ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਦੇ ਬਾਗ਼ੀ ਖਹਿਰਾ ਨੇ ਬਰਗਾੜ੍ਹੀ ਮਾਰਚ ਲਈ ਲਾਇਆ ਪੂਰਾ ਜ਼ੋਰ

ਸੁਖਪਾਲ ਸਿੰਘ ਖਹਿਰਾ

ਆਮ ਆਦਮੀ ਪਾਰਟੀ (ਆਪ) ਦੇ ਬਾਗੀ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ੁੱਕਰਵਾਰ ਨੂੰ ਮਲੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਨਤਕ ਮੀਟਿੰਗ ਕੀਤੀ ਅਤੇ ਲੋਕਾਂ ਨੂੰ 7 ਅਕਤੂਬਰ ਨੂੰ ਬਰਗਾੜ੍ਹੀ ਮਾਰਚ 'ਚ ਸ਼ਾਮਲ ਹੋਣ ਲਈ ਕਿਹਾ।

 

ਉਨ੍ਹਾਂ ਕਿਹਾ, "ਬਾਰਗਾੜ੍ਹੀ ਮਾਰਚ ਦਾ ਉਦੇਸ਼ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਤੇ ਅਕਤੂਬਰ 2015 ਵਿੱਚ ਦੋ ਨਿਰਦੋਸ਼ ਨੌਜਵਾਨਾਂ ਦੀ ਹੱਤਿਆ ਲਈ ਨਿਆਂ ਮੰਗਣਾ ਹੈ।"

 

ਬਾਦਲਾਂ ਉੱਤੇ ਵਰ੍ਹਦੇ ਹੋਏ ਖਹਿਰਾ ਨੇ ਦੋਸ਼ ਲਗਾਇਆ ਕਿ ਉਹ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ। ਅਕਾਲੀ ਪਾਰਟੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਹੈ ਤੇ ਉਹ ਹੁਣ ਲੋਕਾਂ ਨੂੰ ਪਟਿਆਲਾ ਰੈਲੀ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰ ਰਹੇ ਹਨ।"

 

ਖਹਿਰਾ ਨੇ ਕਾਂਗਰਸੀ ਆਗੂਆਂ ਦੀ ਵੀ ਆਲੋਚਨਾ ਕੀਤੀ, ਉਨ੍ਹਾਂ ਦੋਸ਼ ਲਾਇਆ ਕਿ ਉਹ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ 'ਚ ਨਾਕਾਮਯਾਬ ਰਹੇ ਹਨ ਜਦਕਿ ਕਿਸਾਨ ਅੱਜ ਵੀ ਸੂਬੇ ਵਿੱਚ ਖੁਦਕੁਸ਼ੀ ਕਰ ਰਹੇ ਹਨ। "ਕੈਪਟਨ ਸਰਕਾਰ ਨੇ ਹਰੇਕ ਨੌਜਵਾਨ ਨੂੰ ਨੌਕਰੀ ਦਾ ਵਾਅਦਾ ਕੀਤਾ ਪਰ ਡੇਢ ਸਾਲ ਤੋਂ ਬਾਅਦ ਵੀ ਅਜਿਹਾ ਕਰਨ ਵਿੱਚ ਅਸਫਲ ਰਹੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap rebel Khaira urges people to join Oct 7 Bargari march