸੁਪਰੀਮੋ ਪਰਕਾਸ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣਾ ਪੱਖ ਦੱਸਣ ਲਈ ਕਿਹਾ ਹੈ ਕਿ ਉਹ ਹਾਲੇ ਵੀ ਪੰਜਾਬ ਲਈ ਧਾਰਾ 370 ਦੀ ਮੰਗ ਅਤੇ ਦੇਸ ਦੇ ਸੰਘੀ ਢਾਂਚੇ ਨੂੰ ਮਜਬੂਤ ਕਰਨ ਦੀ ਵਕਾਲਤ ਕਰਦੇ ਹਨ ਜਾਂ ਹਰਸਿਮਰਤ ਬਾਦਲ ਦੇ ਬਿਆਨ ਦੀ ਪ੍ਰੋੜਤਾ ਕਰਦੇ ਹਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲੋਂ ਪੂਰਾ ਪੰਜਾਬ ਇਸ ਮਾਮਲੇ ਉਤੇ ਸਪੱਸਟੀਕਰਨ ਮੰਗਦਾ ਹੈ
 

ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੇ 1967 ਵਿੱਚ ਆਪਣੇ ਮੈਨੀਫੈਸਟੋ ਵਿੱਚ ਪੰਜਾਬ ਲਈ ਧਾਰਾ 370 ਦੀ ਮੰਗ ਕੀਤੀ ਸੀ ਅਤੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸੂਬਿਆਂ ਲਈ ਵੱਧ ਅਧਿਕਾਰ ਮੰਗੇ ਸਨ ਅਕਾਲੀ ਦਲ ਨੇ ਸਾਰੀ ਉਮਰ ਸੰਘੀ ਢਾਂਚੇ ਦੀ ਵਕਾਲਤ ਦੇ ਨਾਮ ਉਤੇ ਰੋਟੀਆਂ ਸੇਕੀਆਂ ਅਤੇ ਹੁਣ ਬਾਦਲ ਪਰਿਵਾਰ ਦੀ ਨੂੰਹ ਆਪਣੀ ਵਜੀਰੀ ਖਾਤਰ ਸੰਘੀ ਢਾਂਚੇ ਦੀ ਸੰਘੀ ਘੁੱਟ ਰਹੀ ਮੋਦੀ ਸਰਕਾਰ ਦੇ ਸੋਹਲੇ ਗਾ ਰਹੀ ਹੈ

 

ਉਨ੍ਹਾਂ ਕਿਹਾ ਕਿ ਅੱਜ ਟਕਸਾਲੀ ਅਕਾਲੀਆਂ ਦੀ ਵੀ ਰੂਹ ਵੀ ਰੋ ਰਹੀ ਹੋਵੇਗੀ ਕਿ ਜਿਸ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿਰ ਉਤੇ ਆਪਣੀ ਸਲਤਨਤ ਖੜ੍ਹੀ ਕੀਤੀ ਹੈ ਉਸੇ ਪਰਿਵਾਰ ਦੀ ਮੈਂਬਰ ਸਰ੍ਹੇਆਮ ਪ੍ਰੈਸ ਕਾਨਫਰੰਸ ਕਰ ਕੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਨਾ ਸਿਰਫ ਤਿਲਾਂਜਲੀ ਦੇ ਰਹੀ ਹੈ ਸਗੋਂ ਹੁੱਬ ਹੁੱਬ ਕੇ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Sukhjinder Randhawa says Harsimrat Badal should apologizes