ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਸ਼ੂਆਂ ਨੂੰ ਬੀਮਾਰੀਆਂ ਤੋਂ ਮੁਕਤ ਕਰਨ ਲਈ ਸਿਵਲ ਪਸ਼ੂ ਹਸਪਤਾਲ, ਨਸਰਾਲੀ/ਮੰਡੀ ਗੋਬਿੰਦਗੜ੍ਹ ਵੱਲੋਂ ਹਸਪਤਾਲ ਦੇ ਇੰਚਾਰਜ ਡਾ. ਗੁਲਜਾਰ ਮੁਹੰਮਦ ਦੀ ਅਗਵਾਈ ‘ਚ ਮੰਡੀ ਗੋਬਿੰਦਗੜ੍ਹ ਅਤੇ ਪਿੰਡਾਂ ‘ਚ ਘਰ ਘਰ ਜਾਕੇ ਟੀਕੇ ਲਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਪਸ਼ੂ ਹਸਪਤਾਲ, ਨਸਰਾਲੀ/ਮੰਡੀ ਗੋਬਿੰਦਗੜ੍ਹ ਦੇ ਇੰਚਾਰਜ਼ ਡਾ. ਗੁਲਜਾਰ ਮੁਹੰਮਦ ਨੇ ਦੱਸਿਆ ਕਿ ਗਲ ਘੋਟੂ ਦੀ ਬਿਮਾਰੀ ਇਕ ਬਹੁਤ ਹੀ ਭਿਆਨਕ ਛੂਤ ਦੀ ਬਿਮਾਰੀ ਹੈ, ਜਿਸ ਨਾਲ ਪਸ਼ੂ ਨੂੰ ਤੇਜ ਬੁਖਾਰ, ਮੂੰਹ ‘ਚ ਲਾਰ, ਸੋਜਿਸ਼ ਅਤੇ ਸਾਹ ਲੈਣ ‘ਚ ਤਕਲੀਫ ਹੁੰਦੀ ਹੈ। ਮਹਿੰਗਾ ਇਲਾਜ ਕਰਨ ਦੇ ਬਾਵਜੂਦ ਪਸ਼ੂ ਦੀ ਜਾਨ ਬਚਾਉਣੀ ਮੁਸ਼ਕਿਲ ਹੋ ਜਾਂਦੀ ਹੈ।
ਇਸ ਬੀਮਾਰੀ ਤੋਂ ਬਚਾਓ ਲਈ ਹਰ ਪਸ਼ੂ ਪਾਲਕ ਨੂੰ ਚਾਹੀਦਾ ਹੈ ਕਿ ਉਹ ਸਮੇਂ ਸਿਰ ਟੀਕੇ ਆਪਣੇ ਪਸ਼ੂਆਂ ਨੂੰ ਟੀਕੇ ਜਰੂਰ ਲਵਾ ਲਵੇ। ਇਹ ਟੀਕੇ ਪਸ਼ੂਆਂ ਦੇ ਬਿਲਕੁਲ ਮੁਫਤ ਲਗਾਏ ਜਾ ਰਹੇ ਹਨ।
ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਅਨੁਸਾਰ ਡਾ. ਗੁਲਜ਼ਾਰ ਮੁਹੰਮਦ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾ ਲਈ ਟੀਕੇ ਲਵਾਉਣ ਲਈ ਸਰਕਾਰੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਹੇਠ ਲਿਖੇ ਮੋਬਾਇਲ ਨੰ. 93163-23748 ‘ਤੇ ਸੰਪਰਕ ਕਰਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਟੀਕੇ ਮੁਫ਼ਤ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂਕਿ ਪਸ਼ੂ ਧੰਨ ਨੂੰ ਬੀਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ।