ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਨਿਯਮਾਂ ਅਨੁਸਾਰ ਨਹੀਂ ਹੋਈਆਂ ਪੰਜਾਬ ਦੇ ਪਸ਼ੂ–ਪਾਲਣ ਵਿਭਾਗ ’ਚ ਤਰੱਕੀਆਂ?

ਕੀ ਨਿਯਮਾਂ ਅਨੁਸਾਰ ਨਹੀਂ ਹੋਈਆਂ ਪੰਜਾਬ ਦੇ ਪਸ਼ੂ–ਪਾਲਣ ਵਿਭਾਗ ’ਚ ਤਰੱਕੀਆਂ?

ਪੰਜਾਬ ਸਟੇਟ ਵੈਟਰਨਰੀ ਅਫਸਰਜ ਐਸੋਸੀਏਸ਼ਨ ਨੇ ਪਸ਼ੂ ਪਾਲਣ ਵਿਭਾਗ ‘ਚ ਹਾਲ ਹੀ ਵਿੱਚ ਸੀਨੀਅਰ ਵੈਟੀਨਰੀ ਅਫਸਰਾਂ ਤੋਂ ਪਦ ਉੱਨਤ ਕੀਤੇ ਡਿਪਟੀ ਡਾਇਰੈਕਟਰਾਂ ਦੀ ਲਿਸਟ ਵਿੱਚ ਸਰਕਾਰ ਵੱਲੋਂ ਸੇਵਾ ਨਿਯਮਾਂ ਅਤੇ ਰਿਜਰਵੇਸ਼ਨ ਇਨ-ਪਰੋਮੋਸ਼ਨ ਐਕਟ 2006 ਦੀਆਂ ਧਜੀਆਂ ਉਡਾਉਣ ਦਾ ਦੋਸ਼ ਲਾਇਆ ਹੈ।

 

 

ਅੱਜ ਇੱਥੇ ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਕੰਵਰ ਅਨੂਪ ਸਿੰਘ ਕਲੇਰ ਨੇ ਦੱਸਿਆ ਕਿ  27 ਅਪ੍ਰੈਲ ਨੂੰ ਹੋਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿੱਚ ਜੋ ਸਹਾਇਕ ਨਿਰਦੇਸ਼ਕਾਂ ਅਤੇ ਸੀਨੀਅਰ ਵੈਟੀਨਰੀ ਅਫਸਰਾਂ ਤੋਂ ਡਿਪਟੀ ਡਾਇਰੈਕਟਰਾਂ ਦੀ ਪਦ ਉੱਨਤੀ ਕੀਤੀ ਗਈ ਹੈ, ਉਹ ਸੀਨੀਆਰਤਾ ਸੂਚੀ ਅਤੇ ਰੋਸਟਰ ਨੂੰ ਅੰਤਿਮ ਰੂਪ ਦਿੱਤੇ ਬਿਨਾਂ ਸੰਭਾਵੀ ਅਤੇ ਕੱਚੀ ਸੀਨੀਆਰਤਾ ਸੂਚੀ ਦੇ ਅਧਾਰ ‘ਤੇ ਹੀ ਕਰ ਦਿੱਤੀ ਗਈ ਹੈ ਜੋ ਸਰਾਸਰ ਡੀ.ਪੀ.ਸੀ. ਨਿਯਮਾਂ ਅਤੇ ਆਰਟੀਕਲ 14,16 ਦੀ ਘੋਰ ਉਲੰਘਣਾ ਹੈ।

 

 

ਇਹ ਬਿਆਨ ਐਸੋਸੀਏਸ਼ਨ ਦੇ ਜਨਰਲ  ਸਕੱਤਰਾਂ ਡਾ. ਦਰਸ਼ਨ ਖੇੜੀ ਅਤੇ ਡਾਕਟਰ ਪੁਨੀਤ ਮਲਹੋਤਰਾ ਵੱਲੋਂ ਜਾਰੀ ਕੀਤਾ ਗਿਆ।

 

 

ਕੁਲਜੀਤ ਸਿੰਘ ਸੰਧੂ ਦੀ ਰਿਪੋਰਟ ਅਨੁਸਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਕੰਵਰ ਅਨੂਪ ਸਿੰਘ ਕਲੇਰ ਨੇ ਕਿਹਾ ਕਿ ਅਨੂਸੂਚਿਤ ਜਾਤੀ ਕੋਟੇ ਦੇ ਪਹਿਲੋਂ ਨਿਰਧਾਰਤ 14 ਪ੍ਰਤੀਸ਼ਤ ਕੋਟੇ ਨੂੰ ਵਧਾ ਕੇ 40 ਪ੍ਰਤੀਸ਼ਤ ਤੋਂ ਵੀ ਵੱਧ ਕਰ ਦਿੱਤਾ ਗਿਆ ਹੈ। ਇਹ ਰਿਜਰਵੇਸ਼ਨ ਇਨ-ਪਰੋਮੋਸ਼ਨ ਐਕਟ-2006 ਦੀ ਘੋਰ ਉਲੰਘਣਾ ਅਤੇ ਇਕ ਧੱਕੇਸ਼ਾਹੀ ਵੀ ਹੈ।

ਡਾ. ਸਰਬਜੀਤ ਸਿੰਘ ਰੰਧਾਵਾ

 

ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਿੱਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਇੱਕ ਵੱਖਰੇ ਮੈਮੋਰੰਡਮ ਰਾਹੀਂ ਜਥੇਬੰਦੀ ਨੇ ਵਿਭਾਗ ਦੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਦਖਲ ਦੇ ਕੇ ਇਨਸਾਫ ਦਿਵਾਉਣ, ਵਰਨਾ ਸੰਘਰਸ਼ ਦੇ ਨਾਲ ਨਾਲ ਕਾਨੂੰਨੀ ਰਾਹ ਵੀ ਅਖਤਿਆਰ ਕਰਨਗੇ। ਡਾ. ਰੰਧਾਵਾ ਨੇ ਕਿਹਾ ਕਿ ਉਹ ਰਿਜਰਵੇਸ਼ਨ ਪਾਲਸੀ ਦੇ ਬਿੱਲਕੁਲ ਵੀ ਖਿਲਾਫ ਨਹੀਂ ਹਨ।

 

 

ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਅਤੇ ਵੈਟਰਨਰੀ ਹਸਪਤਾਲ, ਨਸਰਾਲੀ ਮੰਡੀ ਗੋਬਿੰਦਗੜ ਦੇ ਸੀਨੀਅਰ ਮੈਡੀਕਲ ਅਫਸਰ (ਇੰਚਾਰਾਜ਼) ਡਾ. ਗੁਲਜਾਰ ਮੁਹੰਮਦ ਨੇ ਪਸ਼ੂ ਪਾਸਣ ਵਿਭਾਗ ਦੇ ਅਫਸਰਾਂ ਨੂੰ ਤਰੱਕੀ ਦੇਣ ਮੌਕੇ ਡੀ.ਪੀ.ਸੀ. ਨਿਯਮਾਂ ਅਤੇ ਆਰਟੀਕਲ 14,16 ਦੀ ਹੋਈ ਘੋਰ ਉਲੰਘਣਾ ਦੀ ਨਿੰਦਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸੀਨੀਆਰਤਾ ਸੂਚੀ ਅਤੇ ਰੋਸਟਰ ਅਨੁਸਾਰ ਤਰੱਕੀਆਂ ਕਰੇ, ਤਾਂਕਿ ਨਾ ਐਸੋਸੀਏਸ਼ਨ ‘ਚ ਪੈਦਾ ਹੋ ਰਹੇ ਰੋਸ ਤੇ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Are Promotions in Punjab s Animal Husbandry Department not according to the norms