ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਤੋਂ ਬਾਅਦ ਪਟਿਆਲਾ 'ਚ ਵਿਰਾਸਤੀ ਸੜਕ ਬਣਾਉਣ ਦੀ ਤਿਆਰੀ

ਅੰਮ੍ਰਿਤਸਰ ਤੋਂ ਬਾਅਦ ਪਟਿਆਲਾ 'ਚ ਵਿਰਾਸਤੀ ਸੜਕ ਬਣਾਉਣ ਦੀ ਤਿਆਰੀ

ਅੰਮ੍ਰਿਤਸਰ ਦੇ ਰਾਹ ਤੇ ਚੱਲਦਿਆਂ ਹੁਣ ਪਟਿਆਲਾ ਦੇ 255 ਸਾਲ ਪੁਰਾਣੇ ਕਿਲ੍ਹਾ ਮੁਬਾਰਕ ਦੀ ਸੜਕ ਨੂੰ ਵੀ ਵਿਰਾਸਤੀ ਸੜਕ 'ਚ ਤਬਦੀਲ ਕੀਤਾ ਜਾਵੇਗਾ।  ਜਿਸਨੂੰ ਸ਼ਾਹੀ ਤੋਰ-ਤਰੀਕੇ ਨਾਲ ਸਜਾਈਆ ਜਾਵੇਗਾ। 

 

ਇਸ ਪੂਰੇ ਪ੍ਰਾਜੈਕਟ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।  ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਨੂੰ ਸ਼ਾਹੀ ਲੁੱਕ ਦਿੱਖ  ਦੇਣ ਦੀ ਇਕ ਵੱਡੀ ਯੋਜਨਾ ਤਿਆਰ ਕੀਤੀ ਹੈ। 

 

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 6 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਦੌਰਾਨ ਪਟਿਆਲਾ ਦੇ ਸਮੁੱਚੇ ਵਿਕਾਸ 'ਤੇ ਚਰਚਾ ਕੀਤੀ।  ਉਸ ਨੇ ਖਾਸ ਤੌਰ 'ਤੇ ਕਿਲ੍ਹਾ ਮੁਬਾਰਕ ਦੇ ਆਲੇ ਦੁਆਲੇ ਵਿਰਾਸਤੀ ਸਟਰੀਟ ਪ੍ਰੋਜੈਕਟ ਦਾ ਜ਼ਿਕਰ ਕੀਤਾ। ਜੋ ਮੁੱਖ ਮੰਤਰੀ ਦਾ ਜੱਦੀ ਸਹਿਰ ਵੀ ਹੈ। 

 

CM ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮਹਿਲ ਦੇ ਅਸਲੀ ਰੂਪ ਯਕੀਨੀ ਬਣਾਉਂਦ ਹੋਏ ਇੱਕ ਮਾਹਿਰ ਆਰਕੀਟੈਕਟ ਨੂੰ ਲੈ ਕੇ ਪੂਰੀ ਯੋਜਨਾ ਤਿਆਰ ਕਰਨ। 

 

ਸਾਬਕਾ ਸ਼੍ਰੋਮਣੀ ਅਕਾਲੀ ਦਲ-ਭਾਜਪਾ (ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ) ਸਰਕਾਰ ਨੇ ਹਾਲ ਗੇਟ ਤੋਂ  ਗੋਲਡਨ ਟੈਂਪਲ ਤੱਕ  1 ਕਿਸੋਮੀਟਰ ਦੀ ਦੂਰੀ ਨੂੰ ਵਿਰਾਸਤੀ ਸੜਕ ਦੇ ਰੂਪ 'ਚ  ਵਿਕਸਿਤ ਕੀਤਾ ਸੀ।  ਇਹ ਸਾਰਾ ਪ੍ਰਾਜੈਕਟ 160 ਕਰੋੜ ਰੁਪਏ ਦਾ ਸੀ। ਜੋ ਕਿ ਨੂੰ ਦੁਨੀਆ ਭਰ ਦੇ ਸੈਲਾਨੀਆਂ ਨੂੰ ਕਾਫੀ ਪਸੰਦ ਆਈ ਸੀ। 

 

ਡਿਪਟੀ ਕਮਿਸ਼ਨਰ (ਡੀ.ਸੀ.) ਕੁਮਾਰ ਅਮਿਤ ਨੇ ਕਿਹਾ ਕਿ ਵਿਰਾਸਤੀ ਸੜਕ ਦੇ ਵਿਕਾਸ ਨਾਲ ਸੰਬੰਧਿਤ ਪ੍ਰਾਜੈਕਟ ਪਾਈਪਲਾਈਨ 'ਚ ਹੈ, "ਇਹ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਤੋਂ ਬਿਲਕੁਲ ਵੱਖਰਾ ਹੋਵੇਗਾ. ਕਿਉਂਕਿ ਅਸੀਂ ਯੋਜਨਾ ਬਣਾਉਣ ਵਿੱਚ ਸੂਬਾ ਸਰਕਾਰ ਦੀ ਸਹਾਇਤਾ ਲਈ ਮਾਹਰਾਂ ਦੀ ਇੱਕ ਟੀਮ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੇ ਹਾਂ।  "


ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਜੈਕਟ ਰਾਜ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਹਿਯੋਗ ਨਾਲ ਜੁੜਿਆ ਹੋਇਆ ਹੈ। 
.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after amritsar government plans heritage street in royal city patiala