ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਸਤਾ ਹਾਲ ਭਬਾਤ-ਚੰਡੀਗੜ ਸੜਕ ਬਣੀ ਲੋਕਾਂ ਦੀ ਜਾਨ ਦਾ ਖੌਅ

ਜੀਰਕਪੁਰ ਦੇ ਗੋਦਾਮ ਏਰੀਆ ਦੀ ਖਸਤਾ ਹਾਲਤ ਸੜਕ ਦੀ ਮੁੰਹ ਬੋਲਦੀ ਤਸਵੀਰ

ਜ਼ੀਰਕਪੁਰ ਸ਼ਹਿਰ ਦੇ ਗੋਦਾਮ ਖੇਤਰ ਦੀ ਖਸਤਾ ਹਾਲ ਸੜਕ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ। ਭਬਾਤ ਖੇਤਰ ਨੂੰ ਚੰਡੀਗੜ ਬੈਰੀਅਰ ਨਾਲ ਜੋੜਦੀ ਇਸ ਲਿੰਕ ਸੜਕ ਵਿੱਚ ਡੂੰਘੇ ਖੱਡੇ ਬਣੇ ਹੋਏ ਹਨ। ਜ਼ੀਰਕਪੁਰ ਚ ਸੜਕਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਹਰ ਪਾਸੇ ਕੀਤੇ ਵਿਕਾਸ ਦੀ ਝਲਕ ਪੈਂਦੀ ਹੈ ਪਰ ਜੇ ਗੱਲ ਭਬਾਤ ਪਿੰਡ ਤੋਂ ਚੰਡੀਗੜ ਬੈਰੀਅਰ ਨੂੰ ਜਾਂਦੀ ਸੜਕ ਦੀ ਕਰੀਏ ਤਾਂ ਉਸ ਸੜਕ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਤੇ ਭਬਾਤ ਖੇਤਰ ਚ ਰਹਿੰਦੇ ਹਜਾਰਾਂ ਰਾਹਗੀਰਾਂ ਜੋ ਚੰਡੀਗੜ ਸਥਿਤ ਸਰਕਾਰੀ ਅਤੇ ਪ੍ਰਾਈਏਟ ਦਫਤਰਾਂ ਵਿੱਚ ਕੰਮ ਧੰਦਾ ਕਰਦੇ ਹਨ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਦੇ ਅੱਧਾ ਕਿਲੋਮੀਟਰ ਦੇ ਕਰੀਬ ਹਿੱਸੇ ਵਿਚ ਏਨੇ ਡੂੰਗੇ ਟੋਏ ਪਏ ਹੋਏ ਹਨ ਕਿ ਲੋਕਾਂ ਨੂੰ ਇਥੋਂ ਲੰਘਣਾ ਮੁਹਾਲ ਹੋਇਆ ਪਿਆ ਹੈ। ਇਨਾਂ ਟੋਇਆਂ ਵਿਚੋਂ ਲੰਘਦਿਆਂ ਵੱਡੇ ਝਟਕੇ ਲੱਗਦੇ ਹਨ, ਸਿੱਟੇ ਵਜੋਂ ਰੋਜ਼ਾਨਾ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਮਿੱਟੀ ਉੱਡ ਕੇ ਲੋਕਾਂ ‘ਤੇ ਪੈਂਦੀ ਹੈ। ਇਨਾਂ ਟੋਇਆਂ ਵਿਚੋਂ ਲੰਘਣ ਤੋਂ ਡਰਦੇ ਬਹੁਤੇ ਲੋਕ ਜ਼ੀਰਕਪੁਰ ਪੰਚਕੂਲਾ ਲਾਈਟਾਂ ਵੱਲ ਘੁੰਮ ਕੇ ਚੰਡੀਗੜ ਅਤੇ ਪਿੰਡ ਭਬਾਤ ਨੂੰ ਆਉਂਦੇ-ਜਾਂਦੇ ਹਨ। ਪਿੰਡ ਭਬਾਤ ਦੇ ਲੋਕਾਂ ਸਣੇ ਜਰਨੈਲ ਅਨਕਲੇਵ, ਗੁਰਦੇਵ ਨਗਰ, ਸ਼ਿਵਾ ਅਨਕਲੇਵ, ਜਰਨੈਲ਼ ਅਨਕਲੇਵ ਫੇਸ 2 ਅਤੇ ਸਿਟੀ ਅਨਕਲੇਵ ਦੇ ਵਸਨੀਕਾਂ ਨੇ ਕਿਹਾ ਕਿ ਇਸ ਸੜਕ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ, ਸ਼ਾਇਦ ਸਰਕਾਰਾਂ ਸਿਰਫ ਵੋਟਾਂ ਤੱਕ ਹੀ ਸੀਮਤ ਰਹਿ ਗਈਆਂ ਹਨ ਤੇ ਵਿਕਾਸ ਦੇ ਨਾਂ ‘ਤੇ ਸਿਰਫ ਗੱਲਾਂ ਹੀ ਹਨ। ਪਿੰਡ ਵਾਸੀਆਂ ਵੱਲੋਂ ਸੜਕ ਨੂੰ ਬਣਾਉਣ ਲਈ ਫਰਿਆਦ ਲਾਈ ਗਈ ਹੈ ਤਾਂ ਜੋ ਭਬਾਤ ਖੇਤਰ ਤੋਂ ਚੰਡੀਗੜ ਆਉਣ-ਜਾਣ ਵਾਲੇ ਰਾਹਗੀਰ ਆਪਣੀ ਮੰਜ਼ਿਲ ‘ਤੇ ਸਮੇਂ-ਸਿਰ ਪੁੱਜ ਸਕਣ ਤੇ ਗੰਦਗੀ ਨੂੰ ਹਟਾ ਕੇ ਬੀਮਾਰੀਆਂ ਫੈਲਣ ਤੋਂ ਰੋਕਿਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhabat Chandigarh Road is very bad