ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ’ਚ ਇੱਕ ਵੀ ਘੁਸਪੈਠੀਆ ਨਹੀਂ ਛੱਡਾਂਗਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਤੁਸੀਂ ਬੇਫ਼ਿਕਰ ਰਹੋ, ਇਹ ਮੋਦੀ ਹੈ, ਇੱਕ ਵੀ ਘੁਸਪੈਠੀਏ ਨੂੰ ਨਹੀਂ ਛੱਡੇਗਾ। ਜਿਹੜੇ ਲੋਕ ਤ੍ਰਿਣਮੂਲ ਕਾਂਗਰਸ ਦੇ ਪੈਰੋਲ ਉੱਤੇ ਇੱਥੇ ਗੁੰਡਾਗਰਦੀ ਕਰ ਰਹੇ ਹਨ, ਉਨ੍ਹਾਂ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਹਾਂ ਕਿ ਉਹ ਇਹ ਸਭ ਛੱਡ ਦੇਣ, ਨਹੀਂ ਤਾਂ ਬੀਜੇਪੀ ਦੀ ਸਰਕਾਰ ਆਉਂਦਿਆਂ ਹੀ ਉਨ੍ਹਾਂ ਨੂੰ ਠੀਕ ਕਰ ਦਿੱਤਾ ਜਾਵੇਗਾ।

 

 

ਸ੍ਰੀ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਬਾਲਾਕੋਟ ਵਿੱਚ ਬਦਲਾ ਲੈ ਕੇ ਸਾਡੇ ਜਵਾਨ ਵਾਪਸ ਆਏ, ਤਾਂ ਰੋਣਾ ਹੋਰ ਕਿਸੇ ਨੂੰ ਚਾਹੀਦਾ ਸੀ ਪਰ ਰੋ ਕੋਈ ਹੋਰ ਰਿਹਾ ਸੀ। ਦਰਦ ਇਸਲਾਮਾਬਾਦ ਤੇ ਰਾਵਲਪਿੰਡੀ ਵਿੱਚ ਹੋਣਾ ਚਾਹੀਦਾ ਸੀ ਪਰ ਦਰਦ ਇੱਥੇ ਕੋਲਕਾਤਾ ਵਿੱਚ ਬੈਠੀ ਦੀਦੀ ਨੂੰ ਹੋ ਰਿਹਾ ਸੀ। ਉਹ ਇਹੋ ਆਖ ਰਹੇ ਸਨ ਕਿ ਆਖ਼ਰ ਮੋਦੀ ਨੇ ਇੰਝ ਕਿਉਂ ਕੀਤਾ? ਮੋਦੀ ਸਬੂਤ ਦੇਵੇ।

 

 

ਮਮਤਾ ਬੈਨਰਜੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ – ‘ਦੀਦੀ ਤਾਂ ਦੀਦੀ ਹਨ। ਉਨ੍ਹਾਂ ਪੀਐੱਮ ਕਿਸਾਨ ਸੰਮਾਨ ਯੋਜਨਾ ਉੱਤੇ ਵੀ ਪੱਛਮੀ ਬੰਗਾਲ ਵਿੱਚ ਬ੍ਰੇਕ ਲਾ ਦਿੱਤੇ ਹਨ।’

 

 

ਸ੍ਰੀ ਮੋਦੀ ਨੇ ਕਿਹਾ ਕਿ ਇੰਝ ਦੀਦੀ ਨੇ ਪੱਛਮੀ ਬੰਗਾਲ ਦੇ 70 ਲੱਖ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਵਿਕਾਸ ਉੱਤੇ ਵੀ ਬ੍ਰੇਕਾਂ ਲਾ ਦਿੱਤੀਆਂ ਹਨ। ਦੇਸ਼ ਦੇ ਸਾਰੇ ਸੂਬਿਆਂ ਵਿੰਚ ਪੀਐੱਮ ਕਿਸਾਨ ਸੰਮਾਨ ਯੋਜਨਾ ਅਧੀਨ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਪੈਸੇ ਟ੍ਰਾਂਸਫ਼ਰ ਕੀਤੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will not spare a Single Infiltrator Modi