ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਨ ਕੀਤੇ ਖੂਨ ਨਾਲ ਬਚ ਸਕਦੀਆਂ ਹਨ ਕੀਮਤੀ ਜਾਨਾਂ: ਭਾਂਬਰੀ, ਭੱਲਾ

ਸ੍ਰੀ ਗੁਰੁੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਲਾਇਆ ਖੂਨਦਾਨ ਤੇ ਮੈਡੀਕਲ ਚੈਕਅਪ ਕੈਂਪ

-- ਸ੍ਰੀ ਗੁਰੁੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਲਾਇਆ ਖੂਨਦਾਨ ਤੇ ਮੈਡੀਕਲ ਚੈਕਅਪ ਕੈਂਪ 

 

 

ਗੁੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸੌਂਟੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਸੰਗਤ ਅਤੇ ਕੁਲਦੀਪ ਮੈਮੋਰੀਅਲ ਕਲੱਬ ਦੇ  ਸਹਿਯੋਗ ਨਾਲ ਖੂਨ ਦਾਨ ਅਤੇ ਮੁਫਤ ਅੱਖਾ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਜਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦੇ ਪੀ.ਏ ਰਾਮ ਕਿਸ਼ਨ ਭੱਲਾ ਵੱਲੋਂ ਕੀਤਾ ਗਿਆ।

 

ਇਸ ਮੌਕੇ ਭਾਂਬਰੀ ਅਤੇ ਭੱਲਾ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਖੂਨ ਦਾਨ ਜਰੂਰ ਕਰੇ ਖੂਨ ਦਾਨ ਕਰਨ ਨਾਲ ਸਾਡੇ ਸਰੀਰ ਉਤੇ ਕੋਈ ਮਾੜਾ ਅਸਰ ਨਹੀ ਪੈਂਦਾ। ਖੂਨ ਦਾਨ ਇੱਕ ਮਹਾਦਾਨ ਹੈ। ਦਾਨ ਕੀਤੇ ਖੂਨ ਨਾਲ ਕਈ ਕੀਮਤੀ ਜਾਨਾ ਬਚ ਜਾਂਦੀਆਂ ਹਨ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਬੱਬੀ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਬਲੱਡ ਬੈਂਕ, ਸੈਕਟਰ 77 ਮੋਹਾਲੀ’ ਦੀ ਟੀਮ ਵੱਲੋਂ 82 ਯੂਨਿਟ ਖੂਨ ਇਕੱਤਰ ਕੀਤਾ ਗਿਆ। ਦੇਸ਼ ਭਗਤ ਯੂਨੀਵਰਸਿਟੀ ਦੀ ਟੀਮ ਵੱਲੋਂ ਲਗਾਏ ਮੁਫ਼ਤ ਅੱਖਾਂ, ਦੰਦਾਂ ਦੇ ਕੈਂਪ ਦੌਰਾਨ 170 ਦੇ ਕਰੀਬ ਮਰੀਜਾਂ ਦਾ ਚੈਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ।

 

ਉਨ੍ਹਾਂ ਦੱਸਿਆ ਕਿ 30 ਜੂਨ ਨੂੰ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਿੰਘ ਸਭਾ ਅਮਲੋਹ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

 

ਇਸ ਮੌਕੇ ਦਰਸ਼ਨ ਸਿੰਘ ਬੱਬੀ ਵੱਲੋਂ ਆਏ ਮਹਿਮਾਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਰਾਜਾ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜਿੰਦਰ ਬਿੱਟੂ, ਸਹਿਰੀ ਪ੍ਰਧਾਨ ਹੈਪੀ ਪਜ਼ਨੀ, ਕਲੱਬ ਪ੍ਰਧਾਨ ਭੁਪਿੰਦਰ ਪਿੰਟੀ, ਗੁਰਵੰਤ ਸਿੰਘ ਸਰਪੰਚ ਮਾਜਰੀ, ਡਾ. ਕਰਨੈਲ ਸਿੰਘ, ਪਰਮਵੀਰ ਮਾਂਗਟ ਸਰਪੰਚ, ਹਰਪ੍ਰੀਤ ਸਿੰਘ ਮਛਰਾਂਈ, ਰਘੁਵੀਰ ਸਿਘ ਲੱਲੋਂ, ਯੂਥ ਆਗੂ ਸ਼ਰਨ ਭੱਟੀ, ਬਲਵੀਰ ਸਿੰਘ, ਹੈਡ ਗ੍ਰੰਥੀ ਭਾਈ ਸੁੱਖਾ ਸਿੰਘ ਅਤੇ ਵੱਡੀ ਗਿਣਤੀ ਇਲਾਕਾ ਨਿਵਾਸ਼ੀ ਹਾਜਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:blood donation camp at mandi gobindgarh