ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਸਕੂਲ `ਚ ਰੇਲ ਗੱਡੀ ਦੇ ਡੱਬਿਆਂ `ਚ ਲੱਗਦੀਆਂ ਕਲਾਸਾਂ

ਰੇਲ ਗੱਡੀ ਦੇ ਡੱਬਿਆਂ `ਚ ਲੱਗਦੀਆਂ ਕਲਾਸਾਂ

ਸਰਕਾਰੀ ਸਕੂਲਾਂ ਦੀਆਂ ਪੁਰਾਣੀ ਇਮਾਰਤਾਂ ਹੋਣ ਕਾਰਨ ਜਿੱਥੇ ਵਿਦਿਆਰਥੀ ਸਕੂਲ ਜਾਣ ਤੋਂ ਕੰਨੀ ਕਤਰਾਉਂਦੇ ਹਨ, ਉਥੇ ਪੰਜਾਬ ਦਾ ਇਕ ਸਕੂਲ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਕੂਲ ਵਿਚ ਵਿਦਿਆਰਥੀ ਕਮਰਿਆਂ `ਚ ਨਹੀਂ ਸਗੋਂ ਰੇਲ ਗੱਡੀ ਦੇ ਡੱਬਿਆਂ ਬੈਠਕੇ ਪੜ੍ਹਾਈ ਕਰਦੇ ਹਨ। 


ਅਜਿਹਾ ਸਕੂਲ ਹੈ ਫਰੀਦਕੋਟ ਜਿ਼ਲ੍ਹੇ ਦੇ ਪਿੰਡ ਵਾਰਾ ਭਾਈ ਕਾ ਦਾ ਸਰਕਾਰੀ ਸੀਨੀਅਰ ਹਾਈ ਸਕੂਲ। ਸਕੂਲ ਦੇ ਕਮਰਿਆਂ ਨੂੰ ਰੇਲ ਗੱਡੀ ਦੇ ਡੱਬਿਆਂ ਦਾ ਰੂਪ ਦਿੱਤਾ ਗਿਆ ਹੈ। ਸਕੂਲ ਦੀਆਂ ਕੰਧਾਂ ਨੂੰ ਨੀਲਾ ਰੰਗ ਕੀਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਵਰ, ਰਾਜਸਥਾਨ ਦੀਆਂ ਤਸਵੀਰਾਂ ਦੇਖਕੇ ਪ੍ਰਭਾਵਿਤ ਹੋਈ ਸਕੂਲ ਮੈਨੇਜਮੈਂਟ ਨੇ ਆਪਣੇ ਸਕੂਲ ਨੂੰ ਵੱਖਰਾਂ ਰੂਪ ਦੇ ਦਿੱਤਾ।


 ਗਰਮੀ ਦੀਆਂ ਛੁੱਟੀਆਂ ਸਮੇਂ ਜੂਨ ਮਹੀਨੇ `ਚ ਪਿੰਡ ਦੀ ਪੰਚਾਇਤ ਨੇ ਸਕੂਲ ਸਟਾਫ ਦੀ ਮਦਦ ਨਾਲ 3.5 ਲੱਖ ਰੁਪਏ ਖਰਚਕੇ ਸਕੂਲ ਦੇ ਕਮਰਿਆਂ ਨੂੰ ਹੀ ਰੇਲ ਗੱਡੀ ਬਣਾ ਦਿੱਤਾ। ਕਮਰੇ ਇਸ ਤਰ੍ਹਾਂ ਤਿਆਰ ਕੀਤੇ ਗਏ ਹਨ ਕਿ ਵਿਦਿਆਰਥੀ ਨੂੰ ਕਲਾਸ `ਚ ਜਾਣ ਸਮੇਂ ਇੰਝ ਲੱਗਦਾ ਜਿਵੇਂ ਡੱਬੇ `ਚ ਚੜ੍ਹਦੇ ਹੋਣ।


200 ਵਿਦਿਆਰਥੀਆਂ ਅਤੇ 16 ਅਧਿਆਪਕਾਂ ਵਾਲੇ ਇਸ ਸਕੂਲ ਨੂੰ ਪੰਜਾਬ ਸਿੱਖਿਆ ਵਿਭਾਗ ਨੇ ਸਮਾਰਟ ਸਕੂਲ ਸਕੀਮ ਵਿਚ ਸ਼ਾਮਲ ਕੀਤਾ ਹੈ, ਜਿੱਥੇ ਵਿਗਿਆਨ ਅਤੇ ਹਿਸਾਬ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਇਆ ਜਾਂਦਾ ਹੈ।


ਪੇਟਿੰਗ ਪ੍ਰਾਜੈਕਟ ਦੀ ਦੇਖਰੇਖ ਕਰਨ ਵਾਲੇ ਹਿੰਦੀ ਅਧਿਆਪਕ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ `ਚ ਇਕ ਲਾਇਨ `ਚ 7 ਕਮਰੇ ਹਨ, ਜਿਨ੍ਹਾਂ ਨੂੰ ਐਸ1 ਤੋਂ ਐਸ7 ਵਰਗੇ ਰੇਲ ਗੱਡੀ ਦੇ ਡੱਬਿਆਂ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਾਸਤੇ ਅਸੀਂ ਜੈਤੋ ਦੇ ਰੇਲਵੇ ਸਟੇਸ਼ਨ `ਤੇ ਵੀ ਗਏ, ਜਿਸ ਤੋਂ ਬਾਅਦ ਸਕੂਲ ਦੇ ਡਿਜ਼ਾਇਨ `ਚ ਕੁਝ ਸੋਧ ਵੀ ਕੀਤੀ ਗਈ।


ਪਿੰਡ ਦੀ ਪੰਚਾਇਤ ਦੇ ਕੋਲ ਵਾਧੂ ਫੰਡ ਸਨ, ਜਿਸ ਨਾਲ ਸਕੂਲ ਦੀ ਦਿੱਖ ਬਦਲਣ ਦਾ ਫੈਸਲਾ ਕੀਤਾ ਗਿਆ। ਸਕੂਲ `ਚ ਤਿੰਨ ਪਾਰਕ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਜੈਤੂ ਦੇ ਇਕ ਵਪਾਰੀ ਵੱਲੋਂ ਸਪਾਂਸਰ ਕੀਤਾ ਗਿਆ ਹੈ।


ਸਕੂਲ ਇੰਚਾਰਜ ਸ਼ਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਬੱਚਿਆਂ ਨੂੰ ਸਕੂਲ ਵੱਲ ਆਕਰਸਿ਼ਤ ਕਰਨ ਲਈ ਸਫਲ ਹੋਵਾਗੇ।
ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਲਜੀਤ ਕੌਰ ਬਰਾੜ ਨੇ ਸਕੂਲ ਸਟਾਫ ਅਤੇ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕੀਤੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:From dull yellow to vibrant blue this Punjab school dons a new look