ਅੱਜ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਆਗਮਨ ਤੇ ਗੁਰਦੁਆਰਾ ਸ੍ਰੀ ਪਾਤਸ਼ਾਹੀ ਛੇਵੀਂ ਮੁੱਹਲਾ ਗੁਰੂ ਕੀ ਨਗਰੀ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਾਹੀ ਸ਼ਾਨੋ ਸੌਕਤ ਨਾਲ ਅਰੰਭ ਹੋਇਆ।
ਨਗਰ ਕੀਰਤਨ ਗੁਰਦੁਆਰਾ ਸ੍ਰੀ ਪਾਤਸ਼ਾਹੀ ਛੇਵੀਂ, ਗੁਰੂ ਕੀ ਨਗਰੀ ਤੋਂ ਅਰੰਭ ਹੋ ਕੇ ਮੇਨ ਬਾਜਾਰ, ਜੀ.ਟੀ ਰੋਡ, ਚੌੜਾ ਬਜਾਰ, ਮੁੱਹਲਾ ਸੰਗਤਪੁਰਾ ਤੋ ਐਰੀ ਮਿੱਲ ਰੋਡ, ਵਾਪਸੀ ਅਮਲੋਹ ਰੋਡ, ਜੀ. ਟੀ. ਰੋਡ, ਮੀਰੀ ਪੀਰੀ ਗੇਟ, ਮੇਨ ਬਜਾਰ ਤੋ ਯਾਤਰਾ ਕਰਦਾ ਹੋਇਆ ਸਪੰੂਰਨਤਾ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਵਿਖੇ ਹੋਈ। ਸੰਗਤਾਂ ਵੱਲੋ ਨਗਰ ਕੀਰਤਨ ਦੇ ਰਸਤੇ ਨੂੰ ਥਾਂ-ਥਾਂ ਤੇ ਸਵਾਗਤੀ ਗੇਟਾਂ ਅਤੇ ਝੰਡਿਆ ਨਾਲ ਵਿਸ਼ੇਸ ਤੌਰ ‘ਤੇ ਸਜਾਇਆ ਗਿਆ।
ਸੰਗਤਾਂ ਨੇ ਥਾਂ- ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਲੰਗਰ ਲਗਾ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਾਪਤ ਕੀਤੀਆ। ਇਸ ਨਗਰ ਕੀਰਤਨ ਵਿੱਚ ਭਾਈ ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਦਰਸ਼ਨ ਸਿੰਘ ਮੈਨੇਜਰ, ਸੁਖਦੇਵ ਸਿੰਘ ਇੰਸਪੈਕਟਰ, ਹੈਡ ਗ੍ਰੰਥੀ ਕੁਲਵਿੰਦਰ ਸਿੰਘ, ਰਵਿੰਦਰਜੀਤ ਸਿੰਘ ਭੰਗੂ, ਕੇਸਰ ਸਿੰਘ, ਕਾਰ ਸੇਵਾ ਵਾਲੇ ਬਾਬਾ ਚੰਚਲ ਸਿੰਘ ਜੇ.ਈ, ਹਰਪ੍ਰੀਤ ਸਿੰਘ ਪ੍ਰਚਾਰਕ, ਮੱਘਰ ਸਿੰਘ ਫੋਰਮੈਨ, ਗੁਰਸੇਵਕ ਸਿੰਘ, ਰੂਪ ਸਿੰਘ ਫੋਰਮੈਨ, ਕੁਲਵਿੰਦਰ ਸਿੰਘ ਭੰਗੂ, ਅਵਤਾਰ ਸਿੰਘ ਦਿੱਲੀ ਵਾਲੇ ਸ਼ਾਮਿਲ ਹੋਏ। ਰਾਗੀ ਜੱਥੇਆਂ ਨੇ ਸੰਗਤਾ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।