ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਕਬਾਲ ਸਿੰਘ ਟਿਵਾਣਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਬਲਦੇਵ ਸਿੰਘ ਦੀ ਚਿਖਾ ਨੂੰ ਅਗਨ ਭੇਟ ਕਰਨ ਮੌਕੇ ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾ, ਉਨ੍ਹਾਂ ਦੇ ਸਪੁੱਤਰ ਇਕਬਾਲ ਸ

-- ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾ ਤੇ ਅਨੇਕਾਂ ਰਾਜਸੀ ਤੇ ਧਾਰਮਿਕ ਆਗੂ ਸਸਕਾਰ ਮੌਕੇ ਪਹੁੰਚੇ

 

 

ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਮੱੁਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਦੇ ਪਿਤਾ ਸ. ਬਲਦੇਵ ਸਿੰਘ 98 ਸਾਲ ਦੀ ਆਯੂ ਭੋਗ ਕੇ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ, ਜਿੰਨ੍ਹਾਂ ਦੇ ਅੰਤਿਮ ਸਸਕਾਰ ਅੱਜ ਬੱਸੀ ਪਠਾਣਾ ਦੇ ਸ਼ਮਸ਼ਾਨਘਾਟ ‘ਚ ਸਿੱਖ ਰਿਵਾਇਤਾਂ ਦੇ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਪ੍ਰਧਾਨ ਸ. ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਸ. ਇਕਬਾਲ ਸਿੰਘ ਟਿਵਾਣਾ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਬਲਦੇਵ ਸਿੰਘ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਨੇਕ ਵਿਅਕਤੀ ਸਨ, ਜੋ ਸਮਾਜ ਸੇਵਾ ਦੇ ਕੰਮਾਂ ‘ਚ ਵੀ ਸਦਾ ਮੋਹਰੀ ਹੋਕੇ ਕੰਮ ਕਰਦੇ ਸਨ। ਉਨ੍ਹਾਂ ਦੇ ਜਾਣ ਨਾਲ ਪੰਥ ਅਤੇ ਸਮਾਜ ਨੂੰ ਬਹੁਤ ਘਾਟਾ ਪਿਆ ਹੈ।

 

ਇਸ ਮੌਕੇ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਆਗੂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ। ਜਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਰਸਰ ਦੇ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਮਾਨ ਅਤੇ ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ, ਐਡਵੋਕੇਟ ਸਿਮਰਨਜੀਤ ਸਿੰਘ ਮਾਨ, ਥੂਥ ਦੇ ਪ੍ਰਧਾਨ ਰਣਦੇਵ ਸਿੰਘ ਦੇਬੀ ਨਵਦੀਪ ਸਿੰਘ ਬਾਜਵਾ, ਗੁਰਜੰਟ ਸਿੰਘ ਕੱਟੂ, ਪਰਦੀਪ ਸਿੰਘ ਸੋਢੀਆਂ ਸਾਬਕਾ ਪ੍ਰਧਾਨ ਯੂਥ ਵਿੰਗ, ਕੁਲਦੀਪ ਸਿੰਘ ਭਾਗੋਵਾਲ, ਐਡਵੋਕੇਟ ਕਰਨਰਾਜ ਸਿੰਘ, ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਅੰਬ ਸਾਹਿਬ, ਮੁਹਾਲੀ, ਗੋਪਾਲ ਸਿੰਘ ਝਾੜੋਂ, ਰਣਜੀਤ ਸਿੰਘ ਚੀਮਾ, ਤਰਲੋਕ ਸਿੰਘ ਬਾਜਵਾ ਸਮਾਜ ਸੇਵਕ, ਹਰਭਜਨ ਸਿੰਘ ਕਸ਼ਮੀਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸ਼ਿੰਗਾਰਾ ਸਿੰਘ ਬਡਲਾ ਜ਼ਿਲਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਧਰਮ ਸਿੰਘ ਕਾਲੌੜ, ਸੁਵਰਨ ਸਿੰਘ ਫਾਟਕ ਮਾਜਰੀ, ਸੁਰਿੰਦਰ ਸਿੰਘ ਬੋਰਾਂ, ਸੁਖਦੇਵ ਸਿੰਘ ਗੱਗੜਵਾਲ, ਗੁਰਿੰਦਰਜੀਤ ਸਿੰਘ ਪੀਰਜੈਨ, ਹਲਕਾ ਅਮਲੋਹ ਦੇ ਇੰਚਾਰਜ਼ ਲਖਬੀਰ ਸਿੰਘ ਖਾਲਸਾ/ਸੌਂਟੀ, ਕੁਲਦੀਪ ਸਿੰਘ ਸ਼ੁਤਰਾਣਾ, ਿਸ਼ਨ ਸਿੰਘ ਸਲਾਣਾ, ਭੁਪਿੰਦਰ ਸਿੰਘ ਫ਼ਤਹਿਪੁਰ, ਨਾਜਰ ਸਿੰਘ ਟਿੱਬੀ, ਕੁਲਦੀਪ ਸਿੰਘ ਲੰਗ, ਗੁਰਨਾਮ ਸਿੰਘ, ਮੋਹਨ ਸਿੰਘ ਕਰਤਾਰਪੁਰ, ਸੰਤੋਖ ਸਿੰਘ ਮਵੀ, ਲਖਬੀਰ ਸਿੰਘ ਲੱਖਾ, ਬਹਾਦੁਰ ਸਿੰਘ ਬੱਬੂ ਬੱਸੀ ਪਠਾਣਾ, ਅਮਨਿੰਦਰ ਸਿੰਘ ਲਾਡੀ, ਅਮਰੀਕ ਸਿੰਘ, ਵਰਿੰਦਰ ਸਿੰਘ ਸੇਖੋਂ ਅਤੇ ਲਖਬੀਰ ਸਿੰਘ ਕੋਟਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕਾਂ ਨੇ ਹਾਜਰੀ ਭਰੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iqbal Singh Tiwana bereaved father died