ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਗਵਾੜਾ- ਝੂਠੀ ਸ਼ਾਨ ਖ਼ਾਤਰ ਕੁੜੀ ਦੇ ਭਰਾ ਨੇ ਕੀਤਾ ਮੁੰਡੇ ਦਾ ਕਤਲ

ਝੂਠੀ ਸ਼ਾਨ ਖ਼ਾਤਰ ਕੁੜੀ ਦੇ ਭਰਾ ਨੇ ਕੀਤਾ ਮੁੰਡੇ ਦਾ ਕਤਲ

ਪੰਜਾਬ ਦੇ ਫਗਵਾੜਾ ਵਿਖੇ ਇੱਕ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ 26 ਸਾਲਾਂ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ. ਕੁੜੀ ਤੇ ਮੁੰਡਾ ਦੋਵੇਂ ਇੱਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹਨ।

 

ਪੀੜਤ ਦੀ ਪਹਿਚਾਨ ਉਮੇਸ਼ ਕੁਮਾਰ ਵਜੋਂ ਹੋਈ ਹੈ, ਜੋ ਅਗਬਨ ਅਸਟੇਟ ਦਾ ਰਹਿਣ ਵਾਲਾ ਹੈ. ਉਹ ਇੱਕ ਬੈਂਕ ਵਿੱਚ ਸਕਿਊਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਦਾ ਸੀ. ਉਸਦੇ 22 ਸਾਲਾ ਮਧੂ ਨਾਲ ਪਿਛਲੇ ਕੁਝ ਸਾਲਾ ਤੋਂ ਸਬੰਧ ਸਨ।

 

ਪੁਲਿਸ ਨੇ ਦੱਸਿਆ ਕਿ ਦੋਵੇਂ ਘਰੋਂ ਭੱਜ ਗਏ ਸਨ ਤੇ ਪਿਛਲੇ ਦੋ ਮਹੀਨਿਆਂ ਤੋਂ ਪਾਨੀਪਤ ਵਿਖੇ ਰਹਿ ਰਹੇ ਸਨ। ਪਰ ਪਰਿਵਾਰ ਦੇ ਦਬਾਅ ਕਰਕੇ ਪਿਛਲੀ 22 ਸਤੰਬਰ ਨੂੰ ਦੋਵੇਂ ਘਰ ਵਾਪਸ ਆ ਗਏ। ਦੇਸ਼ੀਆਂ ਦੀ ਪਹਿਚਾਨ ਖ਼ੁਦ ਕੁੜੀ ਮਧੂ, ਉਸਦਾ ਭਰਾ ਅਜੀਤ ਕੁਮਾਰ, ਪਿਤਾ ਮੁਕੇਸ਼ ਕੁਮਾਰ ਤੇ ਮਾਂ ਕਲਾਵਤੀ ਵਜੋਂ ਹੋਈ ਹੈ।

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੰਡੇ ਨੂੰ ਕੁੜੀ ਦੇ ਭਰਾ ਨੇ ਗੱਲਬਾਤ ਕਰਨ ਲਈ ਆਪਣੇ ਘਰ ਸੱਦਿਆ ਸੀ। ਘਰ ਸੱਦ ਕੇ ਬਾਕੀ ਦੇ ਮੈਂਬਰਾਂ ਨਾਲ ਮਿਲ ਕੇ ਉਨ੍ਹਾਂ ਨੇ ਉਮੇਸ਼ ਦਾ ਕਤਲ ਕਰ ਦਿੱਤਾ। ਕਿਉਂਕਿ ਉਨ੍ਹਾਂ ਨੂੰ ਆਪਣੀ ਕੁੜੀ ਨਾਲ ਉਸਦਾ ਰਿਸ਼ਤਾ ਸਵੀਕਾਰ ਨਹੀਂ ਸੀ।

 

ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਕਰ ਲਈ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:young man was strangulated to death by the family of the girl he wanted to marry