ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

23 ਮਈ ਨੂੰ ਵੇਖਾਂਗੇ ਕਿ ਕੌਣ ਦੁਰਯੋਧਨ ਹੈ ਤੇ ਕੌਣ ਅਰਜੁਨ: ਅਮਿਤ ਸ਼ਾਹ

23 ਮਈ ਨੂੰ ਵੇਖਾਂਗੇ ਕਿ ਕੌਣ ਦੁਰਯੋਧਨ ਹੈ ਤੇ ਕੌਣ ਅਰਜੁਨ: ਅਮਿਤ ਸ਼ਾਹ

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਜਿੱਥੇ ਇੱਕ ਪਾਸੇ ਬਚੀਆਂ ਸੀਟਾਂ ਉੱਤੇ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਉੱਥੇ ਇੱਕ–ਦੂਜੇ ਉੱਤੇ ਜਵਾਬੀ ਸ਼ਬਦੀ ਤੇ ਸਿਆਸੀ ਹਮਲੇ ਵੀ ਜਾਰੀ ਹਨ।

 

 

ਪਾਰਟੀਆਂ ਦੇ ਮੁੱਖ ਆਗੂ ਇੱਕ ਦੂਜੇ ਨੂੰ ਦੁਰਯੋਧਨ ਤੇ ਅਰਜੁਨ ਦੇ ਨਾਂਵਾਂ ਨਾਲ ਸੰਬੋਧਨ ਕਰ ਕੇ ਹਮਲੇ ਕਰ ਰਹੇ ਹਨ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਿੱਚ ਇੱਕ ਰੈਲੀ ਦੌਰਾਨ ਪ੍ਰਿਅੰਕਾ ਗਾਂਧੀ ਦੇ ਦੁਰਯੋਧਨ ਵਾਲੇ ਬਿਆਨ ਨੂੰ ਲੈ ਕੇ ਉਨ੍ਹਾਂ ਉੱਤੇ ਹਮਲਾ ਬੋਲਿਆ।

 

 

ਸ੍ਰੀ ਸ਼ਾਹ ਨੇ ਕਿਹਾ – ‘ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਰਯੋਧਨ ਕਿਹਾ ਹੈ। ਪ੍ਰਿਅੰਕਾ ਜੀ, ਇਹ ਲੋਕਤੰਤਰ ਹੈ ਤੇ ਇਸ ਵਿੱਚ ਤੁਹਾਡੇ ਕਹਿਣ ਨਾਲ ਕੋਈ ਦੁਰਯੋਧਨ ਨਹੀਂ ਹੋ ਜਾਵੇਗਾ। ਆਪਾਂ ਸਾਰੇ 23 ਮਈ ਨੂੰ ਇਹ ਵੇਖਾਂਗੇ ਕਿ ਕੌਣ ਦੁਰਯੋਧਨ ਹੈ ਤੇ ਕੌਣ ਅਰਜੁਨ।’

 

 

ਚੇਤੇ ਰਹੇ ਕਿ ਅੱਜ ਪ੍ਰਿਅੰਕਾ ਗਾਂਧੀ ਨੇ ਅੰਬਾਲਾ ਵਿਖੇ ਕਾਂਗਰਸ ਦੇ ਉਮੀਦਵਾਰ ਕੁਮਾਰੀ ਸ਼ੈਲਜਾ ਲਈ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਦੇਸ਼ ਦੇ ਹੰਕਾਰ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ। ਦੇਸ਼ ਨੇ ਹੰਕਾਰ ਨੂੰ ਕਦੇ ਮਾਫ਼ ਨਹੀਂ ਕੀਤਾ। ਅਜਿਹਾ ਹੰਕਾਰ ਦੁਰਯੋਧਨ ’ਚ ਵੀ ਸੀ, ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਸਮਝਾਉਣ ਲਈ ਗਏ, ਤਾਂ ਉਨ੍ਹਾਂ ਨੂੰ ਵੀ ਦੁਰਯੋਧਨ ਨੇ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will see on 23rd May who is Duryodhan and who is Arjun Amit Shah