ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪੀੜ੍ਹੀ ਦਾ ਵੱਖਰਾ ਸਵੈਗ

ਬਿਕਰਮਜੀਤ ਸਿੰਘ ਮਜੀਠੀਆ

ਜਦੋਂ ਕੱਪੜਿਆਂ ਦੀ ਗੱਲ ਆਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪੀੜ੍ਹੀ ਦੀ ਮੱਤ ਪੁਰਾਣੀ ਪੀੜ੍ਹੀ ਨਾਲ ਜ਼ਿਆਦਾ ਨਹੀਂ ਮਿਲਦੀ। ਸ਼ਾਇਦ ਨਵੀਂ ਪੀੜ੍ਹੀ ਡਰੈਸਿੰਗ ਸੈਨਸ ਉੱਤੇ ਵੱਧ ਧਿਆਨ ਦਿੰਦੀ ਹੈ।

 

ਪਿਛਲੇ ਹਫ਼ਤੇ ਚੰਡੀਗੜ੍ਹ ਵਿਖੇ ਅਕਾਲੀ ਦਲ ਬਾਦਲ ਨੇ ਇੱਕ ਪ੍ਰੈੱਸ ਕਾਨਫਰੰਸ ਰੱਖੀ। ਪਾਰਟੀ ਦੀ ਪੁਰਾਣੇ ਆਗੂ ਮਹੇਸ਼ਇੰਦਰ ਗਰੇਵਾਲ ਤੇ ਦਲਜੀਤ ਚੀਮਾ ਅਕਾਲੀ ਦਲ ਦੀ ਪਹਿਚਾਣ ਨੀਲੀ ਪੱਗ ਤੇ ਚੁੱਟਾ ਕੁੜਤਾ ਪਜ਼ਾਮਾ ਪਾ ਕੇ ਆਏ। ਪਰ ਪਾਰਟੀ ਦੇ ਯੂਥ ਆਗੂ ਮੰਨੇ ਜਾਂਦੇ ਬਿਕਰਮਜੀਤ ਸਿੰਘ ਮਜੀਠੀਆ ਤੇ ਪਰਮਿੰਦਰ ਸਿੰਘ ਢੀਂਢਸਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਦੋਵੇਂ ਲੀਡਰ ਨੀਲੇ ਰੰਗ ਦੀ ਜੀਨ ਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਪ੍ਰੈੱਸ ਕਾਨਫ਼ਰੰਸ ਕਰਨ ਆਏ। 

 

ਖ਼ਾਸ ਗੱਲ ਤਾਂ ਇਹ ਹੈ ਕਿ ਜਦੋਂ ਮਜੀਠੀਆ ਜਾਂ ਢੀਂਡਸਾ ਚੰਡੀਗੜ੍ਹ ਫੇਰੀ 'ਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਹੀ ਜੀਨਸ ਤੇ ਸਮਾਰਟ ਮਹਿੰਗੀਆਂ ਸ਼ਰਟਾਂ ਤੇ ਟੀ-ਸ਼ਰਟਾਂ ਵਿੱਚ ਹੀ ਵੇਖੀਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:young generation of the Shiromani Akali Dal seems totally different from old guard