ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮੀ ਦੇ ਛੱਡਣ 'ਤੇ ਪੰਜਾਬੀ ਕੁੜੀ ਨੇ ਇੰਸਟਰਗ੍ਰਾਮ ਲਾਇਵ ਕਰਕੇ ਕੀਤੀ ਖ਼ੁਦਕੁਸ਼ੀ

ਸੰਕੇਤਕ ਫ਼ੋਟੋ

ਜਲੰਧਰ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਕ 18 ਸਾਲ ਦੀ ਲੜਕੀ ਨੇ ਬੁਆਏ-ਫ੍ਰੈਂਡ ਦੁਆਰਾ ਛੱਡੇ ਜਾਣ ਕਾਰਨ ਅਤੇ ਸੋਸ਼ਲ ਮੀਡੀਆ 'ਤੇ ਲਾਇਵ ਕਰਕੇ  ਖੁਦਕੁਸ਼ੀ ਕਰ ਲਈ।

 

ਸਤਨਾਮਪੁਰਾ ਸਟੇਸ਼ਨ ਹਾਊਸ ਆਫਿਸਰ (ਐਸ.ਐਚ.ਓ.) ਐਸ.ਐਸ.ਪੱਟਰ ਨੇ ਦੱਸਿਆ ਕਿ ਲੜਕੀ ਹੁਸ਼ਿਆਰਪੁਰ ਜ਼ਿਲੇ ਦੀ ਮਨੀਸ਼ਾ ਵਜੋਂ ਪਛਾਣੀ ਗਈ ਹੈ. ਉਹ ਫਗਵਾੜਾ ਦੇ ਮਾਨਸਾ ਦੇਵੀ ਨਗਰ ਮੁਹੱਲੇ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ।

 

 ਉਸ ਨੇ ਆਪਣੇ ਕਮਰੇ ਵਿਚ ਵੀਰਵਾਰ ਦੀ ਦੇਰ ਰਾਤ ਆਪਣੇ ਆਪ ਨੂੰ ਮਾਰ ਦਿੱਤਾ ਅਤੇ ਆਤਮ-ਹੱਤਿਆ ਦੇ ਦ੍ਰਿਸ਼ ਨੂੰ ਸਿੱਧਾ ਇੰਸਟਰਗ੍ਰਾਮ ਤੇ ਲਾਇਵ ਕੀਤਾ। ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਸਦੇ ਕਮਰੇ ਵਿੱਚ ਇੱਕ ਨੋਟ ਮਿਲਿਆ ਹੈ ਕਿ ਉਸ ਨੇ ਬੁਆਏਫ੍ਰੈਂਡ ਦੇ ਵਿਸ਼ਵਾਸਘਾਤ ਕਾਰਨ ਖ਼ੁਦਕੁਸ਼ੀ ਕੀਤੀ ਹੈ।

 

ਇੱਕ ਨਾਮ ਇੰਦਰ (ਪ੍ਰੇਮੀ) ਦਾ ਜ਼ਿਕਰ ਨੋਟ ਵਿੱਚ ਕੀਤਾ ਗਿਆ ਹੈ। ਪਰ ਇੰਦਰ ਦੇ ਪਤੇ ਦਾ ਜ਼ਿਕਰ ਨਹੀਂ ਕੀਤਾ ਗਿਆ. ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਸਮਸ਼ਾਨ ਘਰ 'ਚ ਰੱਖਿਆ ਗਿਆ ਸੀ। ਉਸ ਦੇ ਪਿਤਾ ਐਨਆਰਆਈ ਹਨ. ਜੋ ਕਿ ਫਰਾਂਸ ਵਿੱਚ ਸੈਟਲ ਨੇ. ਲੜਕੀ ਦੀ ਮਾਂ ਕੁਝ ਦੇਰ ਪਹਿਲਾਂ ਮਰ ਗਈ ਸੀ, ਪੁਲਿਸ ਨੇ ਪਿਤਾ ਨੂੰ ਇਸ ਦੁਖਾਂਤ ਬਾਰੇ ਸੂਚਿਤ ਕਰ ਦਿੱਤਾ ਹੈ।

 

ਪੁਲਿਸ ਨੇ ਕਿਹਾ."ਮਨੀਸ਼ਾ ਨੌਕਰੀ ਲੱਭਣ ਲਈ ਇਥੇ ਰਹਿ ਰਹੀ ਸੀ। ਅਸੀਂ ਉਸ ਦੇ ਮੋਬਾਈਲ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਕਾਲ ਵੇਰਵੇ ਦਾ ਅਧਿਐਨ ਕੀਤਾ ਜਾਵੇਗਾ।"

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after being rejected by her boyfriend girl live streamed suicide on social media