ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ। ਉਪਰੰਤ ਸਕੂਲ ਚ ਲਗਾਏ ਨਵੇਂ ਬਿਜਲੀ ਦੇ ਟਰਾਂਸਫ਼ਾਰਮਰ ਤੇ ਸਬਮਰੀਬਲ ਮੋਟਰ ਦਾ ਗੁਰਆਰਾ ਸਾਹਿਬ ਪਾਤਸ਼ਾਹੀ ਮਹਿਲ ਕਲਾਂ ਦੇ ਪ੍ਰਧਾਨ ਸੇਰ ਸਿੰਘ ਤੇ ਸਕੂਲ ਮਨੇਜਮੈਨਟ ਕਮੇਟੀ ਦੇ ਚੇਅਰਮੈਨ ਬਲੌਰ ਸਿੰਘ (ਤੋਤੀ) ਵੱਲੋਂ ਉਦਘਾਟਨ ਕੀਤਾ ਗਿਆ।
ਉਦਘਾਟਨ ਕਰਨ ਉਪਰੰਤ ਪ੍ਰਧਾਨ ਸੇਰ ਸਿੰਘ ਖਾਲਸਾ ਤੇ ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਸਕੂਲ ਮੈਨੇਜਮੈਂਟ ਕਮੇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੇ ਅੰਦਰ ਹੀ ਸਮੁੱਚੀ ਕਮੇਟੀ ਵੱਲੋਂ ਚੇਅਰਮੈਨ ਬਲੌਰ ਸਿੰਘ ਦੀ ਅਗਵਾਈ ਹੇਠ 4 ਟੀਚਰਾਂ ਦੀਆਂ ਪੋਸਟਾਂ ਨੂੰ ਪੂਰਾ ਕਰਵਾਉਣ ਸਮੇਤ ਹੋਰ ਸਲਾਘਾ ਯੋਗ ਕੰਮ ਕੀਤੇ ਹਨ। ਜਿਸ ਨਾਲ ਬੱਚਿਆਂ ਦੀ ਪੜਾਈ ਤੇ ਸਕੂਲ ਵਿੱਚ ਬਹੁਤ ਸੁਧਾਰ ਹੋਇਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਤੋਤੀ ਨੇ ਸਕੂਲ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਦਿੱਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਗਿਆਨੀ ਕਰਮ ਸਿੰਘ, ਨੰਬਰਦਾਰ ਆਤਮਾ ਸਿੰਘ,ਨੰਬਰਦਾਰ ਮਹਿੰਦਰ ਸਿੰਘ, ਡਾ ਦਲਵਾਰ ਸਿੰਘ,ਗਿਆਨੀ ਜਗਸੀਰ ਸਿੰਘ, ਅਮਰਜੀਤ ਸਿੰਘ ਬੱਸੀਆਂ ਵਾਲਾ, ਸਵਰਨ ਸਿੰਘ ਸੇਖੋਂ, ਗੁਰਮੀਤ ਸਿੰਘ ਮੀਤਾ.ਹਰਪ੍ਰ੍ਰੀਤ ਸਿੰਘ,ਅੰਮਿ੍ਰਤਪਾਲ ਸਿੰਘ,ਗੁਰਪ੍ਰੀਤ ਸਿੰਘ ਗੀਬਰ,ਜਗਰਾਜ ਸਿੰਘ,ਦਿਲਬਰ ਹੂਸੈਨ, ਗੁਰਪ੍ਰੀਤ ਕੌਰ,ਜਸਵਿੰਦਰ ਕੌਰ,ਇੰਦਰਜੀਤ ਕੌਰ ਹਾਜਰ ਸਨ।