ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜ੍ਹੀ ਬੇਅਦਬੀ ਕੇਸ CBI ਤੋਂ ਵਾਪਸ ਪੰਜਾਬ ਪੁਲਿਸ ਨੂੰ ਮਿਲਣਾ ਔਖਾ

ਬਰਗਾੜ੍ਹੀ ਬੇਅਦਬੀ ਕੇਸ CBI ਤੋਂ ਵਾਪਸ ਪੰਜਾਬ ਪੁਲਿਸ ਨੂੰ ਮਿਲਣਾ ਔਖਾ
ਬਰਗਾੜ੍ਹੀ ਕਾਂਡ ਦੀ ਜਾਂਚ ਸੀਬੀਆਈ ਤੋਂ ਪੰਜਾਬ ਪੁਲਿਸ ਨੂੰ ਮਿਲਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਜੇ ਸੁਪਰੀਮ ਕੋਰਟ ਦੇ ਪੁਰਾਣੇ ਕੁਜ ਫੈਸਲਿਆਂ ਨੂੰ ਦੇਖਿਆ ਜਾਵੇ ਤਾਂ ਸੀਬੀਆਈ ਤੋਂ ਕੇਸ ਹੁਣ ਵਾਪਸ ਪੰਜਾਬ ਪੁਲਿਸ ਨੂੰ ਸ਼ਾਇਦ ਨਾ ਮਿਲੇ।


ਇਸੇ ਲਈ ਮੁੱਖ ਮੰਤਰੀ ਦਫ਼ਤਰ ਨੇ ਰਾਜ ਦੇ ਐਡਵੋਕੇਟ ਜਨਰਲ (ਏਜੀ) ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਰਾਇ ਮੰਗੀ ਹੈ। ਪੰਜਾਬ ਵਿਧਾਨਸਭਾ ਨੇ ਸਰਬਸੰਮਤੀ ਨਾਲ ਬਰਗਾੜ੍ਹੀ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ, ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਫਾਇਰਿੰਗ ਕੇਸ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਮਤਾ ਪਾਸ ਕੀਤਾ ਸੀ। 

 

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੂੰ ਉਮੀਦ ਹੈ ਕਿ ਗੋਲੀ ਚਲਾਉਣ ਦੇ ਕੇਸ ਵਾਪਸ ਜੋ ਪਿਛਲੇ ਮਹੀਨੇ ਸੀਬੀਆਈ ਨੂੰ ਸੌਪੇਂ ਗਏ ਸਨ। ਉਹ ਵਾਪਸ ਲੈ ਲਏ ਜਾਣਗੇ। ਪਰ ਇਨ੍ਹਾਂ ਕੇਸਾਂ ਨੂੰ ਆਪਣੇ ਹੱਥ ਵਿੱਚ ਲੈਣ ਬਾਰੇ ਸੀਬੀਆਈ ਨੇ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਹਨ।

 

ਕੋਟਕਪੂਰਾ ਅਤੇ ਬਹਿਬਲਲ ਕਲਾਂ ਵਿਚ ਪੁਲਿਸ ਫਾਇਰਿੰਗ ਦੇ ਮਾਮਲਿਆਂ ਦੀ ਜੀਂਚ ਸੀ.ਬੀ.ਆਈ ਨੂੰ ਦਿੱਤੀ ਗਈ ਸੀ। ਮੁੱਖ ਮੰਤਰੀ ਨੇ 30 ਜੂਨ ਨੂੰ ਇਸਦੀ ਘੋਸ਼ਣਾ ਵੀ ਕੀਤੀ ਸੀ। ਪਰ ਉਨ੍ਹਾਂ ਕੇਸਾਂ ਨੂੰ ਆਸਾਨੀ ਨਾਲ ਲਿਆ ਜਾ ਸਕਦਾ ਹੈ ਕਿਉਂਕਿ ਕੇਂਦਰੀ ਏਜੰਸੀ ਨੇ ਅਜੇ ਜਾਂਚ ਸ਼ੁਰੂ ਨਹੀਂ ਕੀਤੀ"।ਅਧਿਕਾਰੀ ਨੇ ਕਿਹਾ. ਬਾਰਗਾੜ੍ਹੀ ਕੇਸ ਦੇ ਸੰਬੰਧ ਵਿੱਚ ਗੇਂਦ ਕੇਂਦਰ ਦੇ ਦਰਬਾਰ ਵਿੱਚ ਲੱਗਦੀ ਹੈ ਕਿਉਂਕਿ ਸੀਬੀਆਈ ਨੇ ਨਵੰਬਰ, 2015 ਵਿੱਚ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chances of CBI handing back the Bargari sacrilege case to the Punjab Police looking bleak