ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਆਇਸੋਲੇਸ਼ਨ ਲਈ ਸਰਕਾਰ ਨਹੀ ਦੇ ਰਹੀ ਕੋਈ ਵਿਸ਼ੇਸ਼ ਫੰਡ

ਕੋਰੋਨਾ–ਆਇਸੋਲੇਸ਼ਨ ਲਈ ਸਰਕਾਰ ਨਹੀ ਦੇ ਰਹੀ ਕੋਈ ਵਿਸ਼ੇਸ਼ ਫੰਡ

ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਲੜ ਰਹੀਆਂ ਮਹਾਂਮਾਰੀ ਨਾਲ : ਐਸ.ਡੀ.ਐਮ

 

 

ਕੋਰੋਨਾ ਮਹਾਂਮਾਰੀ ਦੇ ਚਲਦਿਆ ਹੁਣ ਲੋਕਾਂ ਨੂੰ ਆਇਸੋਲੇਟ ਕਰਨ ਦਾ ਕੰਮ ਤੇਜ਼ ਹੋ ਗਿਆ ਹੈ ਅਤੇ ਇਹ ਲੋਕ 21 ਦਿਨ ਲਈ ਆਇਸੋਲੇਟ ਕੀਤੇ ਜਾ ਰਹੇ ਹਨ, ਪਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਆਇਸੋਲੇਟ ਕਰਨ ਅਤੇ ਇਨ੍ਹਾਂ ਦੇ ਖਾਣ ਪੀਣ ਲਈ ਸਰਕਾਰ ਵਲੋਂ ਕੋਈ ਵਿਸੇਸ਼ ਫੰਡ ਨਹੀ ਦਿੱਤੇ ਜਾ ਰਹੇ ਅਤੇ ਇਸਨੂੰ ਸਰਕਾਰੀ ਅਫਸਰ ਸਿਰ ਆਈ ਸਮਝ ਕੇ ਨਿੱਬੜ ਰਹੇ ਹਨ।

 

 

ਇਥੇ ਦੱਸਣਾ ਬਣਦਾ ਹੈ ਕਿ ਇਥੇ ਵੀ ਕਈ ਸਕੂਲਾਂ ਨੂੰ ਆਇਸੋਲੇਸ਼ਨ ਵਾਰਡ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਪਹਿਲਾ ਕੁਝ ਸ਼ੱਕੀ ਮਰੀਜ਼ਾਂ ਨੂੰ ਲਾਲ ਲਾਜਪੱਤ ਰਾਏ ਸਿਵਿਲ ਹਸਪਤਾਲ ਵਿੱਚ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਵੀ ਬੀ.ਬੀ.ਐਮ.ਬੀ.ਕੈਨਾਲ ਹਸਪਤਾਲ ਦੇ ਆਇਸ਼ੋਲੇਸ਼ਨ ਵਾਰਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

 

 

ਪੀ.ਐਮ.ਓ.ਨੰਗਲ ਸ਼ਾਲਿਨੀ ਚੋਧਰੀ ਦੇ ਦੱਸਣ ਮੁਤਾਬਿਕ ਹੁਣ 30 ਦੇ ਕਰੀਬ ਆਇਸੋਲੇਟ ਕੀਤੇ ਗਏ ਵਿਅਕਤੀ ਹਨ ਜਿਨ੍ਹਾਂ ਵਿੱਚ 4 ਦੇ ਕਰੀਬ ਬੱਚੇ ਵੀ ਹਨ। ਸਰਕਾਰ ਵਲੋਂ ਇਨ੍ਹਾਂ ਦਾ ਜਿੰਮਾਂ ਤਾਂ ਬੀ.ਬੀ.ਐਮ.ਬੀ.ਨੂੰ ਦੇ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੰਜੇ, ਬਿਸਤਰੇ ਅਤੇ ਖਾਣ ਪੀਣ ਲਈ ਕੋਈ ਫੰਡ ਮੁਹੱਈਆਂ ਨਹੀ ਕਰਵਾਏ ਗਏ।

 

 

 

ਇਸ ਗੱਲ ਦੀ ਪੁਸ਼ਟੀ ਕਰਦਿਆ ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ਼ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਜੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਉਨ੍ਹਾਂ ਆਪਣੇ ਪੱਧਰ ਤੇ ਖ਼ਰਚਾ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਚੇਅਰਮੈਨ ਬੀ.ਬੀ.ਐਮ.ਬੀ.ਏ.ਕੇ.ਸ਼ਰਮਾਂ ਦੇ ਹੁਕਮਾਂ ਨਾਲ ਬੀ.ਬੀ.ਐਮ.ਬੀ.ਵੀ ਕਰੋਨਾਂ ਵਿੱਚ ਆਪਣਾ ਹਿੱਸਾ ਪਾ ਰਹੀ ਹੈ ਅਤੇ ਵਿਸ਼ੇਸ਼ ਫੰਡ ਤਿਆਰ ਕਰਕੇ ਹੁਣ ਤਕ 40 ਮਰੀਜ਼ਾਂ ਦੇ ਰਹਿਣ ਅਤੇ ਖਾਣ ਪੀਣ ਤੇ ਲਗ਼ਭਗ਼ 10 ਲੱਖ ਰੁਪਏ ਖ਼ਰਚਾ ਕਰ ਦਿੱਤਾ ਗਿਆ ਹੈ।

 

 

ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਿੰਨ ਟਾਇਮ ਦਾ ਖਾਣਾ ਅਤੇ ਦੋ ਸਮੇਂ ਚਾਹ ਬੀ.ਬੀ.ਐਮ.ਬੀ.ਰੈਡ ਕਰਾਸ ਵਿੱਚੋ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਸਿਰਫ਼ 40 ਵਿਅਕਤੀਆਂ ਤਕ ਹੀ ਖ਼ਰਚਾ ਉਠਾ ਸਕਦੇ ਹਨ। ਇਸ ਤੋਂ ਵੱਧ ਸਰਕਾਰ ਨੂੰ ਆਪ ਖ਼ਰਚਾ ਕਰਨਾ ਪਵੇਗਾ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਇਸ ਸਬੰਧੀ ਜਦੋ ਐਸ.ਡੀ.ਐਮ.ਨੰਗਲ ਐਚ.ਐਸ.ਅਟਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਹੈ, ਇਸ ਵਿੱਚ ਇਕੱਲੀ ਸਰਕਾਰ ਕੁਝ ਨਹੀ ਕਰ ਸਕਦੀ। ਉਨ੍ਹਾਂ ਕਿਹਾ ਕੁਝ ਖ਼ਰਚਾਂ ਸਰਕਾਰ ਕਰ ਰਹੀ ਹੈ ਅਤੇ ਬਾਕੀ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ।

 

 

ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ.ਨੂੰ ਵੀ ਕੁਝ ਕਿੱਟਾਂ ਅਤੇ ਹੋਰ ਸਮਾਨ ਮੁਹੱਈਆ ਕਰਵਾਇਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government not paying any special fund for Corona Isolation