ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਵੱਲੋਂ ਸਵਰਣ ਸੈਣੀ ਕਤਲ ਮਾਮਲੇ `ਚ ਤਿੰਨ ਗ੍ਰਿਫਤਾਰ

ਪੁਲਿਸ ਵੱਲੋਂ ਸਵਰਣ ਸੈਣੀ ਕਤਲ ਮਾਮਲੇ `ਚ ਤਿੰਨ ਗ੍ਰਿਫਤਾਰ

ਆਈਏਐਸ ਅਫਸਰ ਤੇ ਮਾਰਕਫੈਡ ਮਨੈਜਿੰਗ ਡਾਇਰੈਕਟਰ ਵਰੁਣ ਰਜੂਮ ਦੇ ਸਹੁਰਾ ਸਵਰਨ ਸਿੰਘ ਸੈਣੀ (71) ਦੇ ਕਤਲ ਮਾਮਲੇ `ਚ ਪੁਲਿਸ ਵੱਲੋਂ ਇਕ ਜਾਣਕਾਰ ਅਤੇ ਦੋ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ 18 ਨਵੰਬਰ ਨੂੰ ਰਾਜਪੁਰਾ ਸਬ ਡਵੀਜ਼ਨ ਦੇ ਇਕ ਪਿੰਡ ਕੋਲੋ ਸਵਰਣ ਸਿੰਘ ਸੈਣੀ ਦੀ ਲਾਸ਼ ਇਕ ਕਾਰ `ਚੋਂ ਮਿਲੀ ਸੀ।


ਪੰਜਾਬ ਸਿਹਤ ਵਿਭਾਗ `ਚੋਂ ਸੇਵਾ ਮੁਕਤ ਸੁਪਰਡੈਂਟ ਇੰਜਨੀਅਰ ਸੈਣੀ ਦੇ ਤਿੰਨ ਗੋਲੀਆਂ ਲੱਗੀਆਂ ਹਨ, ਜਿੰਨਾਂ `ਚੋਂ ਇਕ ਸਿਰ ਤੇ ਦੋ ਛਾਤੀ ਵਿਚ ਮਾਰੀ ਗਈ ਸੀ।
ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਡਾਲੀ ਸਿੰਘ ਵਾਲਾ ਦੇ 41 ਸਾਲਾ ਜਗਤਾਰ ਸਿੰਘ, ਉਸਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਸੱਤਾ ਵਾਸੀ ਅੰਬਾਲਾ ਅਤੇ ਕਾਰਤਿਕ ਚੌਹਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਰਤਿਕ ਉਨ੍ਹਾਂ ਦੋ ਵਿਅਕਤੀਆਂ `ਚੋਂ ਇਕ ਵਿਅਕਤੀ ਹਨ ਜਿਨ੍ਹਾਂ ਨੇ ਭਾੜੇ `ਤੇ ਸੈਣੀ ਦਾ ਕਤਲ ਕੀਤਾ।


ਦੂਜੇ ਭਾੜੇ ਦੇ ਕਤਲ ਚਰਨ ਸਿੰਘ ਉਰਫ ਚੀਨੂ ਅੰਬਾਲਾ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਗਤਾਰ ਦੇ ਮ੍ਰਿਤਕ ਸੈਣੀ ਨਾਲ ਵਧੀਆ ਸਬੰਧ ਸਨ ਉਨ੍ਹਾਂ ਦਾ ਆਪਸ `ਚ ਜ਼ਮੀਨ ਅਤੇ ਪੈਸੇ ਦਾ ਲੈਣ ਦੇਣ ਵੀ ਚਲਦਾ ਸੀ। ਜਗਤਾਰ ਤੇ ਸਤਵਿੰਦਰ ਨੇ ਸੈਣੀ ਨਾਲ 4 ਕਰੋੜ ਰੁਪਏ ਦਾ ਧੋਖਾਧੜੀ ਕਰਨ ਲਈ ਉਸ ਨੂੰ ਖਤਮ ਕਰਵਾਇਆ ਗਿਆ। 


ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 4 ਮੈਂਬਰੀ ਐਸਆਈਟੀ ਵੱਲੋਂ ਜਾਂਚ `ਚ ਸਾਹਮਣੇ ਆਇਆ ਕਿ ਕੁਝ ਸਾਲ ਪਹਿਲਾਂ ਸੈਣੀ ਨਾਲ ਉਨ੍ਹਾਂ ਕਿਸੇ ਸੰਪਤੀ ਦਾ ਸੌਦਾ ਤੈਅ ਕੀਤਾ ਸੀ। ਜਿਸ `ਚ ਦੋਸ਼ੀ ਜਗਤਾਰ ਸਿੰਘ ਨੇ ਸੈਣੀ ਨਾਲ ਧੋਖਾਧੜੀ ਕੀਤੀ। ਇਸ ਨੂੰ ਲੈ ਕੇ ਜਦੋਂ ਮ੍ਰਿਤਕ ਸੈਣੀ ਨੇ ਵਾਰ-ਵਾਰ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਸੈਣੀ ਨੂੰ ਮਾਰ ਮਕਾਉਣ ਦੀ ਯੋਜਨਾ ਬਣਾਈ।


ਜਗਤਾਰ ਨੇ ਸਤਵਿੰਦਰ ਨਾਲ ਸਪੰਰਕ ਬਣਾ ਕੇ ਉਸ ਨੂੰ ਕਤਲ ਕਰਨ ਲਈ ਭਾੜੇ ਦੇ ਬੰਦੇ ਲੱਭਣ ਲਈ ਕਿਹਾ ਜਿਨ੍ਹਾਂ ਨੂੰ ਇਕ-ਇਕ ਲੱਖ ਰੁਪਏ ਪਹਿਲਾਂ ਅਤੇ 15-15 ਲੱਖ ਰੁਪਏ ਕਤਲ ਕਰਨ ਬਾਅਦ ਦਿੱਤੇ ਜਾਣਗੇ। 
ਸੀਆਈਏ ਇੰਚਾਰਜ (ਪਟਿਆਲਾ) ਸ਼ਮਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਪਹਿਲਾਂ ਸੈਣੀ ਨੂੰ ਗੋਲਫ ਕੋਰਸ ਚੰਡੀਗੜ੍ਹ `ਚ ਕਤਲ ਕਰਨ ਦੀ ਯੋਜਨਾ ਬਣਾਈ ਸੀ, ਪ੍ਰੰਤੂ ਬਾਅਦ `ਚ ਦੋਸ਼ੀਆਂ ਨੇ ਸੈਣੀ ਨੂੰ ਪਿੰਡ `ਚ ਹੀ ਨਿਸ਼ਾਨਾ ਬਣਾਉਣ ਦਾ ਫੈਸਲਾ ਕੀਤਾ। 


ਉਨ੍ਹਾਂ ਦੱਸਿਆ ਕਿ ਜਗਤਾਰ ਨੇ ਭਾੜੇ ਦੇ ਕਤਲਾਂ ਨੂੰ ਸਵਰਣ ਸੈਣੀ ਦੇ ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਵਾਹਨ ਸਬੰਧੀ ਪੂਰੀ ਜਾਣਕਾਰੀ ਦਿੱਤੀ। ਜਗਤਾਰ ਨੇ ਉਨ੍ਹਾਂ ਨੂੰ 40,000 ਰੁਪਏ ਅਤੇ ਦੋ .32 ਬੋਰ ਦੇ ਪਿਸਤੌਲ ਦਾ ਪ੍ਰਬੰਧ ਵੀ ਕਰਕੇ ਦਿੱਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Family friend 2 others held for killing IAS officer father in law