ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਕਰਮਚਾਰੀ ਦਾ ਚਲਾਨ ਕੱਟਣਾ  ਪੁਲਿਸ ਨੂੰ ਪਿਆ ਮਹਿੰਗਾ

ਪੁਲਿਸ ਬੀਟ ਬਾਕਸ ਤੋਂ ਕੁੰਡੀ ਕੁਨੈਕਸ਼ ਉਤਾਰਦੇ ਹੋਏ ਬਿਜਲੀ ਵਿਭਾਗ ਦੇ ਕਰਮਚਾਰੀ

ਸਥਾਨਕ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਵੱਲੋ ਬਿਜਲੀ ਵਿਭਾਗ ਦੇ ਇਕ ਕਰਮਚਾਰੀ ਦਾ 100 ਰੁਪਏ ਦਾ ਚਲਾਨ ਕੱਟਣਾ ਉਨਾਂ ਲਈ ਆਫਤ ਦਾ ਕਾਰਨ ਬਣ ਗਿਆ ਹੈ। ਚਲਾਨ ਤੋਂ ਬਾਅਦ ਬਿਜਲੀ ਵਿਭਾਗ ਨੇ ਟਰੈਫਿਕ ਬੂਥ ਤੇ ਲੱਗਿਆ ਕੁੰਡੀ ਕੁਨੈਕਸ਼ਨ ਕੱਟ ਦਿੱਤਾ ਅਤੇ ਟਰੈਫਿਕ ਪੁਲਸ ਕਰਮਚਾਰੀਆਂ ਦਾ ਬਿਜਲੀ ਤੋਂ ਬਿਨਾਂ ਬੁਰਾ ਹਾਲ ਹੋ ਰਿਹਾ ਹੈ।

 

ਲੋਕਾਂ ਅਨੁਸਾਰ ਬਿਜਲੀ ਵਿਭਾਗ ਵੱਲੋਂ ਕੀਤੀ ਗਈ ਇਹ ਕਾਰਵਾਈ ਰੰਜਿਸ਼ ਕਾਰਨ ਕੀਤੀ ਦੱਸੀ ਜਾ ਰਹੀ ਹੈ ਜਦਕਿ ਕੁਝ ਲੋਕ ਇਸ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀ ਟਰੈਫਿਕ ਪੁਲਿਸ ਦੇ ਕਿਸੇ ਕਰਮਚਾਰੀ ਨੇ ਬਿਜਲੀ ਵਿਭਾਗ ਦੇ ਇਕ ਕਰਮਚਾਰੀ ਦਾ ਸਿਰਫ ਸੌ ਰੁਪਏ ਦਾ ਚਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਬਿਜਲੀ ਵਿਭਾਗ ਦੇ ਐਸਡੀਓ ਰੋਹਿਤ ਕੁਮਾਰ ਆਪਣੇ ਕਰਮਚਾਰੀਆਂ ਨਾਲ ਪਟਿਆਲਾ ਚੌਂਕ ਵਿਖੇ ਸਥਿਤ ਫਲਾਈਓਵਰ ਹੇਠਾ ਬਣੇ ਪੁਲਿਸ ਬੀਟ ਬਾਕਸ ਦਾ ਕੁੰਡੀ ਕੁਨੈਕਸ਼ਨ ਕੱਟਣ ਲਈ ਪਹੁੰਚ ਗਏ ਅਤੇ ਕੁਨੈਕਸ਼ਨ ਕੱਟਣ ਉਪਰੰਤ ਟਰੈਫਿਕ ਪੁਲਿਸ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।

 

ਹਲਾਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਫਿਲਹਾਲ ਜੁਰਮਾਨੇ ਦੀ ਕੋਈ ਰਕਮ ਨਹੀ ਦੱਸੀ ਗਈ ਹੈ। ਇਸ ਸਬੰਧੀ ਜਦ ਟਰੈਫਿਕ ਮੁਣਸ਼ੀ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਬੀਟ ਬਾਕਸ ਵਿਚ ਬਿਨਾ ਪਰਵਾਨਗੀ ਬਿਜਲੀ ਕੁਨੈਕਸ਼ਨ ਲਗਾਇਆ ਹੋਇਆ ਹੈ ਜਿਸ ਤਹਿਤ ਬਿਜਲੀ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਬਾਰੇ ਜਦ ਉਨਾਂ ਨੂੰ ਪੁੱਛਿਆ ਗਿਆ ਕਿ ਇਹ ਕਾਰਵਾਈ ਰੰਜਿਸ਼ ਤਹਿਤ ਤਾਂ ਨਹੀ ਕੀਤੀ ਗਈ ਤਾਂ ਉਨਾਂ ਕਿਹਾ ਕਿ ਟਰੈਫਿਕ ਪੁਲਿਸ ਆਪਣਾ ਕੰਮ ਕਰ ਰਹੀ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ।

 

ਮਾਮਲੇ ਸਬੰਧੀ ਸੰਪਰਕ ਕਰਨ ਤੇ ਸਥਾਨਕ ਟਰੈਫਿਕ ਪੁਲਿਸ ਨੇ ਇੰਚਾਰਜ ਮਨਫੂਲ ਸਿੰਘ ਨੇ ਦੱਸਿਆ ਕਿ ਉਹ ਮੀਟਿੰਗ ਲਈ ਕਿਤੇ ਬਾਹਰ ਗਏ ਹੋਏ ਹਨ। ਉਨਾਂ ਕਿਹਾ ਕਿ ਉਹ ਇਸ ਬਾਰੇ ਉਹ ਜ਼ੀਰਕਪੁਰ ਪੁੱਜ ਕੇ ਹੀ ਸਥਿਤੀ ਸਪਸ਼ਟ ਕਰ ਸਕਦੇ ਹਨ। ਜਦ ਇਸ ਬਾਰੇ ਬਿਜਲੀ ਵਿਭਾਗ ਦੇ ਐਸਡੀਓ ਰੋਹਿਤ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਕੁੰਡੀ ਕੁਨੈਕਸ਼ਨ ਕਿਨੀ ਦੇਰ ਤੋਂ ਚੱਲ ਰਿਹਾ ਹੈ। ਜਿਸ ਤੋਂ ਬਆਦ ਜੁਰਮਾਨਾ ਰਾਸ਼ੀ ਨਿਰਧਾਰਿਤ ਕੀਤੀ ਜਾਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:challan caused costly to electricity department