ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਦੇ 'ਹਾਥੀ' ਬਗ਼ੈਰ ਕਾਂਗਰਸ ਦਾ 'ਹੱਥ' ਕਮਜ਼ੋਰ

 ਕਾਂਗਰਸ ਦਾ 'ਹੱਥ' ਕਮਜ਼ੋਰ

ਦਸ ਦਿਨਾਂ ਦੇ ਅੰਦਰ ਬਸਪਾ ਨੇ ਕਾਂਗਰਸ ਨੂੰ ਦੂਜਾ ਵੱਡਾ ਝਟਕਾ ਦੇ ਕੇ ਪਾਰਟੀ ਦੀ ਚੋਣ ਰਣਨੀਤੀ ਨੂੰ ਖਰਾਬ ਕਰ ਦਿੱਤਾ ਹੈ। ਹੁਣ ਇਕ ਨਵੀਂ ਰਣਨੀਤੀ ਨਾਲ ਕਾਂਗਰਸ ਪਾਰਟੀ ਨੂੰ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਭਾਜਪਾ ਨੂੰ ਟੱਕਰ ਦੇਣੀ ਪਵੇਗੀ। ਪਰ ਪਾਰਟੀ ਨੇ ਅਜੇ ਬਸਪਾ ਸੁਪਰੀਮੋ ਮਾਇਆਵਤੀ ਦੇ ਬਿਆਨ ਬਾਰੇ ਬਹੁਤ ਨਰਮ ਹੁੰਗਾਰਾ ਦਿੱਤਾ ਹੈ। ਕਾਂਗਰਸ ਲਈ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਤੇ ਬਸਪਾ ਨਾਲ ਗੱਠਜੋੜ ਦਾ ਵਿਕਲਪ ਅਜੇ ਵੀ ਖੁੱਲ੍ਹਿਆ ਹੈ।

 

ਸੀਨੀਅਰ ਪਾਰਟੀ ਨੇਤਾ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਬਸਪਾ ਸੁਪਰੀਮੋ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੀਨੀਅਰ ਆਗੂ ਸੋਨੀਆ ਗਾਂਧੀ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਕੋਈ ਵੀ ਚੌਥਾ ਵਿਅਕਤੀ ਵਿਚਾਲੇ ਨਹੀਂ ਆ ਸਕਦਾ ਉਸ ਨੇ ਕਿਹਾ ਕਿ ਜੇ ਕੱਪੜੇ ਵਿੱਚ ਵੱਟ ਪੈ ਗਏ ਹਨ ਤਾਂ ਪਿਆਰ ਨਾਲ ਉਨ੍ਹਾਂ ਨੂੰ ਦੂਰ ਕਰ ਲਵਾਂਗੇ।

 

ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਰਾਜਾਂ ਵਿਚ ਭਾਜਪਾ ਦੀ ਤਬਾਹੀ ਲਈ ਜੋ ਸਾਡੇ ਨਾਲ ਚੱਲੂ ਉਸਦਾ ਦਾ ਸਵਾਗਤ ਹੈ। ਜੋ ਨਹੀਂ ਚੱਲ ਸਕਦਾ, ਉਹ ਆਪਣੇ ਰਾਹ ਤੇ ਤੁਰ ਸਕਦਾ ਹੈ।

 

ਐਮਪੀ ਵਿੱਚ ਛੇ ਫੀਸਦੀ ਵੋਟਾਂ

ਮੱਧ ਪ੍ਰਦੇਸ਼ ਵਿੱਚ ਬਸਪਾ ਦੇ ਚਾਰ ਵਿਧਾਇਕ ਹਨ ਤੇ ਸਾਢੇ ਛੇ ਫੀਸਦੀ ਵੋਟਾਂ ਹਨ. 2008 ਦੀਆਂ ਚੋਣਾਂ ਵਿਚ ਬਸਪਾ ਨੇ ਸੱਤ ਸੀਟਾਂ ਜਿੱਤੀਆਂ ਸਨ 2013 ਦੇ ਅੰਕੜੇ ਦਰਸਾਉਂਦੇ ਹਨ ਕਿ ਕਾਂਗਰਸ ਤੇ ਭਾਜਪਾ ਵਿੱਚ ਸਿਰਫ ਅੱਠ ਫੀਸਦੀ ਵੋਟਾਂ ਦਾ ਫਰਕ ਹੀ ਹੈ. ਮੱਧ ਪ੍ਰਦੇਸ਼ ਵਿਚ ਦਲਿਤਾਂ ਦੀ ਆਬਾਦੀ 15.2 ਫੀਸਦੀ ਹੈ.

 

ਬਸਪਾ ਦਾ ਗ੍ਰਾਫ ਵਧ ਸਕਦਾ ਹੈ

 

ਇਕ ਸੀਨੀਅਰ ਕਾਂਗਰਸ ਨੇਤਾ ਨੇ ਕਿਹਾ ਕਿ ਬਸਪਾ ਦੀ ਕਾਰਨ ਮੁਸ਼ਕਲਾਂ ਵਧਣਗੀਆਂ। ਕਿਉਂਕਿ ਪਿਛਲੀਆਂ ਚੋਣਾਂ ਵਿੱਚ ਬਸਪਾ ਨੇ ਇੱਕ ਦਰਜਨ ਸੀਟਾਂ ਉੱਤੇ ਕਾਂਗਰਸ-ਭਾਜਪਾ ਵਿਚਾਲੇ ਜਿੱਤ ਦੇ ਫਰਕ ਨਾਲੋਂ ਜ਼ਿਆਦਾ ਵੋਟਾਂ ਖਿੱਚੀਆਂ ਸਨ। ਐਸਸੀ / ਐਸਟੀ ਵਿਵਾਦ ਕਾਰਨ ਬਸਪਾ ਲਈ ਸਮਰਥਨ ਵਧ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:without support of baspa madhya pardesh and rajasthan is not a cake walk for congress