ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਫ਼ੋਟੋ ਨੇ ਜਲੰਧਰ ਦੇ 10 ਸਾਲਾ ਅਰਸ਼ਦੀਪ ਨੂੰ ਬਣਾਇਆ ਫੋਟੋਗ੍ਰਾਫ਼ਰ ਆਫ਼ ਦੀ ਈਅਰ

ਅਰਸ਼ਦੀਪ

ਜਲੰਧਰ ਦੇ 10 ਸਾਲਾ ਅਰਸ਼ਦੀਪ ਸਿੰਘ ਨੇ ਆਪਣੀ ਫੋਟੋ 'ਪਾਈਪ ਆਊਲਜ਼' ਲਈ ਬੈਸਟ ਵਾਈਲਡਲਾਈਫ਼ ਫ਼ੋਟੋਗ੍ਰਾਫ਼ਰ ਆਫ ਦਿ ਈਅਰ ਐਵਾਰਡ ਜਿੱਤਿਆ ਹੈ। ਇਹ ਪੁਰਸਕਾਰ ਸਮਾਗਮ ਮੰਗਲਵਾਰ ਨੂੰ ਹਿਸਟਰੀ ਮਿਊਜ਼ੀਅਮ, ਲੰਦਨ ਵਿਖੇ ਆਯੋਜਿਤ ਕੀਤਾ ਗਿਆ।

 

ਅਰਸ਼ ਨੇ ਕਪੂਰਥਲਾ ਸ਼ਹਿਰ ਦੇ ਬਾਹਰ ਇੱਕ ਗੋਲ ਪਾਈਪ ਦੇ ਅੰਦਰ ਬੈਠੇ ਦੋ ਉੱਲ਼ੂਆਂ ਦੀ ਫੋਟੋ ਖਿੱਚੀ ਸੀ, ਅਰਸ਼ਦੀਪ ਆਪਣੇ ਪਿਤਾ ਨਾਲ ਯਾਤਰਾ ਕਰ ਰਿਹਾ ਸੀ।

 

ਅਰਸ਼ਦੀਪ ਨੇ ਕਿਹਾ "ਮੈਂ ਅਕਸਰ ਆਪਣੇ ਪਿਤਾ ਨਾਲ ਫੋਟੋ ਖਿੱਚਣ ਲਈ ਕਪੂਰਥਲਾ ਜਾਂਦਾ ਹਾਂ। ਇਕ ਦਿਨ ਜਦੋਂ ਮੈਂ ਇੱਕ ਟਿਊਬ ਅੰਦਰ ਉੱਲੂ ਦੇਖੇ ਤਾਂ ਮੈਂ ਆਪਣੇ ਪਿਤਾ ਨੂੰ ਕਾਰ ਰੋਕਣ ਲਈ ਕਿਹਾ। ਉਨ੍ਹਾਂ ਨੇ ਮੇਰੇ ਉੱਤੇਵਿਸ਼ਵਾਸ ਨਹੀਂ ਕੀਤਾ ਅਸੀਂ ਕੁਝ ਦੇਰ ਤੱਕ ਇੰਤਜ਼ਾਰ ਕੀਤਾ ਜਦੋਂ ਤੱਕ ਉਹ ਦੁਬਾਰਾ ਬਾਹਰ ਆਏ ਅਤੇ ਇੱਕ ਵੀ ਪਲ ਬਰਬਾਦ ਨਾ ਕਰਦੇ ਹੋਏ ਮੈਂ ਫ਼ੋਟੋ ਲੈ ਲਈ। ਮੇਰੇ ਪਿਤਾ ਜੀ ਹੈਰਾਨ ਹੋ ਗਏ। "

 

 

"ਉੱਲੂ ਸਿੱਧਾ ਮੇਰੀਆਂ ਅੱਖਾਂ ਵਿਚ ਦੇਖ ਰਹੇ ਸਨ। ਮੈਂ ਮਹਿਸੂਸ ਕੀਤਾ ਕਿ ਉਹ ਮੈਨੂੰ ਕਹਿਣਾ ਚਾਹੁੰਦੇ ਸੀ ਕਿ- ਅਸੀਂ ਤੈਨੂੰ ਦੇਖ ਲਿਆ ਹੈ ! "

 

ਕੈਮਰੇ 'ਤੇ ਪੰਛੀਆਂ ਨੂੰ ਕੈਦ ਕਰਨ ਦੇ ਸ਼ੋਕੀਨ ਅਰਸ਼ ਦਾ ਕੰਮ ਲੋਂਲੀ ਪਲੈਨਟ ਯੂਕੇ, ਜਰਮਨੀ, ਬੀਬੀਸੀ ਵਾਈਲਡਲਾਈਫ ਯੂਕੇ ਤੇ ਭਾਰਤ ਵਿਚ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ। ਅਰਸ਼ ਦੇ ਪਿਤਾ ਰਣਦੀਪ ਸਿੰਘ ਜੋ ਵੀ ਇੱਕ ਫੋਟੋਗ੍ਰਾਫਰ ਹਨ, ਉਹ ਦੋਵੇਂ ਅਕਸਰ ਇਕੱਠੇ ਯਾਤਰਾ ਕਰਦੇ ਹਨ।

 

ਅਰਸ਼ ਨੇ ਅੱਗੇ ਕਿਹਾ "ਮੈਂ ਹਰ ਰੋਜ਼ ਸਿੱਖਦਾ ਹਾਂ, ਸਿੱਖਣ ਨਾਲ ਮੈਂ ਇੱਕ ਬਿਹਤਰ ਫੋਟੋਗ੍ਰਾਫਰ ਬਣਦਾ ਹਾਂ।" 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar s Arshdeep Singh has won the Young Wildlife Photographer of the Year