ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹਰਸਿਮਰਤ ਬਾਦਲ ਮਨਜ਼ੂਰ ਕਰਨਗੇ ਸੁਖਜਿੰਦਰ ਰੰਧਾਵਾ ਦੀ ਚੁਣੌਤੀ?

---ਡੇਰਾ ਬਾਬਾ ਨਾਨਕ ਹਲਕੇ ਲਈ ਹਰਸਿਮਰਤ ਆਪਣੇ ਸਹੁਰੇ ਤੇ ਪਤੀ ਦੇ ਰਾਜ ਵਿੱਚ ਕੀਤਾ ਇਕ ਵੀ ਕੰਮ ਗਿਣਾਵੇ: ਸੁਖਜਿੰਦਰ ਸਿੰਘ ਰੰਧਾਵਾ---


ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਤੇ ਧਾਰਮਿਕ ਸਮਾਗਮਾਂ ਦਾ ਸਿਆਸੀਕਰਨ ਅਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਉਤੇ ਰਾਜਸੀ ਰੋਟੀਆਂ ਸੇਕਣ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹ ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਦੀ ਬਾਦਲ ਪਰਿਵਾਰ ਦੀ ਪੁਰਾਣੀ ਫਿਤਰਤ ਨੂੰ ਅੱਗੇ ਤੋਰ ਰਹੀ ਹੈ


ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਦੇਖਣ ਦੇ ਬਹਾਨੇ ਸਿਆਸਤ ਕਰਨ ਆਈ ਹਰਸਿਮਰਤ ਬਾਦਲ ਦੇ ਉਸ ਬਿਆਨ ਦੀ ਕਰੜੀ ਆਲੋਚਨਾ ਕੀਤੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਕੋਈ ਵਿਕਾਸ ਕੰਮ ਨਹੀਂ ਕਰਵਾਇਆ ਜਾ ਰਿਹਾ ਹੈ ਰੰਧਾਵਾ ਨੇ ਹਰਸਿਮਰਤ ਬਾਦਲ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਡੇਰਾ ਬਾਬਾ ਨਾਨਕ ਹਲਕੇ ਲਈ 117 ਕਰੋੜ ਰੁਪਏ ਦੇ ਵਿਕਾਸ ਕੰਮ ਕਰ ਰਹੀ ਹੈ

 

ਉਨਾਂ ਕਿਹਾ ਕਿ ਕੇਂਦਰੀ ਮੰਤਰੀ ਇਹ ਦੱਸੇ ਕਿ ਜਦੋਂ ਸੂਬੇ ਵਿੱਚ ਉਸ ਦਾ ਸਹੁਰਾ ਮੁੱਖ ਮੰਤਰੀ ਸੀ, ਪਤੀ ਉਪ ਮੁੱਖ ਮੰਤਰੀ ਸੀ ਤੇ ਭਰਾ ਕੈਬਨਿਟ ਮੰਤਰੀ ਸੀ ਤਾਂ ਇਸ ਹਲਕੇ ਲਈ ਖਰਚ ਕੀਤਾ ਇਕ ਵੀ ਪੈਸੇ ਗਿਣਾਵੇ ਇਥੋਂ ਤੱਕ ਕਿ ਉਹ ਖੁਦ ਛੇ ਸਾਲਾਂ ਤੋਂ ਕੇਂਦਰੀ ਮੰਤਰੀ ਹੈ ਜਿਸ ਨੇ ਕਦੇ ਵੀ ਪੰਜਾਬ ਵਾਂਗ ਇਸ ਹਲਕੇ ਦੀ ਸਾਰ ਨਹੀਂ ਲਈ

 

ਉਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਤਾਂ ਕਦੇ ਇਸ ਹਲਕੇ ਦਾ ਗੇੜਾ ਵੀ ਨਹੀਂ ਲਗਾਇਆ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਡੇਰਾ ਬਾਬਾ ਨਾਨਕ ਵਿਖੇ ਕੈਬਨਿਟ ਮੀਟਿੰਗ ਬੁਲਾ ਕੇ ਆਪਣੀ ਪ੍ਰਤੀਬੱਧਤਾ ਦਾ ਪ੍ਰਮਾਣ ਦਿੱਤਾ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Harsimrat Badal accept the challenge of Sukhjinder Randhawa