ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁੰਡਾ ਮਨਜਿੰਦਰ ਸਿੰਘ ਉਰਫ ਡਿੰਪਲ ਚੜ੍ਹਿਆ ਪੁਲਿਸ ਅੜਿੱਕੇ

ਮਨਜਿੰਦਰ ਸਿੰਘ ਉਰਫ ਡਿੰਪਲ

1 / 2ਮਨਜਿੰਦਰ ਸਿੰਘ ਉਰਫ ਡਿੰਪਲ

ਗੁੰਡਾ ਮਨਜਿੰਦਰ ਸਿੰਘ ਉਰਫ ਡਿੰਪਲ ਚੜ੍ਹਿਆ ਪੁਲਿਸ ਅੜਿੱਕੇ

2 / 2ਗੁੰਡਾ ਮਨਜਿੰਦਰ ਸਿੰਘ ਉਰਫ ਡਿੰਪਲ ਚੜ੍ਹਿਆ ਪੁਲਿਸ ਅੜਿੱਕੇ

PreviousNext

ਫਰੀਦਕੋਟ ਅਪਰਾਧ ਜਾਂਚ ਏਜੰਸੀ (ਸੀ.ਆਈ.ਏ.) ਵਿੰਗ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਮਨਜਿੰਦਰ ਸਿੰਘ ਉਰਫ ਡਿੰਪਲ ਨੂੰ ਗ੍ਰਿਫਤਾਰ ਕੀਤਾ ਹੈ। ਉਹ ਜੱਗੂ ਭਗਵਾਨਪੁਰੀਆ ਸਮੂਹ ਦਾ ਮੈਂਬਰ ਹੈ ਤੇ ਅਪਰਾਧਿਕ ਗਤੀਵਿਧੀਆਂ ਲਈ ਕਈ ਗੈਂਗਸਟਰ ਸਮੂਹਾਂ ਨੂੰ ਹਥਿਆਰ ਅਤੇ ਸਿਮ ਕਾਰਡ ਮੁਹੱਈਆ ਕਰਾਉਣ ਵਿੱਚ ਸ਼ਾਮਲ ਹੈ।


ਫਰੀਦਕੋਟ ਦੇ ਸੀਨੀਅਰ ਸੁਪਰਡੈਂਟ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਅਸੀਂ 800 ਨਸ਼ੀਲੀਆਂ ਗੋਲੀਆਂ ਅਤੇ 12 ਬੋਰ ਪਿਸਤੌਲ ਸਮੇਤ 02 ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀ ਨੇ ਲਗਾਤਾਰ ਗੈਂਗਸਟਰ ਭਰਤ ਭੂਸ਼ਣ ਉਰਫ ਭੋਲਾ ਸ਼ੂਟਰ ਨਾਲ ਸੰਪਰਕ ਕੀਤਾ ਸੀ, ਜੋ ਹੁਣ ਜੇਲ੍ਹ ਵਿੱਚ ਹੈ ਅਤੇ ਉਸਨੇ ਗੈਂਗਸਟਰ ਨੂੰ ਇੱਕ ਅੰਤਰਰਾਸ਼ਟਰੀ ਸਿਮ ਵੀ ਦਿੱਤਾ ਸੀ।


ਸੰਧੂ ਨੇ ਅੱਗੇ ਦੱਸਿਆ "ਉਹ ਲਗਾਤਾਰ ਅੰਤਰਰਾਸ਼ਟਰੀ ਸਿਮ ਦੇ ਜ਼ਰੀਏ ਭੋਲਾ ਸ਼ੂਟਰ, ਚਮਕੌਰ ਸਿੰਘ ਸੇਵੇ ਵਾਲਾ ਗਿਰੋਹ ਤੇ ਮਰ ਚੁੱਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਪਰਕ ਵਿੱਚ ਸੀ ਤੇ ਉਸ ਨੇ ਆਪਣੇ ਵਿਰੋਧੀ ਬਿਨੇ ਦਿਓੜਾ (ਕੋਟਕਪੂਰਾ) , ਫਰੀਦਕੋਟ ਦੇ ਕਿਰਰਾ ਅਤੇ ਅਮਨਾ (ਜੈਤੂ) (ਜੋ ਕਿ ਸੀ ਪਹਿਲਾਂ ਹੀ ਰਾਜਪੁਰਾ ਪੁਲਿਸ ਨੇ ਗ੍ਰਿਫਤਾਰ ਕੀਤੇ ਸਨ) ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ।"


ਦੋਸ਼ੀ ਨੇ ਜੈਤੂ ਦੇ ਇਲਾਕਿਆਂ ਵਿੱਚ ਵੀ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਸੀ ਤੇ ਉਹ ਕਈ ਚੋਰੀ / ਲੁੱਟ ਦੇ ਮਾਮਲਿਆਂ ਵਿੱਚ ਸ਼ਾਮਲ  ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gangster Manjinder Singh in Faridkot police net