ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਜਾਇਜ਼ ਰੇਤਾ ਲਿਜਾਂਦਾ ਡਰਾਇਵਰ ਟਰੱਕ ਸਮੇਤ ਕਾਬੂ

ਨਾਜਾਇਜ਼ ਰੇਤਾ ਲਿਜਾਂਦਾ ਡਰਾਇਵਰ ਟਰੱਕ ਸਮੇਤ ਕਾਬੂ

ਪੁਲਿਸ ਨੇ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਦੇ ਅਧਾਰ ਤੇ ਇਕ ਟਰੱਕ ਚਾਲਕ ਨੂੰ ਬਿਨਾ ਪਰਚੀ ਤੋਂ ਰੇਤਾ ਲਿਜਾਂਦੇ ਹੋਏ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

 

ਪੁਲਿਸ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਟਰੱਕ ਚਾਲਕ ਪੁਰਾਣੀ ਪਰਚੀਆਂ ਤੇ ਹੀ ਖੇਤਰ ਵਿਚੋਂ ਰੇਤਾ ਲਿਜਾ ਕੇ ਬਾਹਰ ਮਹਿੰਗੇ ਭਾਅ ਤੇ ਵੇਚਦੇ ਹਨ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਮੈਕ ਡੀ ਨੇੜੇ ਨਾਕੇਬੰਦੀ ਕਰਕੇ ਰਣਧੀਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਸੁਜਾਦਪੁਰ ਅੰਬਲਾ ਨੂੰ ਮਿਆਦ ਪੁੱਗ ਚੁੱਕੀ ਪਰਚੀ ਤੇ ਰੇਤਾ ਲਿਜਾਦੇ ਹੋਏ ਕਾਬੂ ਕਰ ਲਿਆ

 

ਪੁਲਿਸ ਨੇ ਦੱਸਿਆ ਕਿ ਉੱਕਤ ਡਰਾਇਵਰ ਕੋਲੋ ਜੋ ਪਰਚੀ ਮਿਲੀ ਹੈ ਉਸ ਦੀ ਮਿਆਦ ਇਕ ਦਿਨ ਪਹਿਲਾ ਪੁੱਗ ਚੁੱਕੀ ਹੈ ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Driver and truck loaded with Illegal sand nabbed