ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ `ਚ ਜਾਅਲੀ ਸਰਟੀਫਿ਼ਕੇਟ ਬਣਾਉਂਦਾ ਕਾਬੂ

ਜ਼ੀਰਕਪੁਰ `ਚ ਜਾਅਲੀ ਸਰਟੀਫਿ਼ਕੇਟ ਬਣਾਉਂਦਾ ਕਾਬੂ

ਸਥਾਨਕ ਪੁਲਿਸ ਨੇ ਪਿੰਡ ਬਾਗੜੀਆਂ (ਅਮਰਗੜ), ਜ਼ਿਲਾ ਸੰਗਰੂਰ ਦੇ ਇਕ ਵਸਨੀਕ ਦੀ ਸ਼ਿਕਾਇਤ ਤੇ ਜ਼ੀਰਕਪੁਰ ਦੀ ਲੋਹਗੜ ਸੜਕ ਤੇ ਸਥਿਤ ਇਕ ਅਕੈਡਮੀ ਦੇ ਮਾਲਿਕ ਖਿਲਾਫ ਜਾਅਲੀ ਸਰਟੀਫਿਕੇਟ ਅਤੇ ਦਸਤਾਵੇਜ ਤਿਆਰ ਕਰਕੇ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ

 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਤੇਸ਼ ਮੋਹਣ ਪੁੱਤਰ ਜਤਿੰਦਰ ਮੋਹਣ ਵਾਸੀ ਪਿੰਡ ਬਾਗੜੀਆਂ (ਅਮਰਗੜ), ਜ਼ਿਲਾ ਸੰਗਰੂਰ ਨੇ ਦੱਸਿਆ ਕਿ ਉਸ ਨੇ ਜ਼ੀਰਕਪੁਰ ਲੋਹਗੜ ਸੜਕ ਤੇ ਸਥਿਤ ਡੀਏਵੀ ਅਕੈਡਮੀ ਦੇ ਪ੍ਰਬੰਧਕ ਅਸ਼ਵਨੀ ਕੁਮਾਰ ਨਾਲ ਬਾਰਵੀ ਪਾਸ ਕਰਵਾਉਣ ਲਈ ਰਾਬਤਾ ਕਾਇਮ ਕੀਤਾ ਸੀ ਉਸ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਨੇ ਉਸ ਨੂੰ ਭਰੋਸਾ ਦੁਆਇਆ ਕਿ ਉਹ ਉਸ ਨੂੰ ਆਈਸੀਐਸਈ ਤੋਂ ਚੰਗੇ ਨੰਬਰਾ ਵਿਚ ਬਾਰਵੀ ਪਾਸ ਕਰਵਾ ਦੇਵੇਗਾ

 

ਜਿਸ ਲਈ ਉਸ ਨੇ ਡੇਢ ਲੱਖ ਰੁਪਏ ਦੀ ਮੰਗ ਕੀਤੀ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕੁਝ ਸਮੇ ਬਾਅਦ ਅਸ਼ਵਨੀ ਕੁਮਾਰ ਨੇ ਉਸ ਨੂੰ ਬਾਰਵੀ ਦਾ ਸਰਟੀਫਿਕੇਟ ਦੇ ਦਿੱਤਾ ਉਸ ਨੇ ਦੱਸਿਆ ਕਿ ਜਦ ਉਸ ਨੇ ਆਪਣਾ ਬਾਰਵੀ ਦਾ ਸਰਟੀਫਿਕੇਟ ਆਨਲਾਈਨ ਚੈੱਕ ਕੀਤਾ ਤਾਂ ਉਹ ਜਾਅਲੀ ਨਿੱਕਲਿਆ ਉਸ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਉਨਾ ਤੋਂ ਅੱਸੀ ਹਜਾਰ ਰੁਪਏ ਲੈ ਚੁੱਕਿਆ ਹੈ ਜਦਕਿ ਬਾਕੀ ਰਕਮ ਬਕਾਇਆ ਹੈ

 

ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਸ਼ਵਨੀ ਕੁਮਾਰ ਪੁੱਤਰ ਕਿ੍ਰਸ਼ਨ ਲਾਲ ਵਾਸੀ ਪਿਮਡ ਪਰਖਾਲੀ ਜ਼ਿਲਾ ਰੋਪੜ ਹਾਲ ਵਾਸੀ ਮਕਾਨ ਨੰਬਰ 323 ਪ੍ਰੀਤ ਕਲੋਨੀ ਜ਼ੀਰਕਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fake Certificate maker nabbed in Zirakpur