ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਵਾ ਕੀਤਾ ਬੱਚਾ ਛੁਡਵਾਇਆ, ਦੋਸ਼ੀ ਕੀਤੇ ਕਾਬੂ

ਅਗਵਾ ਕੀਤਾ ਬੱਚਾ ਛੁਡਵਾਇਆ, ਦੋਸ਼ੀ ਕੀਤੇ ਕਾਬੂ

ਪੁਲੀਸ ਕਮਿਸ਼ਨਰ ਲੁਧਿਆਣਾ, ਏ.ਸੀ.ਪੀ. ਲੁਧਿਆਣਾ ਦੱਖਣੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣਾ ਡੇਹਲੋਂ ਦੇ ਮੁਖੀ ਕੁਲਵੰਤ ਦੀ ਅਗਵਾਈ ਵਿੱਚ ਅਗਵਾ ਕੀਤਾ। ਬੱਚਾ ਛੁਡਵਾਉਣ ਤੇ ਦੋਸ਼ੀ ਚੰਦਨ ਤਿਵਾੜੀ ਉਰਫ਼ ਪਿੰਜੂ ਉਰਫ ਅਮਨ ਤਿਵਾੜੀ ਪੁੱਤਰ ਸੁਨੀਲ ਤਿਵਾੜੀ ਵਾਸੀ ਕਿਸਨਗੰਜ ਬਜ਼ਾਰ, ਪੁਰੇਮਸਈ ਥਾਣਾ ਕੰਡੋਰ ਜ਼ਿਲਾ ਪ੍ਰਤਾਪਗੜ ਯੂ.ਪੀ. ਹਾਲ ਵਾਸੀ ਕਿਰਾਏਦਾਰ 33 ਫੁੱਟਾ ਰੋਡ ਨਿਊ ਗਗਨ ਨਗਰ ਗਿਆਸਪੁਰਾ ਲੁਧਿਆਣਾ ’ਤੇ ਦੋਸਣ ਪਰਮਿੰਦਰ ਕੌਰ ਉਰਫ਼ ਸੋਨੀਆ ਪੁੱਤਰੀ ਸੁਖਜਿੰਦਰ ਸਿੰਘ ਵਾਸੀ ਹੈਬੋਵਾਲ ਜ਼ਿਲਾ ਤਰਨਤਾਰਨ ਜੋ ਕਿ ਮੁੱਦਈ ਮੁਕਦਮਾ ਦੇ ਜਾਣ ਪਹਿਚਾਣ ਵਾਲੇ ਸਨ ਉਹ 18 ਜੂਨ ਨੂੰ ਮਾਨਿਕ ਚੌਧਰੀ ਪੁੱਤਰ ਬਨਾਰਸੀ ਦਾਸੀ ਵਾਸੀ ਸਾਇਆਂ ਕਲਾਂ ਥਾਣਾ ਡੇਹਲੋਂ ਜ਼ਿਲਾ ਲੁਧਿਆਣਾ ਦੇ ਘਰ ਗਏ ਮਾਨਿਕ ਚੌਧਰੀ ਉਹਨਾਂ ਲਈ ਚਾਹ ਦਾ ਪ੍ਰਬੰਧ ਕਰਨ ਅੰਦਰ ਚਲਾ ਗਿਆ ਉਸ ਦੇ ਜਾਣ ਤੋਂ ਬਾਅਦ ਮਾਨਿਕ ਚੌਧਰੀ ਦੇ ਲੜਕੇ ਸ਼ਿਵਮ ਕੁਮਾਰ ਉਮਰ ਢਾਈ ਸਾਲ ਨੂੰ ਬਲੀ ਦੇਣ ਦੀ ਨੀਅਤ ਨਾਲ ਚੁੱਕ ਕੇ ਫਰਾਰ ਹੋ ਗਏ ਜਿਹਨਾਂ ਨੂੰ ਥਾਣੇਦਾਰ ਸੁਭਾਸ਼ ਕੁਮਾਰ ਨੇ ਆਪਣੀ ਟੀਮ ਸਮੇਤ ਫੁਰਤੀ ਨਾਲ ਗਿ੍ਰਫ਼ਤਾਰ ਕਰਕੇ ਉਨਾਂ ਦੇ ਕਬਜ਼ੇ ਵਿੱਚੋਂ ਅਗਵਾ ਕੀਤਾ ਬੱਚਾ ਸ਼ਿਵਮ ਕੁਮਾਰ ਬਰਾਮਦ ਕੀਤਾ ਦੋਸ਼ੀਆ ਖ਼ਿਲਾਫ਼ ਡੇਹਲੋਂ ’ਚ ਪਰਚਾ ਦਰਜ ਕਰ ਲਿਆ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kidnapped child released