ਪੰਜਾਬ 'ਚ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅੱਤਵਾਦੀ ਹਮਲੇ ਦੇ ਖਦਸ਼ੇ ਦੇ ਚਲਦਿਆਂ ਅਲਰਟ ਜਾਰੀ ਕੀਤਾ ਗਿਆ ਹੈ.
ਅੱਤਵਾਦੀਆਂ ਨੇ ਇੱਕ ਵੀਡੀਓ ਰਾਹੀਂ ਵੱਡੇ ਹਮਲੇ ਦੀ ਸਾਜਿਸ਼ ਦਾ ਐਲਾਨ ਕੀਤਾ ਸੀ. ਜਿਸ ਤੋਂ ਬਾਅਦ ਖੁਫਿਆ ਏਜੰਸੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਰੇਲਵੇ ਸ਼ਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ. ਪੁਲਿਸ ਵੱਲੋਂ ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਸਟੇਸ਼ਨਾਂ 'ਤੇ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ।
ਲੁਧਿਆਣਾ ਰੇਲਵੇ ਸ਼ਟੇਸ਼ਨ ਉੱਤੇ ਖਾਸ ਪੁਲਿਸ ਟੀਮ ਦੀ ਤੈਨਾਤੀ ਵੀ ਕੀਤੀ ਗਈ ਹੈ. ਤੇ ਲੋਕਾਂ ਨੂੰ ਧਿਆਨ ਰੱਖਣ ਲਈ ਕਿਹਾ ਗਿਆ ਹੈ।