ਯੂਥ ਸਮਾਜ ਸੇਵਾ ਕਲੱਬ, ਅਜਨਾਲੀ ਵੱਲੋਂ ਤਰਲੋਕਪੁਰੀ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਸਮਾਜ ਸੇਵਕ ਪਰਦੀਪ ਸ਼ਰਮਾ ਅਤੇ ਸੂਬਾ ਕਾਂਗਰਸ ਦੇ ਸਕੱਤਰ ਅਤੇ ਪਿੰਡ ਅਜਨਾਲੀ ਦੇ ਨੰਬਰਦਾਰ ਸੰਜੀਵ ਦੱਤਾ ਦਾ ਕਲੱਬ ਪ੍ਰਧਾਨ ਪਰਦੀਪ ਕੰਗ ਦੀ ਅਗਵਾਈ ‘ਚ ਨਿੱਘਾ ਸਵਾਗਤ ਤੇ ਜੀਅ ਆਇਆਂ ਆਖਿਆ ਗਿਆ।
ਇਸ ਟੂਰਨਾਮੈਂਟ ‘ਚ ਕੈਪਟਨ ਅਕਾਸ਼ ਅਜਨਾਲੀ ਦੀ ਟੀਮ ਪਹਿਲੇ ਸਥਾਨ ‘ਤੇ ਅਤੇ ਕੈਪਟਨ ਗੌਤਮ ਤਰਲੋਕਪੁਰੀ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਇਸ ਮੌਕੇ ਸੰਜੀਵ ਦੱਤਾ ਨੇ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਤੇ ਰਿਸ਼ਟ/ਪੁਸ਼ਟ ਰੱਖਦੀਆਂ ਹਨ, ਉਥੇ ਜ਼ਿੰਦਗੀ ਦੇ ਖੇਤਰ ‘ਚ ਅੱਗੇ ਵੱਧਣ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ।
ਉਨਾਂ ਨੌਜਵਾਨਾਂ ਨੂੰ ਕਿਹਾ ਕਿ ਨਸ਼ੇ ਦਾ ਤਿਆਗ ਕਰਕੇ ਦੇਸ਼ ਤੇ ਕੌਮ ਦੀ ਸੇਵਾ ਲਈ ਅੱਗੇ ਆਉਣ ਅਤੇ ਆਪਣੇ ਮਾਤਾ/ਪਿਤਾ ਦਾ ਨਾਂਅ ਰੋਸ਼ਨ ਕਰਨ। ਇਸ ਮੌਕੇ ਕਲੱਬ ਪ੍ਰਧਾਨ ਪਰਦੀਪ ਕੰਗ, ਸਕੱਤਰ ਅਮਰੀਕ, ਮੈਂਬਰ ਕੁਲਵਿੰਦਰ ਸਿੰਘ, ਦਾਰਾ, ਸ਼ੱਸ਼ੀ ਕੁਮਾਰ ਅਤੇ ਸੁਖਦੇਵ ਸਿੰਘ ਸੋਢੀ ਹਾਜਿਰ ਸਨ।