ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਬਿੰਦਗੜ੍ਹ ਪਬਲਿਕ ਕਾਲਜ ‘ਚ ਦਾਖਲਾ 9 ਤੋਂ ਸ਼ੁਰੂ-ਡਾ. ਪਜਨੀ  

ਡਾ. ਨੀਨਾ ਸੇਠ ਪਜਨੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਨਾਕ ਤੋਂ ਮਾਨਤਾ ਪ੍ਰਾਪਤ ਗੋਬਿੰਦਗੜ੍ਹ ਪਬਲਿਕ ਕਾਲਜ ਆਲੌੜ ਕੋ ਐਡ ਇਨਸੀਚਿੳੂਟ ‘ਚ ਵਿਦਿਆਰਥੀ ਬੈਚੂਲਰ ਕੋਰਸ ਬੀ.ਬੀ.ਏ. ਬੀ.ਸੀ., ਬੀ.ਕਾਮ. ਬੀ.ਸੀ.ਏ. ਬੀ.ਏ. (ਨਾਲ 14 ਚੋਣਵੇਂ ਵਿਸ਼ੇ) ਅਤੇ ਮਾਸਟਰ ਡਿਗਰੀ ਐਮ.ਏ. (ਅੰਗਰੇਜੀ ਅਤੇ ਪੰਜਾਬੀ) ਨਾਲ ਹੀ ਪੀ.ਜੀ.ਡੀ.ਸੀ.ਏ. ‘ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਨ ਲਾਇਨ ਰਾਜਿਸਟ੍ਰੇਸ਼ਨ ਕਰਵਾਉਣ ਲਈ ਕਾਲਜ ਦੀ ਵੈਬਸਾਇਟ (ਡਬਲਯੂ ਡਬਲਯੂ ਡਬਲਯੂ ਜੀ.ਪੀ.ਸੀ.ਆਲੌੜ ਡੌਟ ਕੌਮ) ‘ਤੇ ਜਾਂ ਕਾਲਜ ਪਹੁੰਚ ਕੇ 9 ਜੁਲਾਈ-18 ਤੋਂ ਫਾਰਮ ਭਰ ਸਕਦੇ ਹਨ।

 

ਇਹ ਜਾਣਕਾਰੀ ਕਾਲਜ ਦੀ ਪਿ੍ਰੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦਿੰਦੇ ਹੋਏ ਦੱਸਿਆ ਕਿ ਬੀ.ਕਾਮ. ਦੀ ਮੈਰਿਟ ਲਿਸਟ 7 ਜੁਲਾਈ ਨੂੰ ਲਗਾਈ ਜਾਵੇਗੀ। ਬੀ. ਕਾਮ ਭਾਗ ਪਹਿਲਾ ਵਿਚ ਕਾਲਜ ਕੋਲ 70 ਸੀਟਾਂ, ਬੀ.ਬੀ.ਏ. ‘ਚ 40 ਅਤੇ ਬੀ.ਸੀ.ਏ. ‘ਚ 80 ਸੀਟਾਂ ਖਾਲੀ ਹਨ। ਵਿਦਿਆਰਥੀਆਂ ਲਈ ਬਹੁਤ ਸਾਰੇ ਵਜੀਫੇ ਵੀ ਮੌਜੂਦ ਹਨ।

 

ਮੀਨ ਕਮ ਮੈਰਿਟ, ਪੰਜਾਬੀ ਸਭਿਆਚਾਰ ਦਾ ਵਿਕਾਸ, ਐਨ. ਸੀ. ਸੀ. ਸਿੰਗਲ ਗਰਲ ਚਾਈਲਡ, ਖਿਡਾਰੀਆਂ ਦੇ ਲਈ ਵਜੀਫਾ, ਮਨੇਜਮੈਂਟ ਆਈ. ਟੀ., ਅਤੇ ਕਾਮਰਸ ਵਜੀਫਾ, ਦਿਵਿਆਂਗ ਵਜੀਫਾ ਅਤੇ ਕਈ ਹੋਰ। ਡਾ. ਨੀਨਾ ਸੇਠ ਪਜਨੀ ਨੇ ਇਹ ਵੀ ਦੱਸਿਆ ਕਿ ਵਜੀਫੇ ਦੇ ਲਈ ਵਿਦਿਆਰਥੀ 6 ਜੁਲਾਈ-18 ਤੱਕ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਦੇ ਲਈ ਕਾਲਜ ਦੀ ਵੈਬਸਾਈਟ (ਡਬਲਯੂ ਡਬਲਯੂ ਡਬਲਯੂ ਡੌਟ ਜੀਪੀਸੀ ਆਲੌੜ ਡੌਟ ਕਾਮ) ਜਾਂ 01765-2251770 ‘ਤੇ ਸੰਪਰਕ ਕਰ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gobindgarh Public College Admissions from 9 July