ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮਾਂਤਰੀ ਯੋਗਾ ਦਿਵਸ : ਪਟਿਆਲਾ ’ਚ ਲੋਕਾਂ ਨੇ ਕੀਤਾ ਯੋਗਾ

ਕੌਮਾਂਤਰੀ ਯੋਗਾ ਦਿਵਸ ਮੌਕੇ ਐਨਆਈਐਸ ਪਟਿਆਲਾ ਵਿਚ ਯੋਗਾ ਕਰਦੇ ਹੋਏ ਲੋਕ।

1 / 3ਕੌਮਾਂਤਰੀ ਯੋਗਾ ਦਿਵਸ ਮੌਕੇ ਐਨਆਈਐਸ ਪਟਿਆਲਾ ਵਿਚ ਯੋਗਾ ਕਰਦੇ ਹੋਏ ਲੋਕ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

ਕੌਮਾਂਤਰੀ ਯੋਗਾ ਦਿਵਸ ਮੌਕੇ ਐਨਆਈਐਸ ਪਟਿਆਲਾ ਵਿਚ ਯੋਗਾ ਕਰਦੇ ਹੋਏ ਲੋਕ।

2 / 3ਕੌਮਾਂਤਰੀ ਯੋਗਾ ਦਿਵਸ ਮੌਕੇ ਐਨਆਈਐਸ ਪਟਿਆਲਾ ਵਿਚ ਯੋਗਾ ਕਰਦੇ ਹੋਏ ਲੋਕ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

ਕੌਮਾਂਤਰੀ ਯੋਗਾ ਦਿਵਸ ਮੌਕੇ ਪਟਿਆਲਾ ’ਚ ਲੋਕ ਯੋਗ ਕਰਦੇ ਹੋਏ।

3 / 3ਕੌਮਾਂਤਰੀ ਯੋਗਾ ਦਿਵਸ ਮੌਕੇ ਪਟਿਆਲਾ ’ਚ ਲੋਕ ਯੋਗ ਕਰਦੇ ਹੋਏ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

PreviousNext

5ਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਪਟਿਆਲਾ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਉਤੇ ਯੋਗਾ ਦਿਵਸ ਮਨਾਇਆ ਗਿਆ। ਪਟਿਆਲਾ ਜ਼ਿਲ੍ਹਾ ਪੱਧਰੀ ਸਮਾਗਮ ਥਾਪਰ ਯੂਨੀਵਰਸਿਟੀ ਵਿਚ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੋਗਾ ਵੀ ਕੀਤੀ।

 

ਇਸ ਤੋਂ ਇਲਾਵਾ ਐਨਆਈਐਸ ਵਿਖੇ ਯੋਗਾ ਦਿਵਸ ਮੌਕੇ ਇਕ ਵੱਡਾ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਸ਼ਾਮਲ ਹੋ ਕੇ ਯੋਗਾ ਕੀਤੀ। ਇਸ ਤੋਂ ਇਲਾਵਾ ਪਟਿਆਲਾ ਵਿਚ ਬਾਰਾਂਦਰੀ ਗਾਰਡਨ ਤੇ ਹੋਰਨਾਂ ਥਾਵਾਂ ਉਤੇ ਸਮਾਗਮ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿਚ ਯੋਗਾ ਕੀਤੀ।

 

ਭਾਰਤ ਵਿਚ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5 ਹਜ਼ਾਰ ਸਾਲ ਪੁਰਾਣੀ

 

ਭਾਰਤ ਵਿਚ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5000 ਸਾਲ ਪੁਰਾਣੀ ਹੈ। ਯੋਗ ਨੂੰ ਸ਼ਰੀਰ ਅਤੇ ਆਤਮਾ ਵਿਚ ਇਕਸੁਰਤਾ ਦਾ ਅਦਭੁਤ ਵਿਗਿਆਨ ਮੰਨਿਆ ਜਾਂਦਾ ਹੈ। ਇਸ ਪ੍ਰਾਚੀਨ ਪਰੰਪਰਾ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 21 ਜੂਨ ਨੂੰ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਜਾਂਦਾ ਹੈ।  ਇਸਦੀ ਸ਼ੁਰੂਆਤ 2015 ਵਿਚ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਉਹ ਦਿਨ ਹੈ ਜਦੋਂ ਉਤਰੀ ਗੋਲਾ–ਅਰਧ ਵਿਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦਿਨ ਸੂਰਜ ਛੇਤੀ ਚੜ੍ਹਦਾ ਹੈ ਅਤੇ ਸਭ ਤੋਂ ਦੇਰ ਨਾਲ ਛਿਪਦਾ ਹੈ। 11 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਜਾਂ ਵਿਸ਼ਵ ਯੋਗ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ। ਇਸਦੇ ਬਾਅਦ 2015 ਤੋਂ ਕੌਮਾਂਤਰੀ ਯੋਗ ਦਿਵਸ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: International Yoga Day People did yoga in Patiala