ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਸਿਰਫ਼ ਕੈਪਟਨ ਦੀ ਸਾਖ਼ ਬਚਾਉਣ ਦੀ ਕੋਸਿ਼ਸ਼: ਆਪ ਵਿਧਾਇਕ ਚੀਮਾ

ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਸਿਰਫ਼ ਕੈਪਟਨ ਦੀ ਸਾਖ਼ ਬਚਾਉਣ ਦੀ ਕੋਸਿ਼ਸ਼: ਆਪ ਵਿਧਾਇਕ ਚੀਮਾ

ਸੂਬੇ ਅੰਦਰ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਆਪਣੀ ਕਾਰਜਪ੍ਰਣਾਲੀ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਚੌਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਵਿਚ ਗੁੱਟਕਾ ਸਾਹਿਬ ਫੜ ਕੇ ਸੂਬੇ ਨੂੰ ਚਾਰ ਹਫਤਿਆਂ ਵਿਚ ਨਸ਼ਾ ਮੁਕਤ ਕਰਨ, ਘਰ-ਘਰ ਨੌਕਰੀ ਦੇਣ ਦੇ ਸਮੇਤ ਹੋਰ ਅਨੇਕਾਂ ਵਾਅਦੇ ਜਨਤਾ ਨਾਲ ਕੀਤੇ ਗਏ ਸਨ, ਪਰ ਅੱਜ ਕਰੀਬ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਹਾਲਾਤ ਪਹਿਲਾਂ ਵਾਂਗ ਵਿਖਾਈ ਦੇ ਰਹੇ ਹਨ। ਜਿਸ ਕਾਰਨ ਕੈਪਟਨ ਸਰਕਾਰ ਉਤੇ ਚਾਰੇ ਪਾਸੇ ਤੋਂ ਘਿਰ ਚੁੱਕੀ। ਸੂਬੇ ਅੰਦਰ ਨਸ਼ੇ ਨੂੰ ਵੱਡਾ ਮੁੱਦਾ ਬਣਾ ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਆਏ ਦਿਨ 'ਚਿੱਟੇ' ਅਤੇ ਹੋਰ ਨਸ਼ਿਆਂ ਦੌਰਾਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਵੀ ਕੈਪਟਨ ਸਰਕਾਰ ਨੂੰ ਵਿਰੋਧੀ ਧਿਰ ਅਤੇ ਲੋਕਾਂ ਵਿਚ ਖੂਬ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ

 

ਆਏ ਦਿਨ ਸੋਸ਼ਲ ਮੀਡੀਆ ਤੇ ਅਖਬਾਰਾਂ ਅੰਦਰ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਤੇ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਚਰਚਾਵਾਂ ਦਾ ਮਾਹੌਲ ਗਰਮਾ ਰਿਹਾ ਹੈ।ਇਹੋ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਕੈਬਨਿਟ ਵਿਚ ਨਸ਼ਾ ਤਸਕਰਾਂ ਨੂੰ ਮੌਤ ਦੀ ਸਜਾ ਦੇਣ ਦਾ ਪ੍ਰਸਤਾਵ ਰੱਖਕੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਇਸ ਫੈਸਲੇ ਦੇ ਖਿਲਾਫ ਵਿਰੋਧੀ ਧਿਰ ਨੇ ਕੈਪਟਨ ਸਰਕਾਰ ਤੇ ਹਮਲੇ ਤੇਜ ਕਰ ਦਿੱਤੇ ਹਨ।

 

ਆਮ ਆਦਮੀ ਪਾਰਟੀ ਦੇ ਕਾਨੂੰਨ ਇਕਾਈ ਦੇ ਸੂਬਾ ਪ੍ਰਧਾਨ ਅਤੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਅੰਦਰ ਨਸ਼ਾ ਤਸਕਰਾਂ ਅਤੇ ਪੁਲਸ ਵਿਚਾਲੇ ਜਬਰਦਸਤ ਗਠਜੋੜ ਬਣ ਚੁੱਕਾ ਹੈ।ਹੁਣ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਬਿਨਾਂ ਸਿਰ ਪੈਰ ਵਾਲੇ ਹੱਥਕੰਡੇ ਅਪਣਾ ਰਹੀ ਹੈ।ਜਿੰਨ੍ਹਾਂ ਸਮਾਂ ਨਸ਼ਾ ਤਸਕਰਾਂ ਤੇ ਪੁਲਸ ਦਾ ਗਠਜੋੜ ਨਹੀਂ ਤੋੜਿਆਂ ਜਾਂਦਾ, ਉਨ੍ਹਾਂ ਚਿਰ ਚਾਹੇ ਤਸਕਰਾਂ ਨੂੰ ਗੋਲੀ ਮਾਰਨ ਦੇ ਵੀ ਕਾਨੂੰਨ ਆ ਜਾਣ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ।

 

ਚੀਮਾ ਨੇ ਕਿਹਾ ਕਿ ਪੁਲਸ ਜਾਣ ਬੁਝਕੇ ਨਸ਼ਾ ਤਸਕਰਾਂ ਦਾ ਕੇਸ ਕਮਜੋਰ ਬਣਾ ਦਿੰਦੀ ਹੈ, ਜੋ ਬਹੁਤ ਘੱਟ ਸਮੇਂ ਦੌਰਾਨ ਹੀ ਕੋਰਟ ਵਿਚੋਂ ਬਰੀ ਹੋ ਕੇ ਮੁੜ ਨਸ਼ਾ ਵੇਚਣ ਲੱਗ ਜਾਂਦੇ ਹਨ।ਨਸ਼ੇ ਦੇ ਮੁੱਦੇ ਨੂੰ ਲੈ ਕੇ ਸੱਤਾ ਸੰਭਾਲਣ ਵਾਲੀ ਸਰਕਾਰ ਪਹਿਲਾਂ ਇਹ ਦੱਸੇ ਕਿ ਹੁਣ ਤੱਕ ਨਸ਼ੇ ਦੇ ਕਿੰਨੇ ਵੱਡੇ ਸੁਦਾਗਰ ਕਾਬੂ ਕੀਤੇ ਹਨ ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capital sentence to drug peddlers only an effort