ਆਮ ਆਦਮੀ ਪਾਰਟੀ ਦੇ ਬਾਗ਼ੀ ਸੁਖਪਾਲ ਖਹਿਰਾ ਦੀ ਆਗਵਾਈ ਵਾਲੇ ਕੋਟਕਪੁਰਾ ਰੋਸ ਮਾਰਚ ਵਿੱਚ ਕੋਟਕਪੁਰਾ ਤੋਂ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਸਾਮਿਲ ਹੋ ਗਏ ਹਨ। ਪਹਿਲਾ ਆਪ ਨੇ 7 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸਨ ਕਰਨ ਦਾ ਐਲਾਨ ਕੀਤਾ ਸੀ. ਜਿਸਨੂੰ ਬਾਅਦ ਵਿੱਚ 6 ਤਾਰੀਖ ਦੇ ਦਿਨ ਰੱਖ ਦਿੱਤਾ ਗਿਆ।
ਆਪ ਨੇ ਆਪਣੇੇ ਵਿਧਾਇਕਾਂ ਨੂੰ ਆਗਿਆ ਦਿੱਤੀ ਸੀ ਕਿ ਉਹ ਇਸ ਮਾਰਚ ਵਿੱਚ ਸ਼ਾਮਿਲ ਹੋ ਸਕਦੇ ਹਨ। ਸੰਧਵਾਂ ਦਿੱਲੀ ਧੜੇ ਦੇ ਹੱਕ ਵਿੱਚ ਡਟੇ ਧੜੇ ਨਾਲ ਜੁੜੇ ਹੋਏ ਹਨ। ਪਰ ਅੱਜ ਉਹ ਸਵੇਰੇ ਹੀ ਹੀ ਕਹਿਰਾ ਦੇ ਮਾਰਚ ਵਿੱਚ ਸ਼ਾਮਿਲ ਹੋ ਗਏ। ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦੇ ਹੋਏ ਕੋਟਕਪੁਰਾ ਵਿਧਾਇਕ ਨੇ ਕਿਹਾ ਕਿ ਉਹ ਇਸ ਮਾਰਚ ਵਿੱਚ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਸ਼ਾਮਿਲ ਹੋਏ ਹਨ।
#HTBreaking @Sandhwan joined 'Ros' march of AAP rebel @SukhpalKhaira in Kotkapura. Earlier, AAP decided not to join the Khaira march. Kultar said that he joined the march just coz of Guru Granth Sahib. @HTPunjab @PunjabiHT @vinayak_ramesh @navneetsharma_ @grewal_sharma pic.twitter.com/AdeSt4lQkF
— Gagandeep Singh (@GaganJassowal) October 7, 2018
ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਤੇ ਗਏ ਐਤਵਾਰ ਨੂੰ ਕੋਟਕਪੂਰਾ `ਚ ਰੋਸ ਮਾਰਚ ਦੇ ਸੱਦੇ ਕਾਰਨ ਫ਼ਰੀਦਕੋਟ ਜਿ਼ਲ੍ਹਾ ਪੁਲਿਸ ਨੇ ਸ਼ਹਿਰ `ਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਪੁਲਿਸ ਨੇ ਕਈ ਸੜਕਾਂ ਦੇ ਰੂਟ ਇੱਧਰ-ਉੱਧਰ ਕੀਤੇ ਹਨ; ਤਾਂ ਜੋ ਕਿਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਪੰਥਕ ਜੱਥੇਬੰਦੀਆਂ ਦੇ ਕਾਰਕੁੰਨਾਂ ਵਿਚਾਲੇ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਨਾ ਹੋਵੇ। ਪੁਲਿਸ ਨੇ 1,500 ਤੋਂ ਵੱਧ ਪੁਲਿਸ ਮੁਲਾਜ਼ਮ ਕੋਟਕਪੂਰਾ ਸ਼ਹਿਰ ਦੇ ਚੱਪੇ-ਚੱਪੇ `ਤੇ ਤਾਇਨਾਤ ਕਰ ਦਿੱਤੇ ਹਨ।