ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤਬੀੜ ਚਿੜੀਆਘਰ ਵਿੱਚ ਜਾਨਵਰਾਂ ਨੂੰ ਦੇਖਣ ਲਈ ਸੈਲਾਨੀਆਂ ਦੀ ਲੱਗੀ ਰੌਣਕ

ਛੱਤਬੀੜ ਚਿੜੀਆਘਰ ਵਿਖੇ ਸੈਲਾਨੀਆ ਦਾ ਉਮੜਿਆ ਸੈਲਾਬ

1 / 2ਛੱਤਬੀੜ ਚਿੜੀਆਘਰ ਵਿਖੇ ਸੈਲਾਨੀਆ ਦਾ ਉਮੜਿਆ ਸੈਲਾਬ

ਛੱਤਬੀੜ ਚਿੜੀਆਘਰ ਦੀ ਸ਼ੇਰ ਸਫਾਰੀ ਦੇ ਠੇਕੇਦਾਰ ਵਲੋਂ ਬਿਨਾ ਸੁਰਖਿਆ ਜਾਲੀ ਤੋਂ ਚਲਾਈ ਜਾ ਰਹੀ ਸਕੂਲੀ ਬੱਸ

2 / 2ਛੱਤਬੀੜ ਚਿੜੀਆਘਰ ਦੀ ਸ਼ੇਰ ਸਫਾਰੀ ਦੇ ਠੇਕੇਦਾਰ ਵਲੋਂ ਬਿਨਾ ਸੁਰਖਿਆ ਜਾਲੀ ਤੋਂ ਚਲਾਈ ਜਾ ਰਹੀ ਸਕੂਲੀ ਬੱਸ

PreviousNext

ਸ਼ੇਰ ਸਫ਼ਾਰੀ ਦੇ ਠੇਕੇਦਾਰਾਂ ਨੇ ਸੁਰੱਖਿਆ ਨਿਯਮ ਛਿੱਕੇ ਟੰਗੇ


ਭਾਰੀ ਗਰਮੀ ਅਤੇ ਉਮਸ ਦੌਰਾਨ ਵੀ  ਵੱਡੀ ਗਿਣਤੀ ਵਿੱਚ ਸੈਲਾਨੀ ਛੱਤਬੀੜ ਚਿੜੀਆਘਰ ਵਿੱਚ ਜਾਨਵਰਾਂ ਨੂੰ ਦੇਖਣ ਲਈ ਪੁੱਜੇ। ਭਾਰੀ ਗਰਮੀ ਦੇ ਬਾਵਜੂਦ ਛੱਤਬੀੜ ਚਿੜੀਆਘਰ ਵਿੱਚ ਸੈਲਾਨੀਆਂ ਦੀ ਰੌਣਕ ਰਹੀ। ਗਰਮੀ ਕਾਰਨ ਜਾਨਵਰ ਕਾਫੀ ਦੇਰ ਤੱਕ ਆਪਣੇ ਪਿੰਜਰਿਆਂ ਵਿੱਚੋਂ ਬਾਹਰ ਨਹੀਂ ਨਿਕਲੇ। ਜਿਸ ਕਾਰਨ ਸੈਲਾਨੀਆਂ ਨੂੰ ਜਾਨਵਰ ਵੇਖਣ ਲਈ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਤੋਂ ਇਲਾਵਾ ਸੈਲਾਨੀਆਂ ਲਈ ਇਸ ਮਹੀਨੇ ਨਵਾਂ ਬਣਿਆ ਗੇਟ, ਟਿਕਟ ਕਾਊਂਟਰ, ਇੰਟਰਪਰਟੇਸ਼ਨ ਸੈਂਟਰ ਅਤੇ ਆਧੁਨਿਕ ਕੰਟੀਨ ਵੀ ਖੋਲੀ ਜਾ ਰਹੀ ਹੈ।

 

ਛੱਤਬੀੜ ਪ੍ਰਬੰਧਕਾਂ ਵਲੋਂ ਪਿਛਲੇ ਦਿਨੀ ਖੋਲੀ ਗਈ ਭਾਰਤ ਦੀ ਸਬ ਤੋਂ ਲੰਬੀ ਵਾਕ-ਇਨ-ਅਵੇਰੀ ਸੈਲਾਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਹੀ ਹੈ। ਜਿਸ ਨਾਲ ਜਾਨਵਰਾਂ-ਪੰਛੀਆਂ ਅਤੇ ਇਨਸਾਨਾਂ ਵਿੱਚ ਹੋਰ ਨੇੜਤਾ ਵੱਧ ਰਹੀ ਹੈ। 300 ਮੀਟਰ ਦੀ ਇਸ ਵਾਕ ਇਨ ਵਿੱਚ ਆਮ ਲੋਕ ਪਿੰਜਰੇ ਦੇ ਅੰਦਰ ਘੁੰਮਦੇ ਹਨ ਅਤੇ ਪੰਛੀ ਆਜ਼ਾਦ ਘੁੰਮਦੇ ਅਤੇ ਉੱਡਦੇ ਹਨ। ਜਿਸਦਾ ਮੱਕਸਦ ਚਿੜੀਆਘਰ ਵਿੱਚ ਜਿੱਥੇ ਪੰਛੀਆਂ ਤੇ ਜਾਨਵਰਾਂ ਨੂੰ ਕੁਦਰਤੀ ਮਾਹੌਲ ਅਤੇ ਆਜ਼ਾਦੀ ਦੇਣਾ ਹੈ ਉੱਥੇ ਨਵੀਂ ਪੀੜੀ ਨੂੰ ਜਾਨਵਰਾਂ ਅਤੇ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪਰਜਾਤੀਆਂ ਦੀ ਜਾਣਕਾਰੀ ਵੀ ਮਿਲਦੀ ਹੈ।

 

ਹਾਲ ਦੀ ਘੜੀ ਵਾਕ ਈਨ ਅਵੇਰੀ ਦੇ 300 ਮੀਟਰ ਦੇ ਖੇਤਰ ਚ 40 ਤੋਂ 45 ਵੱਖ-ਵੱਖ ਜਾਨਵਰਾਂ ਤੇ ਪੰਛੀਆਂ ਦੀ ਪ੍ਰਜਾਤੀਆਂ ਰੱਖੀਆਂ ਗਈਆਂ ਹਨ। ਇਸ ਦੌਰਾਨ ਸ਼ੇਰ ਸਫ਼ਾਰੀ ਵਿੱਚ ਵੱਧ ਗਿਣਤੀ ਵਿੱਚ ਸੈਲਾਨੀ ਪਹੁੰਚਣ ਤੋਂ ਜਿਥੇ ਇਕ ਪਾਸੇ ਚਿੜੀਆਘਰ ਪ੍ਰਸ਼ਾਸ਼ਨ ਖੁਸ ਸੀ ਉਥੇ ਹੀ ਬਾਗੋਬਾਗ ਹੋਏ ਸ਼ੇਰ ਸਫਾਰੀ ਦੇ ਠੇਕੇਦਾਰਾਂ ਨੇ ਵੱਧ ਕਮਾਈ ਦੇ ਚੱਕਰ ਵਿੱਚ ਸਾਰੇ ਨਿਯਮਾ ਨੂੰ ਛਿੱਕੇ ਟੰਗਦੇ ਹੋਏ ਬਿਨਾ ਸੁਰਖਿਆ ਜਾਲੀ ਤੋਂ ਹੀ ਸਕੂਲੀ ਬੱਸਾਂ ਸਫਾਈ ਅੰਦਰ ਚਲਾ ਦਿੱਤੀਆਂ। ਜਿਸ ਨਾਲ ਚਿੜੀਆਘਰ ਵੇਖਣ ਆਏ ਸੈਲਾਨੀਆ ਦੀ ਜਾਨ ਮਾਲ ਦਾ ਖਤਰਾ ਪੈਦਾ ਹੋ ਗਿਆ।

 

ਮਾਮਲੇ ਸਬੰਧੀ ਸੰਪਰਕ ਕਰਨ ਤੇ ਚਿੜੀਆਘਰ ਦੇ ਫੀਲਡ ਨਿਰਦੇਸ਼ਕ ਡਾਕਟਰ ਐਮ ਸੌਦਾਗਰ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ ਅਤੇ ਜੇ ਕੋਈ ਦੋਸ਼ੀ ਪਾਇਆਂ ਗਿਆਂ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many tourist thronged to Chhatbir Zoo