ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਡੀ ਗੋਬਿੰਦਗੜ੍ਹ ਨੂੰ ‘ਸਮਾਰਟ ਸਿਟੀ` ਬਣਾਵਾਂਗੇ-ਕਾਕਾ ਰਣਦੀਪ ਸਿੰਘ ਨਾਭਾ

ਹਲਕਾ ਅਮਲੋਹ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ

ਹਲਕਾ ਅਮਲੋਹ ਦੇ ਦੋ ਸ਼ਹਿਰਾਂ ਮੰਡੀ ਗੋਬਿੰਦਗੜ੍ਹ ਤੇ ਅਮਲੋਹ ਨੂੰ ‘ਸਮਾਰਟ ਸਿਟੀ` ਬਣਾਇਆ ਜਾਵੇਗਾ ਅਤੇ ਵਿਸ਼ੇਸ਼ ਕਰਕੇ ਮੰਡੀ ਗੋਬਿੰਦਗੜ੍ਹ ਨੂੰ ਸੁੰਦਰ ਤੇ ਹਰਿਆ/ਭਰਿਆ ਬਨਾਉਣ ਲਈ ਸਾਰੇ ਸ਼ਹਿਰ ‘ਚ ਰੁੱਖ ਲਾਏ ਜਾਣਗੇ। ਇਸ ਤੋਂ ਇਲਾਵਾ ਤੋਂ ਜੀ. ਟੀ. ਰੋਡ ਦੇ ਦੋਹੀਂ ਪਾਸੇ ਭਾਦਲੇ ਦੇ ਟੋਟੇ ਤੋਂ ਲੈਕੇ ਭਖੜਾ ਨਹਿਰ ਤੱਕ ਫੁੱਲ/ਬੂਟੇ, ਘਾਹ ਤੇ ਇਟਰਲੌਕਿੰਗ ਟਾਇਲਾਂ ਲਾਈਆਂ ਜਾਣਗੀਆਂ। 

ਇਹ ਵਿਚਾਰ ਹਲਕਾ ਅਮਲੋਹ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਹਰਿਆ/ਭਰਿਆ ਤੇ ਸੁੰਦਰ ਸ਼ਹਿਰ (ਸਮਾਰਟ ਸਿਟੀ) ਬਨਾਉਣ ਲਈ ਉਨ੍ਹਾਂ ਨੇ ਜਿਥੇ ਨਗਰ ਕੌਂਸਲ ਨੂੰ ਹਿਦਾਇਤਾਂ ਦਿੱਤੀਆਂ ਹਨ, ਉਥੇ ਇਸ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਲਈ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਤੋਂ ਇਲਾਵਾ ਸ਼ਹਿਰ ਦੇ ਸਨਅਤਕਾਰਾਂ, ਸਮਾਜ ਸੇਵੀ ਸੰਸਥਾਵਾਂ, ਵਪਾਰੀਆਂ ਤੇ ਨਾਮਵਰ ਵਿਅੱਕਤੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ। 

ਉਨ੍ਹਾਂ ਕਾਂਗਰਸੀ ਆਗੂਆਂ ਅਤੇ ਸਨਅਨਕਾਰਾਂ ਨੂੰ ਕਿਹਾ ਕਿ ਆਪਸੀ ਤਾਲਮੇਲ ਕਰਕੇ ਜਲਦ ਤੋਂ ਜਲਦ ਸ਼ਹਿਰ ‘ਚ ਦਰੱਖਤ ਤੇ ਹੋਰ ਫੁੱਲ ਬੂਟੇ ਲਾਏ ਜਾਣ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ।

ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਦਿਲੀ ਇੱਛਾ ਤੇ ਭਾਵਨਾ ਹੈ ਕਿ ਮੰਡੀ ਗੋਬਿੰਦਗੜ੍ਹ ਨੂੰ ਅਜਿਹਾ ਸਮਾਰਟ ਸਿਟੀ ਸ਼ਹਿਰ ਬਣਾਇਆ ਜਾਵੇ, ਜਿਸ ਦੀ ਕਿ ਸਾਰੇ ਪੰਜਾਬ ‘ਚ ਖ਼ੂਬਸੂਰਤ ਸ਼ਹਿਰ ਵਜੋਂ ਚਰਚਾ ਹੋਵੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਕਾਰਜ ਜਲਦ ਹੀ ਸਾਰਿਆਂ ਤੋਂ ਸਹਿਯੋਗ ਲੈਕੇ ਪੂਰਾ ਕਰਵਾਉਣ ‘ਚ ਸਫ਼ਲ ਹੋਣਗੇ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mandi gobindgarh would be smart city