ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ਦੇ ਵਾਰਡ 16 `ਚ ਪਾਣੀ ਦੇ ਵੱਡੇ ਮਸਲੇ

ਖਰੜ ਦੇ ਵਾਰਡ 16 `ਚ ਪਾਣੀ ਦੇ ਵੱਡੇ ਮਸਲੇ

1 / 2ਖਰੜ ਦੇ ਵਾਰਡ 16 `ਚ ਪਾਣੀ ਦੇ ਵੱਡੇ ਮਸਲੇ

ਖਰੜ ਦੇ ਵਾਰਡ 16 `ਚ ਪਾਣੀ ਦੇ ਵੱਡੇ ਮਸਲੇ

2 / 2ਖਰੜ ਦੇ ਵਾਰਡ 16 `ਚ ਪਾਣੀ ਦੇ ਵੱਡੇ ਮਸਲੇ

PreviousNext

ਪਾਣੀ ਜੀਵਨ ਲਈ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਪਰ ਖਰੜ ਦੇ ਵਾਰਡ ਨੰਬਰ 16 ਦੇ ਨਿਵਾਸੀਆਂ ਲਈ ਸਭ ਤੋਂ ਵੱਡਾ ਮਸਲਾ ਪਾਣੀ ਹੀ ਬਣਿਆ ਹੋਇਆ ਹੈ। ਇੱਕ ਤਾਂ ਥੋੜ੍ਹੇ ਜਿਹੇ ਮੀਂਹ ਨਾਲ ਹੀ ਪਾਣੀ ਭਰ ਜਾਂਦਾ ਹੈ, ਦੂਜੇ ਘਰਾਂ `ਚ ਪਾਣੀ ਦੀ ਸਪਲਾਈ ਦਾ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ। ਸਥਾਨਕ ਨਿਵਾਸੀ ਅਜਿਹੀਆਂ ਸਮੱਸਿਆਵਾਂ ਨਾਲ ਹੀ ਜੂਝਦੇ ਰਹਿੰਦੇ ਹਨ।


ਇਸ ਵਾਰਡ ਦੇ ਕੌਂਸਲਰ ਅੰਜੂ ਚੰਦਰ ਹਨ, ਜੋ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਹਨ। ਇਸ ਵਾਰਡ `ਚ ਇਮਾਰਤਾਂ ਦੀਆਂ ਪਹਿਲੀਆਂ ਤੇ ਦੂਜੀਆਂ ਮੰਜਿ਼ਲਾਂ `ਤੇ ਪਾਣੀ ਕਦੇ ਵੀ ਨਹੀਂ ਚੜ੍ਹਿਆ। ਇੱਕ ਹੋਮਮੇਕਰ ਰੁਪਿੰਦਰ ਕੌਰ ਨੇ ਸਿ਼ਕਾਇਤ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਪੰਪ ਵਰਤਣੇ ਪੈਂਦੇ ਹਨ, ਜਿਸ ਕਾਰਨ ਪਾਣੀ ਦੀ ਹੋਰ ਵੱਡੀ ਕਿੱਲਤ ਪੈਦਾ ਹੋ ਜਾਂਦੀ ਹੈ।


ਇੱਕ ਦੁਕਾਨਦਾਰ ਮੋਹਨ ਸਿੰਘ ਨੇ ਦੱਸਿਆ ਕਿ ਕੁਝ ਇਲਾਕਿਆਂ `ਚ ਤਾਂ ਪਾਣੀ ਇੱਕ ਦਿਨ ਛੱਡ ਕੇ ਆਉਂਦਾ ਹੈ।


ਪਾਣੀ ਖੜ੍ਹਾ ਹੋਣ ਦੀ ਵੱਡੀ ਸਮੱਸਿਆ
ਥੋੜ੍ਹੇ ਜਿਹੇ ਮੀਂਹ ਨਾਲ ਹੀ ਪਾਣੀ ਖੜ੍ਹਾ ਹੋ ਜਾਂਦਾ ਹੈ, ਖ਼ਾਸ ਤੌਰ `ਤੇ ਏਪੀਜੇ ਸਮਾਰਟ ਸਕੂਲ ਦੇ ਲਾਗਲੇ ਹਿੱਸੇ ਵਿੱਚ। ਅੱਠ ਤੋਂ 10 ਘਰ ਵੀ ਪਾਣੀ `ਚ ਡੁੱਬ ਜਾਦੇ ਹਨ।


ਇੱਥੇ ਪਹਿਲਾਂ ਇੱਕ ਛੱਪੜ ਹੁੰਦਾ ਸੀ, ਜੋ 20 ਵਰ੍ਹੇ ਪਹਿਲਾਂ ਪੂਰ ਦਿੱਤਾ ਗਿਆ ਹੈ ਪਰ ਕੋਈ ਨਿਕਾਸੀਆਂ ਨਾ ਹੋਣ ਕਾਰਨ ਥੋੜ੍ਹੀ ਜਿੰਨੀ ਵਰਖਾ ਨਾਲ ਹੀ ਪਾਣੀ ਇਕੱਠਾ ਹੋ ਜਾਂਦਾ ਹੈ। ਪਿਛਲੀ ਨਗਰ ਕੌਂਸਲ ਦੇ ਪ੍ਰਧਾਨ ਦੇ ਹੁਕਮਾਂ ਨਾਲ ਕੁਝ ਪਾਈਪ ਵਿਛਾਏ ਗਏ ਸਨ ਪਰ ਉਨ੍ਹਾਂ ਦਾ ਵਿਆਸ ਬਹੁਤ ਘੱਟ ਸੀ, ਜਿਸ ਕਾਰਨ ਉਨ੍ਹਾਂ ਰਾਹੀਂ ਪਾਣੀ ਪੂਰੀ ਤਰ੍ਹਾਂ ਨਿੱਕਲ ਹੀ ਨਹੀਂ ਸਕਦਾ।


ਪ੍ਰਾਪਰਟੀ ਕਨਸਲਟੈਂਟ ਮੇਵਾ ਸਿੰਘ ਨੇ ਦੱਸਿਆ ਕਿ ਸੜਕ ਦਾ ਪੱਧਰ ਹੁਣ ਉੱਚਾ ਹੋ ਚੁੱਕਾ ਹੈ, ਜਿਸ ਕਰ ਕੇ ਨਿਵਾਸੀ ਠੀਕ ਤਰੀਕੇ ਨਹੀਂ ਹੋ ਸਕਦੀ। ਸਥਾਨਕ ਨਿਵਾਸੀ ਭੁਪਿੰਦਰ ਨੇ ਸੁਝਾਅ ਦਿੱਤਾ ਕਿ ਪਾਈਪਾਂ ਦੋਬਾਰਾ ਵਿਛਾਈਆਂ ਜਾਣੀਆਂ ਚਾਹੀਦੀਆਂ ਹਨ। ‘ਨਗਰ ਕੌਂਸਲ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਇਸੇ ਲਈ ਸਾਨੁੰ ਲਗਾਤਾਰ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।`


ਸੀਵਰੇਜ `ਚੋਂ ਬੋਅ
ਸੀਵਰੇਜ ਸਿਸਟਮ ਸਹੀ ਨਾ ਹੋਣ ਕਾਰਨ ਇੱਕ ਖ਼ਾਲੀ ਪਲਾਟ ਵਿੱਚ ਪਾਣੀ ਅਜਾਈਂ ਵਹਿੰਦਾ ਰਹਿੰਦਾ ਹੈ। ਬੋਅ ਇੰਨੀ ਕਿ ਬਰਦਾਸ਼ਤ ਨਹੀਂ ਹੁੰਦੀ। ਇਸ ਇਲਾਕੇ ਦੇ ਦੁਕਾਨਦਾਰਾਂ ਨੇ ਇਸ ਮਸਲੇ ਦੀ ਸਿ਼ਕਾਇਤ ਕਰਦਿਆਂ ਕਿਹਾ ਕਿ ਇੱਥੇ ਤਾਂ ਸਾਹ ਲੈਣਾ ਵੀ ਔਖਾ ਹੈ। ਦੁਕਾਨਦਾਰ ਸਰੋਜ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਸਿ਼ਕਾਇਤ ਵੀ ਕੀਤੀ ਹੈ ਪਰ ਕਿਸੇ ਨੇ ਨਹੀਂ ਸੁਣੀ।


ਇੱਕ ਹੋਰ ਦੁਕਾਨਦਾਰ ਰਾਹੁਲ ਨੇ ਦੱਸਿਆ ਕਿ ਖੜ੍ਹੇ ਪਾਣੀਆਂ ਵਿੱਚ ਮੱਛਰ ਤੇ ਮੱਖੀਆਂ ਪਲ਼ਦੇ ਹਨ ਤੇ ਕੋਈ ਫ਼ੌਗਿੰਗ ਵੀ ਨਹੀ਼ ਕੀਤੀ ਗਈ ਤੇ ਉੱਪਰੋਂ ਹੁਣ ਮਾਨਸੂਨ ਦੀ ਵਰਖਾ ਸ਼ੁਰੂ ਹੋ ਗਈ ਹੈ।


ਇੱਕ ਹੋਰ ਪ੍ਰਾਪਰਟੀ ਡੀਲਰ ਰਾਕੇਸ਼ ਸ਼ਰਮਾ ਨੇ ਦੱਸਿਆ,‘‘ਸੀਵਰੇਜ ਦਾ ਪਾਣੀ ਲਾਗਲੇ ਖ਼ਾਲੀ ਪਏ ਪਲਾਟਾਂ ਵਿੱਚ ਵਹਿੰਦਾ ਹੇ। ਭਾਵੇਂ ਸੀਵਰੇਜ ਦੇ ਪਾਈਪ ਪਏ ਹੋਏ ਹਨ ਪਰ ਕੁਝ ਥਾਵਾਂ `ਤੇ ਉਹ ਮੁੱਖ ਨਿਕਾਸੀਆਂ ਨਾਲ ਨਹੀਂ ਜੁੜਿਆ ਹੋਇਆ।``


ਸੜਕਾਂ `ਤੇ ਟੋਏ ਹੀ ਟੋਏ
ਪਾਣੀ ਦੇ ਵੱਡੇ ਮਸਲਿਆਂ ਦੇ ਨਾਲ-ਨਾਲ ਸਥਾਨਕ ਨਿਵਾਸੀਆਂ ਨੂੰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਰਮਾਣ ਸਮੱਗਰੀਆਂ ਨਾਲ ਲੱਦੇ ਟਰੱਕ ਨਾ ਸਿਰਫ਼ ਇਸ ਵਾਰਡ ਦੀਆਂ ਸੜਕਾਂ ਖ਼ਰਾਬ ਕਰਦੇ ਹਨ, ਸਗੋਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਸੰਤੇ ਮਾਜਰਾ ਕਾਲੋਨੀ ਦੇ ਨਿਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ,‘‘ਭਾਰੀ ਵਾਹਨ ਅੰਦਰਲੀਆਂ ਸੜਕਾਂ `ਤੋਂ ਬੇਰੋਕ ਚੱਲਦੇ ਹਨ। ਉਨ੍ਹਾਂ ਕਰਕੇ ਇਸ ਇਲਾਕੇ ਵਿੱਚ ਕਈ ਹਾਦਸੇ ਵਾਪਰ ਚੁੱਕੇ ਹਨ।``


ਇੱਕ ਹੋਰ ਸਥਾਨਕ ਨਾਗਰਿਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ,‘‘ਕੁਝ ਖ਼ਾਸ ਥਾਵਾਂ `ਤੇ ਟਿੱਪਰ ਟਰੱਕ ਸੜਕ ਦੇ ਬਰਮਾਂ `ਤੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਰਾਤ ਵੇਲੇ ਸੜਕਾਂ ਦੇ ਬਰਮ ਅਜਿਹੇ ਵਾਹਨਾਂ ਲਈ ਪਾਰਕਿੰਗ ਦੀ ਥਾਂ ਬਣ ਜਾਂਦੇ ਹਨ।``


ਇੱਕ ਹੋਰ ਨਾਗਰਿਕ ਕਰਤਾਰ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਾਹਨ ਸਦਾ ਜਾਨ ਦਾ ਖੌਅ ਬਣੇ ਰਹਿੰਦੇ ਹਨ। ਬਹੁਤੀਆਂ ਸਟ੍ਰੀਟ ਲਾਈਟਾਂ ਵੀ ਨਹੀਂ ਬਲ਼ਦੀਆਂ। ‘ਤਿੰਨ ਸਵਾਰੀਆਂ ਦਾ ਦੋਪਹੀਆ ਵਾਹਨਾਂ `ਤੇ ਜਾਣਾ ਇੱਥੇ ਆਮ ਜਿਹੀ ਗੱਲ ਹੈ।`


ਸਫ਼ਾਈ ਦੀ ਸਮੱਸਿਆ
ਹੋਰ ਵਾਰਡਾਂ ਵਾਂਗ ਇੱਥੇ ਸਫ਼ਾਈ ਵੀ ਇੱਕ ਸਮਸਿਆ ਹੈ।ਸਫ਼ਾਈ ਕਰਮਚਾਰੀ ਇੱਥੇ ਨਹੀ਼ ਆਉਂਦੇ, ਜਿਸ ਕਾਰਨ ਕੂੜਾ-ਕਰਕਟ ਖ਼ਾਲੀ ਜ਼ਮੀਨ ਜਾਂ ਸੜਕ ਲਾਗੇ ਪਿਆ ਰਹਿੰਦਾ ਹੈ। ਨਗਰ ਕੌਂਸਲ ਸਾਰਾ ਦੋਸ਼ ਕਾਮਿਆਂ ਦੀ ਘਾਟ `ਤੇ ਸੁੰਟਦੀ ਹੈ।


ਸਿਟੀਜ਼ਨ` ਹੋਮ ਦੀ ਯੋਜਨਾ
ਨਗਰ ਕੌਂਸਲ ਦੇ ਪ੍ਰੋਜੈਕਟਾਂ ਵਿੱਚ ਸਥਾਨਕ ਕੌਂਸਲਰ ਨੇ ਇੱਕ ਲਾਇਬ੍ਰੇਰੀ ਅਤੇ ਸੀਨੀਅਰ ਸਿਟੀਜ਼ਨ` ਹੋਮ (ਬਿਰਧ ਆਸ਼ਰਮ) ਕਾਇਮ ਕਰਨ ਦੀ ਤਜਵੀਜ਼ ਵੀ ਰਖਵਾਈ ਹੋਈ ਹੈ। ਇਸ ਲਈ 10 ਲੱਖ ਰੁਪਏ ਦੀ ਮਨਜ਼ੂਰੀ ਵੀ ਦਿੱਤੀ ਜਾ ਚੁੱਕੀ ਹੈ। ਇਸ ਦੀ ਉਸਾਰੀ ਦਾ ਕੰਮ ਅਗਲੇ ਤਿੰਨ ਕੁ ਮਹੀਨਿਆਂ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਹਲਕੇ ਲਈ ਇੱਕ ਕਮਿਊਨਿਟੀ ਸੈਂਟਰ ਤੇ ਡਿਸਪੈਂਸਰੀ ਕਾਇਮ ਕਰਨ ਦੀ ਮੰਗ ਵੀ ਸਥਾਨਕ ਨਾਗਰਿਕ ਪਿਛਲੇ ਕੁਝ ਸਮੇਂ ਤੋਂ ਕਰਦੇ ਰਹਿੰਦੇ ਹਨ।


ਕੌਂਸਲਰ ਅੰਜੂ ਚੰਦਰ ਦਾ ਪੱਖ

ਕੌਂਸਲਰ ਅੰਜੂ ਚੰਦਰ

ਖਰੜ ਦੇ ਇਸ ਸੈਕਟਰ ਵਿੱਚ ਪਾਣੀ ਦੀ ਘਾਟ ਦੀ ਸਮੱਸਿਆ ਬਾਰੇ ਦੱਸੋ।
ਖਰੜ ਵਿੱਚ ਪਾਣੀ ਦੀ ਸਪਲਾਈ ਟਿਊਬਵੈਲਾਂ ਰਾਹੀਂ ਹੁੰਦੀ ਹੈ। ਹੁਣ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ, ਇਸ ਕਾਰਨ ਪਾਣੀ ਦੀ ਘਾਟ ਸਾਰੀਆਂ ਥਾਵਾਂ `ਤੇ ਹੈ। ਹੁਣ ਪਾਣੀ ਦੀ ਸਪਲਾਈ ਵਧਾਉਣ ਲਈ ਨਵੇਂ ਟਿਊਬਵੈਲ ਸਥਾਪਤ ਕੀਤੇ ਗਏ ਹਨ।


ਗਲ਼ੀਆਂ `ਚ ਪਾਣੀ ਖੜ੍ਹਾ ਹੁੰਦਾ ਹੈ, ਉਸ ਬਾਰੇ ਕੀ ਆਖੋਗੇ?
ਕੁਝ ਨੀਂਵੇਂ ਇਲਾਕੇ ਹਨ, ਜਿੱਥੇ ਪਾਣੀ ਖੜ੍ਹਦਾ ਹੈ। ਅਸੀਂ ਬਿਹਤਰ ਨਿਕਾਸੀ ਲਈ ਨਵੇਂ ਪਾਈਪ ਵਿਛਾਵਾਂਗੇ। ਛੱਪੜ ਵਾਲੀ ਜਿਹੜੀ ਥਾਂ `ਤੇ ਪਾਣੀ ਖੜ੍ਹਦਾ ਹੈ, ਉਸ ਦਾ ਹੱਲ ਵੀ ਅਸੀਂ ਲੱਭ ਰਹੇ ਹਾਂ।


ਸੜਕਾਂ ਦੀ ਮਾੜੀ ਹਾਲਤ ਬਾਰੇ ਕੀ ਕਹਿਣਾ ਹੈ?
ਭਾਰੀ ਵਾਹਨ ਸੜਕਾਂ ਖ਼ਰਾਬ ਕਰਦੇ ਹਨ। ਕੁਝ ਇਲਾਕਿਆਂ `ਚ ਸੜਕਾਂ ਉੱਤੇ ਸੀਵਰੇਜ ਸਿਸਟਮ ਦਾ ਕੰਮ ਹਾਲੇ ਅਧਵਾਟੇ ਪਿਆ ਹੈ। ਦਰਅਸਲ ਸੜਕਾਂ ਉੱਥੇ ਨਹੀਂ ਬਣੀਆਂ ਹਨ। ਅਸੀਂ ਇਹ ਸਭ ਛੇਤੀ ਕਰਵਾ ਦੇਵਾਂਗੇ।


ਅਵਾਰਾ ਪਸ਼ੂਆਂ ਦੀ ਸਿ਼ਕਾਇਤ ਵੀ ਲੋਕਾਂ ਨੇ ਕੀਤੀ ਹੈ।
ਅਸੀਂ ਖਰੜ `ਚ ਕੁੱਤਿਆਂ ਲਈ ਇੱਕ ਘਰ ਤੇ ਗਊਸ਼ਾਲਾ ਬਣਾਉਣ ਲਈ ਜ਼ਮੀਨ ਦੀ ਸ਼ਨਾਖ਼ਤ ਕਰ ਰਹੇ ਹਾਂ। ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਅਸੀਂ ਪਹਿਲਾਂ ਇੱਕ ਗ਼ੈਰ-ਸਰਕਾਰੀ ਜੱਥੇਬੰਦੀ ਦੇ ਸੰਪਰਕ ਵਿੱਚ ਹਾਂ ਤੇ ਛੇਤੀ ਹੀ ਡੌਗ ਪਾਊਂਡ ਲਈ ਕੰਮ ਸ਼ੁਰੂ ਹੋ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kharar ward 16 has water problems