ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਰਾ ਨੇ ਭੈਣ ਦਾ ਕੀਤਾ ਸ਼ਰੀਰਕ ਸ਼ੋਸ਼ਣ

ਭਰਾ ਨੇ ਭੈਣ ਦਾ ਕੀਤਾ ਸ਼ਰੀਰਕ ਸ਼ੋਸ਼ਣ

ਸਕੂਲ ਵਿਚ ਜਦੋਂ ਬੱਚਿਆਂ ਨੂੰ ਚੰਗੀ ਅਤੇ ਮਾੜੀ ਨਜ਼ਰ ਨਾਲ ਛੂੰਹਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਇਕ ਲੜਕੀ ਨੇ ਜੋ ਆਪਣੀ ਦੋਸਤ ਨੂੰ ਦੱਸਿਆ ਉਹ ਦਿਲ ਕੰਬਾਊ ਸੀ। 11 ਸਾਲਾ ਲੜਕੀ ਨੇ ਦੱਸਿਆ ਕਿ ਉਸਦੇ 22 ਸਾਲਾ ਭਰਾ ਵੱਲੋਂ ਉਸਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਸ ਵੱਲੋਂ ਪਿੱਛਲੇ 18 ਮਹੀਨਿਆਂ `ਚ ਕਈ ਵਾਰ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਪੀੜਤ ਲੜਕੀ ਮੋਹਾਲੀ ਜਿ਼ਲ੍ਹੇ ਦੇ ਖਰੜ ਦੀ ਰਹਿਣ ਵਾਲੀ ਹੈ। ਇਸ ਸਬੰਧੀ ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਉਸ ਉਪਰ ਕੋਈ ਓਪਰੀ ਕਸਰ ਸਮਝ ਕੇ ਉਸਨੂੰ ਹੀ ਤੰਤਰਿਕ ਕੋਲ ਲੈ ਗਈ।


ਇਸ ਤੋਂ ਬਾਅਦ ਮਾਂ ਨੇ ਬੇਟੇ ਨੂੰ ਰੰਗੇ ਹੱਥੀ ਫੜ੍ਹ ਲਿਆ, ਜਿਸ ਮਗਰੋਂ ਉਸਨੂੰ ਘਰੋਂ ਕੱਢ ਦਿੱਤਾ। ਮਾਂ ਨੇ ਲੜਕੀ ਨੂੰ ਇਸ ਬਾਰੇ ਕਿਸੇ ਨੂੰ ਕੁਝ ਵੀ ਨਾ ਦੱਸਣ ਲਈ ਕਿਹਾ। 20 ਜੁਲਾਈ ਨੂੰ ਜਦੋਂ ਬੱਚੀ ਨੇ ਸਕੂਲ `ਚ ਆਪਣੀ ਦੋਸਤ ਨੂੰ ਦੱਸਿਆ ਤਾਂ ਉਸਦਾ ਭਾਈ ਉਸ ਨਾਲ ਉਹ ਕਰ ਰਿਹਾ ਸੀ, ਜੋ ਗਲਤ ਨੀਅਤ ਨਾਲ ਛੂੰਹਣਾ ਦੱਸਿਆ ਗਿਆ। ਬੱਚੀ ਦੀ ਦੋਸਤ ਨੇ ਇਹ ਜਾਣਕਾਰੀ ਆਪਣੀ ਅਧਿਆਪਕਾ ਨੂੰ ਦਿੱਤੀ, ਜਿਸ ਤੋਂ ਬਾਅਦ ਸਕੂਲ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਚਾਈਲਡ ਹੈਲਪ ਲਾਈਨ ਨੂੰ ਦਿੱਤੀ ਗਈ।


ਇਸ ਮਾਮਲੇ `ਚ ਆਈਪੀਸੀ ਦੀ ਧਾਰਾ 376 ਦੇ ਤਹਿਤ ਖਰੜ ਦੇ ਸਦਰ ਪੁਲਿਸ ਥਾਣਾ ਵਿਚ ਕੇਸ ਦਰਜ ਕੀਤਾ ਗਿਆ। ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਸਾਈਕਲ ਮੁਰੰਮਤ ਦੀ ਦੁਕਾਨ `ਤੇ ਕੰਮ ਕਰਦਾ ਸੀ। ਦੋਸ਼ੀ ਦੀ ਮਾਂ ਨੇ ਵੀ ਦੱਸਿਆ ਕਿ ਉਸਨੇ ਦੋਸ਼ੀ ਨੂੰ ਪੀੜਤਾ ਦਾ ਉਤਪੀੜਨ ਕਰਦੇ ਹੋਏ ਰੰਗੇ ਹੱਥੀਂ ਫੜ੍ਹਿਆ ਸੀ। ਦੋਸ਼ੀ ਨੁੰ ਅਦਾਲਤ ਵਿਚ ਪੇਸ਼ ਕੀਤਾ ਗਿਆ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brother was raping sister for last 18 Months reveal Talk on good and bad touch in School