ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਤੀਬਾੜੀ ਵਿਭਾਗ ਨੇ ਚੰਨਣਵਾਲ ਤੋਂ ਮਿੱਟੀ ਤੇ ਪਾਣੀ ਦੇ ਲਏ ਸੈਂਪਲ

ਖੇਤੀਬਾੜੀ ਵਿਭਾਗ ਨੇ ਚੰਨਣਵਾਲ ਤੋਂ ਮਿੱਟੀ ਤੇ ਪਾਣੀ ਦੇ ਲਏ ਸੈਂਪਲ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਖ ਵੱਖ ਬਲਾਕਾਂ ਵਿੱਚ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਰਛਪਾਲ ਸਿੰਘ ਖੋੋਸਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਵਿੱਚ ਬਰਨਾਲਾ ਬਲਾਕ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਪਾਲ ਸਿੰਘ, ਡਾ. ਗੁਰਮੀਤ ਸਿੰਘ ਦੇ ਦਿਸਾਂ ਨਿਰਦੇਸਾਂ ਅਨੁਸਾਰ ਮਹਿਲ ਕਲਾਂ ਬਲਾਕ ਵਿੱਚ ਚਰਨ ਰਾਮ ਏ ਈ ਓ, ਹਰਪਾਲ ਸਿੰਘ, ਏ ਐਸ ਆਈ ਅਤੇ ਸਟਾਫ ਨੇ ਚੰਨਣਵਾਲ ਪਿੰਡ ਵਿੱਚੋੋ ਮਿੱਟੀ ਦੇ 25 ਅਤੇ ਪਾਣੀ ਦੇ 15 ਸੈਂਪਲ ਲਏ ਗਏ। ਜਿਨਾਂ ਸੈਪਲਾਂ ਨੂੰ ਮੁੱਖ ਖੇਤੀਬਾੜੀ ਦਫ਼ਤਰ ਵਿੱਚ ਸਥਿਤ ਭੂਮੀ ਪਰਖ ਲੈਬਾਟਰੀ ਵਿੱਚ ਟੈਸਟ ਕਰਨ ਉਪਰੰਤ ਕਿਸਾਨਾਂ ਨੂੰ ਸਾਇਲ ਹੈਲਥ ਕਾਰਡ ਜਾਰੀ ਕਰ ਦਿੱਤੇ ਜਾਣਗੇ। ਇਸ ਮੌੌਕੇ ਅਫ਼ਸਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੀ ਏ ਪੀ ਖਾਦ ਮਿੱਟੀ ਪਰਖ ਦੇ ਆਧਾਰ ਤੇ ਹੀ ਪਾਉਣੀ ਚਾਹੀਦੀ ਹੈ, ਜਿਨਾਂ ਕਿਸਾਨਾਂ ਨੇ ਕਣਕ ਦੀ ਫ਼ਸਲ ਸਮੇਂ ਡੀ ਏ ਪੀ ਖਾਦ ਦੀ ਵਰਤੋੋਂ ਕੀਤੀ ਗਈ ਸੀ, ਉਹਨਾਂ ਖੇਤਾਂ ਵਿੱਚ ਝੋੋਨੇ ਦੀ ਫਸਲ ਨੂੰ ਡੀ ਏ ਪੀ ਖਾਦ ਪਾਉਣ ਦੀ ਜਰੂਰਤ ਨਹੀਂ ਹੈ। ਉਹਨਾਂ ਇਹ ਵੀ ਦੱਸਿਆ ਕਿ ਭੂਮੀ ਪਰਖ ਲੈਬੋਰਟਰੀ ਬਰਨਾਲਾ ਵਿਖੇ ਮਿੱਟੀ ਅਤੇ ਪਾਣੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agriculture department took soil samples