ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਦੇ ਨਵੇਂ ਫ਼ਰੰਟ ਨਾਲ ਕਾਂਗਰਸ ਨੂੰ ਫ਼ਾਇਦਾ ਹੋਊ- ਸੁਨੀਲ ਜਾਖੜ

ਖਹਿਰਾ ਦੀ ਨਵੀਂ ਪਾਰਟੀ ਨਾਲ ਕਾਂਗਰਸ ਨੂੰ ਫ਼ਾਇਦਾ ਹੋਊ- ਸੁਨੀਲ ਜਾਖੜ

ਆਪ ਦੇ ਬਾਗ਼ੀ ਨੇਤਾ ਸੁਖਪਾਲ ਖਹਿਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਨਵਾਂ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਹੈ। ਖਹਿਰਾ 7 ਅਕਤੂਬਰ ਦੇ ਬਰਗਾੜ੍ਹੀ ਮਾਰਚ ਵਿੱਚ ਹੋਏ ਲੋਕਾਂ ਦੇ ਇਕੱਠ ਤੋਂ ਬਾਗੋ-ਬਾਗ ਹਨ।

 

ਖਹਿਰਾ ਦੀ ਨਵੀਂ ਪਾਰਟੀ ਬਾਰੇ ਕਾਂਗਰਸ ਪ੍ਰਧਾਨ ਦੇ ਮੁਖੀ ਸੁਨੀਲ ਜਾਖੜ ਨੇ ਕਿਹਾ ਕਿ "ਅਸੀਂ ਅਕਾਲੀਆਂ ਅਤੇ ਆਪ ਵਿੱਚ ਟੁੱਟ ਤੋਂ ਲਾਭ ਪ੍ਰਾਪਤ ਕਰਾਂਗੇ; ਉਨ੍ਹਾਂ ਦੇ ਅਸਲੀ ਰੰਗਾਂ ਦਾ ਖੁਲਾਸਾ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ 'ਢਾਈ ਮਰਦ' ਚਲਾ ਰਹੇ ਸਨ- ਬਾਦਲ, ਉਨ੍ਹਾਂ ਦਾ ਬੇਟਾ ਸੁਖਬੀਰ ਤੇ ਸੁਖਬੀਰ ਦਾ ਜੀਜਾ (ਬਿਕਰਮ ਸਿੰਘ ਮਜੀਠੀਆ)।

 

'ਸੁਖਬੀਰ ਅਕਾਲੀ ਦਲ' ਖਤਮ ਹੋ ਜਾਵੇਗਾ ਅਤੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਉਭਰੇਗਾ। ਖਹਿਰਾ ਇਹ ਸੋਚਦੇ ਹਨ ਕਿ ਉਹ ਪੰਥਕ ਏਜੰਡੇ ਨਾਲ ਚਿਪਕ ਕੇ ਆਪਣੀ ਬੇੜੀ ਪਾਰ ਲਾ ਲੈਣਗੇ।

 

ਇਹ ਪੂਛ ਦਾ ਕੁੱਤੇ ਨੂੰ ਕੁਚਲ ਦੇਣ ਵਰਗਾ ਹੋਵੇਗਾ। ਸਾਡੀ ਸਰਕਾਰ ਬੇਅਦਬੀ ਰਿਪੋਰਟ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰੇਗੀ। ਅਸੀਂ ਲੋਕਾਂ ਦੇ ਜ਼ਖਮਾਂ ਉੱਤੇ ਮੱਲ੍ਹਮ ਲਾਵਾਂਗੇ. ਪਰ ਐਸਆਈਟੀ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਸਭ ਹੋ ਸਕੇਗਾ। ਸਾਰਾ ਕੁਝ ਕਾਨੂੰਨ ਦੇ ਘੇਰੇ ਹੇਠ ਹੋਊ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will gain from this churning in the Akali Dal and AAP sunil jhakhad on khaira new party