ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌੜ ਬੰਬ ਬਲਾਸਟ- ਅਦਾਲਤ ਨੇ ਕਿਹਾ ਮੁਲਜ਼ਮ ਪੇਸ਼ ਹੋਣ ਨਹੀਂ ਤਾਂ ਭਗੌੜੇ ਕਰਾਰ ਦੇਵਾਂਗੇ

ਮੌੜ ਬੰਬ ਬਲਾਸਟ

ਤਲਵੰਡੀ ਸਾਬੋ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਮੌੜ ਮੰਡੀ ਦੇ ਦੋ ਬੰਬ ਧਮਾਕਿਆਂ ਦੇ ਕੇਸ ਵਿਚ ਤਿੰਨ ਮੁਲਜ਼ਮਾਂ ਦੇ ਘਰ ਦੇ ਬਾਹਰ ਨੋਟਿਸਾਂ ਨੂੰ ਪੇਸਟ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੂੰ 24 ਸਤੰਬਰ ਤੋਂ ਪਹਿਲਾਂ ਸੁਣਵਾਈ ਲਈ ਪੇਸ਼ ਹੋਣ ਲਈ ਕਿਹਾਹੈ ਜਾਂ ਉਨ੍ਹਾਂ ਨੂੰ ਭਗੌੜੇ ਐਲਾਨ ਦਿੱਤਾ ਜਾਵੇਗਾ।

 

ਵਿਧਾਨ ਸਭਾ ਚੋਣਾਂ ਦੌਰਾਨ ਮੌੜ ਖੇਤਰ ਦੇ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਤੋਂ ਤੁਰੰਤ ਬਾਅਦ 31 ਜਨਵਰੀ 2017 ਨੂੰ ਹੋਏ ਬੰਬ ਧਮਾਕਿਆਂ ਵਿਚ ਪੰਜ ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਸਨ। ਜੱਸੀ ਡੇਰਾ ਮੁਖੀ ਦੇ ਰਿਸ਼ਤੇਦਾਰ ਹਨ।

 

ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਨੇ ਕਿਹਾ ਕਿ ਇਹ ਇਕ ਦੋਸ਼ੀ ਨੂੰ ਭਗੌੜਾ ਘੋਸ਼ਿਤ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਸੀ।

 

ਡੇਰਾ ਸੱਚਾ ਸੌਦਾ ਸਿਰਸਾ  ਦੇ ਤਿੰਨ ਪ੍ਰੇਮੀਆਂ ਜ਼ਿਲ੍ਹਾਂ ਡੱਬਵਾਲੀ ਦੇ ਗੁਰਤੇਜ ਸਿੰਘ ਕਾਲਾ, ਮਾਨਸਾ ਜ਼ਿਲ੍ਹੇ ਦੇ ਭੀਖੀ ਦੇ ਅਮਰੀਕ ਸਿੰਘ ਅਤੇ ਹਰਿਆਣਾ ਦੇ ਪਿਹੋਵਾ ਨੇੜੇ ਮੱਸੀਮਾਜਰਾ ਪਿੰਡ ਦੇ ਅਵਤਾਰ ਸਿੰਘ ਨੂੰ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

 

ਕਾਲਾ ਡੇਰਾ ਵਰਕਸ਼ਾਪ ਦਾ ਇੰਚਾਰਜ ਸੀ। ਜਿੱਥੇ ਬੰਬ ਧਮਾਕਿਆਂ ਵਿਚ ਵਰਤੀ ਗਈ ਮਾਰੂਤੀ 800 ਕਾਰ ਨੂੰ ਕਥਿਤ ਤੌਰ 'ਤੇ ਸੋਧਿਆ ਗਿਆ ਸੀ, ਜਦੋਂ ਕਿ ਅਮਰੀਕ ਡੇਰਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਸੁਰੱਖਿਆ ਗਾਰਡ ਸਨ।

 

ਅਵਤਾਰ ਇਕ ਇਲੈਕਟ੍ਰੀਸ਼ੀਅਨ ਸੀ, ਜਿਸ ਨੇ ਕਾਰ ਵਿੱਚ ਬੰਬ ਦੇ ਸਾਮਾਨ ਲਈ  ਵਰਤੀਆਂ ਗਈਆਂ ਬੈਟਰੀਆਂ ਫਿਕਸ ਕਰਨ ਵਿੱਚ ਕਥਿਤ ਤੌਰ 'ਤੇ ਮਦਦ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:court asked accused in maur bomb blasst case to appear soon